ਬੈਂਗਲੁਰੂ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਅਧਿਕਾਰੀ ਗਿਆਨੇਂਦਰ ਕੁਮਾਰ ਨੂੰ ਨੋਟਿਸ ਜਾਰੀ ਕਰ ਕੇ ਪੁੱਛ-ਗਿੱਛ ਲਈ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਇਹ ਨੋਟਿਸ ਉਨ੍ਹਾਂ ਦੇ ਘਰ ਅਤੇ ਉਨ੍ਹਾਂ ਨਾਲ ਜੁੜੇ ਕੰਪਲੈਕਸਾਂ 'ਚ ਹਾਲ ਹੀ 'ਚ ਕੀਤੀ ਗਈ ਤਲਾਸ਼ੀ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਈਡੀ ਨੇ ਗਿਆਨੇਂਦਰ ਕੁਮਾਰ ਦੇ ਘਰ ਤੋਂ ਇਲਾਵਾ ਉਨ੍ਹਾਂ ਨਾਲ ਜੁੜੇ ਕੰਪਲੈਕਸਾਂ ਅਤੇ ਸ਼ਿਵਸ਼ੰਕਰੱਪਾ ਦੇ ਘਰ ਵੀ ਤਲਾਸ਼ੀ ਲਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਸਾਲ 2024 'ਚ ਕਰਨਾਟਕ ਲੋਕ ਸੇਵਾ ਕਮਿਸ਼ਨ (ਕੇਪੀਐੱਸਸੀ) 'ਚ ਗਿਆਨੇਂਦਰ ਕੁਮਾਰ ਦੇ ਕੰਮ ਨਾਲ ਸੰਬੰਧਤ ਮਾਮਲੇ ਦੀ ਜਾਂਚ ਦੇ ਅਧੀਨ ਕੀਤੀ ਗਈ।
ਤਲਾਸ਼ੀ ਦੇ ਕੁਝ ਸਮੇਂ ਬਾਅਦ ਗਿਆਨੇਂਦਰ ਕੁਮਾਰ ਨੇ ਆਪਣੇ ਪਿਤਾ ਦੀ ਸਿਹਤ ਖ਼ਰਾਬ ਹੋਣ ਦਾ ਹਵਾਲਾ ਦਿੰਦੇ ਹੋਏ ਛੁੱਟੀ ਲਈ ਸੀ ਅਤੇ ਬਾਅਦ 'ਚ ਹੈੱਡ ਕੁਆਰਟਰ ਤੋਂ ਚਲੇ ਗਏ ਸਨ। ਰਿਪੋਰਟ ਅਨੁਸਾਰ, 20 ਅਗਸਤ ਤੋਂ ਉਨ੍ਹਾਂ ਦਾ ਮੋਬਾਈਲ ਫੋਨ ਬੰਦ ਹੈ ਅਤੇ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਹੈ। ਈਡੀ ਦੇ ਨੋਟਿਸ ਤੋਂ ਬਾਅਦ ਅਧਿਕਾਰੀ ਦੇ ਟਿਕਾਣੇ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਗ੍ਰਹਿ ਮੰਤਰੀ ਨੇ ਵੀ ਉਨ੍ਹਾਂ ਦੀ ਗੈਰ-ਮੌਜੂਦਗੀ ਬਾਰੇ ਕਿਹਾ ਸੀ ਕਿ ਗਿਆਨੇਂਦਰ ਕੁਮਾਰ ਆਪਣੇ ਪਿਤਾ ਦੀ ਸਿਹਤ ਸਥਿਤੀ ਦਾ ਹਵਾਲਾ ਦੇ ਕੇ ਛੁੱਟੀ 'ਤੇ ਗਏ ਹਨ। ਸੂਤਰਾਂ ਅਨੁਸਾਰ, ਈਡੀ ਇਸ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਗਿਆਨੇਂਦਰ ਕੁਮਾਰ ਤੋਂ ਪੁੱਛ-ਗਿੱਛ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੈਂਡਵਿਚ ਮਗਰੋਂ ਹੁਣ ਬੇਕਰੀ ਦੇ ਖਾਣੇ 'ਚੋਂ ਨਿਕਲਿਆ ਕੀੜਾ ! ਪੁਣੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਮਚੀ ਹਾਹਾਕਾਰ
NEXT STORY