ਐਂਟਰਟੇਨਮੈਂਟ ਡੈਸਕ - ਪੰਜਾਬੀ ਫ਼ਿਲਮ ਇੰਡਸਟਰੀ ਦੀ ਦਿੱਗਜ ਅਦਾਕਾਰਾ ਜਤਿੰਦਰ ਕੌਰ ਨੇ ਹਾਲ ਹੀ ਵਿੱਚ ਜਗਬਾਣੀ ਦੇ ਸੀਨੀਅਰ ਪੱਤਰਕਾਰ ਰਨਮਦੀਪ ਸਿੰਘ ਸੋਢੀ ਨਾਲ ਇੱਕ ਇੰਟਰਵਿਊ ਦੌਰਾਨ ਆਪਣੇ ਹੁਣ ਤੱਕ ਦੇ ਸਫਰ ਬਾਰੇ ਵਿਚਾਰ ਸਾਂਝੇ ਕੀਤੇ ਹਨ। ਗੱਲਬਾਤ ਦੌਰਾਨ ਅਦਾਕਾਰਾ ਨੇ ਦੱਸਿਆ ਕਿ ਅਦਾਕਾਰੀ ਦੀ ਯਾਤਰਾ ਉਨ੍ਹਾਂ ਲਈ ਸਿਰਫ਼ ਸ਼ੌਕ ਨਹੀਂ, ਸਗੋਂ ਸਮਾਜਿਕ ਬੇਇਨਸਾਫ਼ੀ ਵਿਰੁੱਧ ਇੱਕ ਆਵਾਜ਼ ਸੀ। ਮੈਟਰਿਕ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਕੁੜੀਆਂ ਨਾਲ ਹੁੰਦੇ ਵਿਤਕਰੇ ਵਿਰੁੱਧ ਜੋ ਗੁੱਸਾ ਸੀ, ਉਸ ਨੂੰ ਸਟੇਜ ਨੇ ਜ਼ੁਬਾਨ ਦਿੱਤੀ।
ਇਹ ਵੀ ਪੜ੍ਹੋ: 5 ਤੱਤਾਂ 'ਚ ਵਿਲੀਨ ਹੋਏ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ, ਪਤਨੀ ਅਰੁਣਾ ਇਰਾਨੀ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ
ਮੁਢਲਾ ਸੰਘਰਸ਼ ਤੇ ਗਾਇਕੀ
ਘਰ ਦੀਆਂ ਮਾਲੀ ਲੋੜਾਂ ਪੂਰੀਆਂ ਕਰਨ ਲਈ ਉਨ੍ਹਾਂ ਨੇ ਪਹਿਲਾਂ ਗਾਇਕੀ ਵੱਲ ਕਦਮ ਵਧਾਇਆ। ਮੁਹੰਮਦ ਸਦੀਕ ਅਤੇ ਜਗਜੀਤ ਜ਼ੀਰਵੀ ਵਰਗੇ ਕਲਾਕਾਰਾਂ ਨਾਲ ਪ੍ਰੋਗਰਾਮ ਕੀਤੇ, ਪਰ ਇੱਕ ਵਿਆਹ ਦੌਰਾਨ ਕਿਸੇ ਵੱਲੋਂ ਮੂੰਹ ਵਿੱਚ ਨੋਟ ਪਾਉਣ ਦੀ 'ਬੇਹੂਦਾ' ਹਰਕਤ ਮਗਰੋਂ ਉਨ੍ਹਾਂ ਨੇ ਗਾਇਕੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।
ਇਹ ਵੀ ਪੜ੍ਹੋ: ਮਹਾਕਾਲ ਦੇ ਦਰਸ਼ਨ ਲਈ ਗਈ ਮਸ਼ਹੂਰ YouTuber ਦੀ ਹਾਦਸੇ 'ਚ ਮੌਤ, ਮਾਂ ਨੇ ਵੀ ਤੋੜਿਆ ਦਮ, ਕਾਰ ਦੇ ਉੱਡੇ ਪਰਖੱਚੇ
ਕਿਵੇਂ ਹੋਈ ਗੁਰਸ਼ਰਨ ਭਾਜੀ ਨਾਲ ਮੁਲਾਕਾਤ
ਇਸ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਅੰਮ੍ਰਿਤਸਰ ਦੇ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ (ਮੰਨਾ ਭਾਜੀ) ਨਾਲ ਹੋਈ। ਗੁਰਸ਼ਰਨ ਸਿੰਘ ਦੇ ਨਿਰਦੇਸ਼ਨ ਹੇਠ ਉਨ੍ਹਾਂ ਨੇ 'ਅਟੈਚੀ ਕੇਸ' ਨਾਟਕ ਰਾਹੀਂ ਅਦਾਕਾਰੀ ਦੀ ਸ਼ੁਰੂਆਤ ਕੀਤੀ। ਅਦਾਕਾਰਾ ਨੇ ਸਾਂਝਾ ਕੀਤਾ ਕਿ ਉਹ ਆਪਣੇ ਨਾਟਕਾਂ ਦੇ ਰਿਹਰਸਲਾਂ ਲਈ ਜਾਂਦੀ ਹੁੰਦੀ ਸੀ। ਉਨ੍ਹਾਂ ਕੋਲ ਆਉਣ-ਜਾਣ ਦਾ ਕੋਈ ਸਾਧਨ ਨਹੀਂ ਸੀ, ਜਿਸ ਕਰਕੇ ਗੁਰਸ਼ਰਨ ਸਿੰਘ ਨੇ ਅਦਾਕਾਰਾ ਨੂੰ ਘਰੋਂ ਲਿਆਉਣ ਅਤੇ ਘਰ ਛੱਡਣ ਦੀ ਜ਼ਿੰਮੇਵਾਰੀ ਚੁੱਕੀ ਪਰ ਇਸ ਦੌਰਾਨ ਉਨ੍ਹਾਂ ਨੂੰ ਕਈ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪਈਆਂ। ਕਿਉਂਕਿ ਕਈ ਵਾਰ ਅਜਿਹਾ ਹੁੰਦਾ ਸੀ ਕਿ ਸਵੇਰੇ ਕੋਈ ਮੁੰਡਾ ਸਕੂਟਰ ਲੈਣ ਲਈ ਘਰ ਆਉਂਦਾ ਸੀ ਅਤੇ ਰਿਹਰਸਲ ਖਤਮ ਹੋਣ ਮਗਰੋਂ ਕੋਈ ਹੋਰ ਘਰ ਛੱਡਣ ਆਉਂਦਾ ਸੀ। ਇਹ ਸਭ ਵੇਖ ਕੇ ਲੋਕ ਮਿਹਣੇ ਮਾਰਦੇ ਹੋਏ ਕਹਿੰਦੇ ਸਨ 'ਕਿੰਨੇ ਰੱਖੇ ਹੋਏ ਨੇ'। ਅਦਾਕਾਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਗੱਲਾਂ ਸੁਣ ਕੇ ਬੁਰਾ ਵੀ ਲੱਗਦਾ ਸੀ ਪਰ ਇਸ ਦੇ ਬਾਵਜੂਦ ਉਹ ਪਿੱਛੇ ਨਹੀਂ ਹਟੀ।
ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਸੋਸ਼ਲ ਮੀਡੀਆ ਇੰਫਲੂਐਂਸਰ ਮਨਜੀਤ ਕੌਰ ਦੀ ਮੌਤ
ਸਹੁਰਿਆਂ ਨੇ ਡੋਲੀ ਅੰਦਰ ਵਾੜਨ ਤੋਂ ਕੀਤਾ ਇਨਕਾਰ
ਅਦਾਕਾਰਾ ਨੇ ਅੱਗੇ ਆਪਣੇ ਵਿਆਹ ਦਾ ਕਿੱਸਾ ਸੁਣਾਉਂਦੇ ਦੱਸਿਆ ਕਿ ਸੁਰਿੰਦਰ ਸਿੰਘ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ 1965 ਵਿੱਚ ਗੁਰਸ਼ਰਨ ਸਿੰਘ ਨੇ ਹੀ ਕਰਵਾਈ ਸੀ। ਸੁਰਿੰਦਰ ਸਿੰਘ ਅਮੀਰ ਪਰਿਵਾਰ ਨਾਲ ਸਬੰਧ ਰੱਖਦੇ ਸਨ, ਜਦੋਂਕਿ ਅਦਾਕਾਰਾ ਦੀ ਮਾਲੀ ਹਾਲਤ ਸਹੀ ਨਹੀਂ ਸੀ। ਅਦਾਕਾਰਾ ਮੁਤਾਬਕ ਜਦੋਂ ਸੁਰਿੰਦਰ ਸਿੰਘ ਨਾਲ ਉਨ੍ਹਾਂ ਦੇ ਵਿਆਹ ਦੀ ਗੱਲ ਚੱਲੀ ਤਾਂ ਸਹੁਰਾ ਪਰਿਵਾਰ ਇਸ ਰਿਸ਼ਤੇ ਦੇ ਸਖਤ ਖਿਲਾਫ ਸੀ। ਪਰਿਵਾਰ ਦਾ ਕਹਿਣਾ ਸੀ ਕਿ ਉਹ ਇੱਜ਼ਤਦਾਰ ਲੋਕ ਹਨ ਅਤੇ ਉਹ ਥੀਏਟਰ/ਅਦਾਕਾਰੀ ਨੂੰ ਚੰਗਾ ਨਹੀਂ ਸਮਝਦੇ ਸਨ ਪਰ ਸੁਰਿੰਦਰ ਆਪਣੇ ਫ਼ੈਸਲੇ ’ਤੇ ਅੜੇ ਰਹੇ ਅਤੇ ਉਨ੍ਹਾਂ ਨੇ ਕਹਿ ਦਿੱਤਾ ਕਿ ਉਹ ਵਿਆਹ ਜਤਿੰਦਰ ਕੌਰ ਨਾਲ ਹੀ ਕਰਾਉਣਗੇ। ਇਸ ਤੋਂ ਬਾਅਦ ਸੁਰਿੰਦਰ ਆਪਣੇ ਦੋਸਤਾਂ ਅਤੇਕੁੱਝ ਰਿਸ਼ਤੇਦਾਰਾਂ ਨਾਲ ਬਰਾਤ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਗਏ ਅਤੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ। ਇਸ ਵਿਆਹ ਵਿੱਚ ਉਨ੍ਹਾਂ ਦੀ ਮਾਂ ਅਤੇ ਨਾਨਕਾ ਪਰਿਵਾਰ ਸ਼ਾਮਲ ਨਹੀਂ ਹੋਇਆ ਸੀ। ਜਦੋਂ ਡੋਲੀ ਸਹੁਰੇ ਘਰ ਪਹੁੰਚੀ, ਤਾਂ ਸੁਰਿੰਦਰ ਦੀ ਭਾਬੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਬੇਰੁਖ਼ੀ ਨਾਲ ਕਿਹਾ, "ਕਿਹੜਾ ਸੁਰਿੰਦਰ ਤੇ ਕਿਹੜੀ ਜਤਿੰਦਰ? ਨਾ ਅਸੀਂ ਕਿਸੇ ਨੂੰ ਵਿਆਹੁਣ ਗਏ ਸੀ ਤੇ ਨਾ ਹੀ ਡੋਲੀ ਅੰਦਰ ਵਾੜਨੀ ਹੈ।" ਇਹ ਕਹਿ ਕੇ ਉਨ੍ਹਾਂ ਨੇ ਮੂੰਹ ’ਤੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਡੋਲੀ ਉੱਥੋਂ ਹੀ ਵਾਪਸ ਮੋੜ ਦਿੱਤੀ ਗਈ। ਫਿਰ ਸੁਰਿੰਦਰ ਨੇ ਡੋਲੀ ਮੁੜਨ ਵੇਲੇ ਕਿਹਾ, "ਹੁਣ ਪਿੱਛੇ ਨਹੀਂ ਦੇਖਣਾ, ਇਨ੍ਹਾਂ ਨੂੰ ਕੁਝ ਬਣ ਕੇ ਦਿਖਾ।" ਉਨ੍ਹਾਂ ਨੇ ਆਪਣੇ ਪਰਿਵਾਰ ਦੇ ਵਿਰੁੱਧ ਜਾ ਕੇ ਜਤਿੰਦਰ ਦਾ ਸਾਥ ਦਿੱਤਾ। ਸਾਲਾਂ ਬਾਅਦ ਜਦੋਂ ਜਤਿੰਦਰ ਕੌਰ ਮਸ਼ਹੂਰ ਹੋਈ, ਤਾਂ ਉਹੀ ਸਹੁਰੇ ਪਰਿਵਾਰ ਵਾਲੇ ਡੱਬਾ ਲੈ ਕੇ ਸੁਲ੍ਹਾ ਕਰਨ ਆਏ, ਪਰ ਸੁਰਿੰਦਰ ਨੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ।
ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ, ਅਮਰੀਕਾ 'ਚ ਇਲਾਜ ਦੌਰਾਨ ਤੋੜਿਆ ਦਮ
ਹਰਭਜਨ ਜੱਬਲ ਨਾਲ ਜੋੜੀ
ਜਤਿੰਦਰ ਕੌਰ ਅਤੇ ਹਰਭਜਨ ਜੱਬਲ ਦੀ ਜੋੜੀ ਨੂੰ ਦਰਸ਼ਕਾਂ ਨੇ ਇਸ ਕਦਰ ਕਬੂਲਿਆ ਕਿ ਲੋਕ ਉਨ੍ਹਾਂ ਨੂੰ ਅਸਲ ਜ਼ਿੰਦਗੀ ਵਿੱਚ ਵੀ ਪਤੀ-ਪਤਨੀ ਮੰਨਣ ਲੱਗ ਪਏ। ਅਦਾਕਾਰਾ ਨੇ ਸਾਂਝਾ ਕੀਤਾ ਕਿ ਲੋਕ ਅੱਜ ਵੀ ਅਜਿਹਾ ਹੀ ਮੰਨਦੇ ਹਨ। ਉਨ੍ਹਾਂ ਹਾਲ ਹੀ ਦਾ ਇੱਕ ਕਿੱਸਾ ਸੁਣਾਉਂਦੇ ਦੱਸਿਆ ਕਿ ਫਿਲਮ 'ਕਾਲਾ ਸ਼ਾਹ ਕਾਲਾ' ਦੀ ਸ਼ੂਟਿੰਗ ਵੇਲੇ ਉਨ੍ਹਾਂ ਦੀ ਵੈਨਿਟੀ ਵੈਨ 'ਤੇ 'ਜਤਿੰਦਰ ਜੱਬਲ' ਲਿਖਿਆ ਗਿਆ ਸੀ ਅਤੇ ਜਦੋਂ ਉਨ੍ਹਾਂ ਨੇ ਇਹ ਨਾਮ ਲਿਖਣ ਵਾਲੇ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਦਾ ਕਹਿਣਾ ਸੀ ਕਿ ਜੱਬਲ ਹੀ ਤੁਹਾਡੇ ਪਤੀ ਹਨ। ਅਦਾਕਾਰਾ ਮੁਤਾਬਕ ਅੱਜ ਵੀ ਲੋਕ ਉਨ੍ਹਾਂ ਨੂੰ ਜੱਬਲ ਦੀ ਪਤਨੀ ਮੰਨਦੇ ਹਨ, ਜਦੋਂਕਿ ਉਨ੍ਹਾਂ ਦੇ ਪਤੀ ਦਾ ਨਾਂ ਸੁਰਿੰਦਰ ਸਿੰਘ ਹੈ।
ਇਹ ਵੀ ਪੜ੍ਹੋ: "ਔਰਤਾਂ ਨੂੰ ਉਨ੍ਹਾਂ ਦੀ ਆਜ਼ਾਦੀ ਲਈ ਟ੍ਰੋਲ ਕਰਨਾ ਬੰਦ ਕਰੋ"; ਅਦਾਕਾਰਾ ਕ੍ਰਿਤੀ ਸੈਨਨ ਦੇ ਹੱਕ 'ਚ ਆਏ ਰਾਹੁਲ ਗਾਂਧੀ
'JK-47' ਅਤੇ '7-51'
ਆਪਣੇ ਵੱਲੋਂ ਟੈਲੀਵਿਜ਼ਨ 'ਤੇ ਨਿਭਾਏ ਗਏ ਕਿਰਦਾਰਾਂ ਬਾਰੇ ਗੱਲ ਕਰਦਿਆਂ ਅਦਾਕਾਰਾ ਨੇ ਦੱਸਿਆ ਕਿ ਲੋਕਾਂ ਨੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਨਾਂ ਦਿੱਤੇ ਹੋਏ ਹਨ, ਜਿਨ੍ਹਾਂ ਵਿੱਚ JK-47, 7-51। ਲੋਕਾਂ ਨੇ ਜਤਿੰਦਰ ਕੌਰ ਨੂੰ ਉਨ੍ਹਾਂ ਦੇ ਲੜਾਕੇ ਕਿਰਦਾਰਾਂ ਕਾਰਨ ਇਹ ਨਾਮ ਦਿੱਤੇ ਸਨ। ਇੱਥੋਂ ਤੱਕ ਕਿ ਉਨ੍ਹਾਂ ਨੂੰ ਗਾਲ੍ਹਾਂ ਦੀ ਯੂਨੀਵਰਸਿਟੀ, ਲੜਾਈ ਦੀ ਪੰਡ ਵੀ ਕਿਹਾ ਜਾਣ ਲੱਗਾ। ਪਰਦੇ 'ਤੇ ਲੜਾਕੂ ਦਿਖਣ ਵਾਲੀ ਇਸ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਬਾਰੇ ਲੋਕਾਂ ਨੂੰ ਇੱਕ ਹੋਰ ਵੱਡਾ ਭੁਲੇਖਾ ਸੀ, ਜੋ ਅੱਜ ਤੱਕ ਬਰਕਰਾਰ ਹੈ।
ਇਹ ਵੀ ਪੜ੍ਹੋ: ਦਿੱਗਜ ਅਦਾਕਾਰਾ ਅਰੁਣਾ ਈਰਾਨੀ ਦੇ ਘਰ ਪਸਰਿਆ ਮਾਤਮ, ਪਤੀ ਦੀ ਹਾਰਟ ਅਟੈਕ ਨਾਲ ਮੌਤ
ਦਿਲਜੀਤ ਦੋਸਾਂਝ ਨਾਲ ਕੰਮ ਦਾ ਅਨੁਭਵ
ਗਲੋਬਲ ਸਟਾਰ ਦਿਲਜੀਤ ਦੋਸਾਂਝ ਨਾਲ ਆਪਣੀ ਮੁਲਾਕਾਤ ਬਾਰੇ ਗੱਲ ਕਰਦਿਆਂ ਜਤਿੰਦਰ ਕੌਰ ਨੇ ਦੱਸਿਆ ਕਿ ਦਿਲਜੀਤ ਬਹੁਤ ਹੀ ਨਿਮਰ ਅਤੇ ਪਿਆਰਾ ਬੱਚਾ ਹੈ। ਸ ਦੌਰਾਨ ਜਤਿੰਦਰ ਕੌਰ ਨੇ ਦਿਲਜੀਤ ਨਾਲ ਆਏ ਆਪਣੇ ਗਾਣੇ 'ਆਰ ਨਾਨਕ ਪਾਰ ਨਾਨਕ' ਦਾ ਇੱਕ ਕਿੱਸਾ ਸਾਂਝਾ ਕਰਦਿਆਂ ਦੱਸਿਆ ਕਿ, "ਸ਼ੂਟਿੰਗ ਦੇ ਇਕ ਸੀਨ ਵਿੱਚ ਦਿਲਜੀਤ ਨੇ ਮੈਨੂੰ ਚੁੱਕਣਾ ਸੀ ਪਰ ਮੈਂ ਜਦੋਂ ਉਸ ਨੂੰ ਵੇਖਿਆ ਤਾਂ ਮੈਂ ਸੋਚਿਆ ਇਹ ਬਹੁਤ ਹੀ ਮਾੜਕੂ ਜਿਹਾ ਹੈ। ਮੈਂ 55 ਕਿੱਲੋ ਦੀ ਹਾਂ ਇਹ ਮੈਨੂੰ ਕਿਵੇਂ ਚੁੱਕੇਗਾ। ਇਸ ਲਈ ਮੈਂ ਦਿਲਜੀਤ ਦੀ ਮੁਸ਼ਕਲ ਨੂੰ ਆਸਾਨ ਕਰਨ ਲਈ ਉਸ ਨੂੰ ਕਿਹਾ ਕਿ ਉਹ ਹੇਠਾਂ ਨਹੀਂ ਬੈਠੇਗੀ, ਸਗੋਂ ਉਥੇ ਇਕ ਬੰਨ੍ਹੀ ਦਾ ਸਹਾਰਾ ਲੈ ਕੇ ਖੜ੍ਹੀ ਹੋ ਜਾਵੇਗੀ, ਜਿਸ ਉਸ ਨੂੰ ਮੈਨੂੰ ਚੁੱਕਣ ਵਿੱਚ ਆਸਾਨੀ ਹੋਵੇਗੀ ਅਤੇ ਫਿਰ ਉਸੇ ਤਰ੍ਹਾਂ ਹੀ ਕੀਤਾ ਗਿਆ।
ਇਹ ਵੀ ਪੜ੍ਹੋ: 23 ਸਾਲ ਬਾਅਦ ਸਾਹਮਣੇ ਆਈ ਫਿਲਮ 'ਰਾਜ਼' ਦੀ 'ਭੂਤਨੀ'; ਪਛਾਣਨਾ ਵੀ ਹੋਇਆ ਮੁਸ਼ਕਲ, ਹੁਣ ਕਰਦੀ ਹੈ ਇਹ ਕੰਮ
ਮੈਂ ਖੁਦ ਪੜ੍ਹੀ ਆਪਣੀ ਮੌਤ ਦੀ ਖ਼ਬਰ
ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਆਪਣੀ ਮੌਤ ਦੀ ਖਬਰ ਬਾਰੇ ਵੀ ਅਦਾਕਾਰਾ ਨੇ ਚਰਚਾ ਕੀਤੀ। ਅਦਾਕਾਰਾ ਨੇ ਕਿਹਾ, ਇੱਕ ਸਵੇਰ ਜਦੋਂ ਉਨ੍ਹਾਂ ਨੇ ਨੀਂਦ ਤੋਂ ਜਾਗ ਕੇ ਫ਼ੋਨ ਫੋਲਿਆ, ਤਾਂ ਸਾਹਮਣੇ ਆਪਣੀ ਹੀ ਮੌਤ ਦੀ ਖ਼ਬਰ ਪੜ੍ਹ ਕੇ ਉਹ ਦੰਗ ਰਹਿ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
5 ਤੱਤਾਂ 'ਚ ਵਿਲੀਨ ਹੋਏ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ, ਪਤਨੀ ਅਰੁਣਾ ਇਰਾਨੀ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ
NEXT STORY