ਬਾਂਦਾ- ਉੱਤਰ ਪ੍ਰਦੇਸ਼ ਦੇ ਬਾਂਦਾ ਨਗਰ 'ਚ ਸੋਮਵਾਰ ਨੂੰ ਬਿਜਲੀ ਦੇ ਸਮਾਰਟ ਮੀਟਰ ਹਟਾਉਣ ਨੂੰ ਲੈ ਕੇ ਇਕ ਲਾੜੇ ਨੇ ਅਨੋਖਾ ਪ੍ਰਦਰਸ਼ਨ ਕੀਤਾ। ਦਰਅਸਲ ਸੋਮਵਾਰ ਨੂੰ ਇਕ ਨੌਜਵਾਨ ਦਾ ਵਿਆਹ ਸੀ। ਬਾਰਾਤ ਲਾੜੀ ਦੇ ਘਰ ਜਾਣ ਲਈ ਤਿਆਰ ਸੀ। ਇਸ ਤੋਂ ਪਹਿਲਾਂ ਘਰ ਦੀ ਬਿਜਲੀ ਕੱਟ ਗਈ। ਬਿਜਲੀ ਕੱਟਣ ਕਾਰਨ ਲਾੜਾ ਨਾਰਾਜ਼ ਹੋ ਗਿਆ। ਉਹ ਆਪਣੀ ਬਾਰਾਤ ਲੈ ਕੇ ਜ਼ਿਲ੍ਹਾ ਮੈਜਿਸਟ੍ਰੇਟ (ਡੀਐੱਮ) ਦਫ਼ਤਰ ਪਹੁੰਚ ਗਿਆ। ਉੱਥੇ ਉਸ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਲਾੜੇ ਨੇ ਮੰਗ ਕੀਤੀ ਕਿ ਉਸ ਦਾ ਬਿਜਲੀ ਬਿੱਲ ਮੁਆਫ਼ ਕਰ ਦਿੱਤਾ ਜਾਵੇ। ਉਸ ਨੇ ਕਿਹਾ ਕਿ ਪ੍ਰਸ਼ਾਸਨ ਦੀ ਬਿਜਲੀ ਮੁਆਫ਼ੀ ਮੇਰੇ ਲਈ ਵਿਆਹ ਦਾ ਤੋਹਫ਼ਾ ਹੋਵੇਗਾ।
ਮੈਂ ਹਨ੍ਹੇਰੇ 'ਚ ਲਾੜੀ ਨੂੰ ਘਰ ਕਿਵੇਂ ਲਿਆਵਾਂਗਾ?
ਉਜਰੇਹਟਾ ਪਿੰਡ ਦੇ ਲਾੜੇ ਕੁਲਦੀਪ ਕੁਮਾਰ ਦਾ ਵਿਆਹ ਮਹੋਬਾ ਦੇ ਖੰਨਾ 'ਚ ਤੈਅ ਹੋਇਆ ਸੀ। ਐਤਵਾਰ ਨੂੰ ਉਸ ਦੇ ਘਰ ਮਹਿੰਦੀ ਦੀ ਰਸਮ ਦਾ ਪ੍ਰੋਗਰਾਮ ਚੱਲ ਰਿਹਾ ਸੀ। ਇਸੇ ਦੌਰਾਨ ਰਾਤ ਕਰੀਬ 10.45 ਵਜੇ ਬਿਜਲੀ ਚਲੀ ਗਈ। ਪਰਿਵਾਰ ਵਾਲਿਆਂ ਨੇ ਸੋਚਿਆ ਕਿ ਇਹ ਆਮ ਬਿਜਲੀ ਕਟੌਤੀ ਹੈ ਪਰ ਦੂਜੇ ਘਰਾਂ 'ਚ ਬਿਜਲੀ ਆ ਰਹੀ ਸੀ। ਸਮਾਰਟ ਮੀਟਰ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਬੈਲੇਂਸ ਨਿਗੇਟਿਵ ਹੋ ਗਿਆ ਸੀ। ਲਾੜੇ ਨੇ ਦੱਸਿਆ ਕਿ ਜਦੋਂ ਤੋਂ ਸਮਾਰਟ ਮੀਟਰ ਲੱਗਾ ਹੈ, ਉਦੋਂ ਤੋਂ ਬਿੱਲ ਦੁੱਗਣਾ ਹੋ ਗਿਆ ਹੈ। ਇਸ ਨਾਲ ਬਿੱਲ ਚੁਕਾਉਣਾ ਮੁਸ਼ਕਲ ਹੋ ਗਿਆ ਹੈ। ਉਸ ਨੇ ਪੁੱਛਿਆ ਕਿ ਮੈਂ ਹਨ੍ਹੇਰੇ 'ਚ ਲਾੜੀ ਨੂੰ ਘਰ ਕਿਵੇਂ ਲਿਆਵਾਂਗਾ? ਪੂਰੇ ਪਰਿਵਾਰ ਨੇ ਰਾਤ ਭਰ ਪਰੇਸ਼ਾਨੀ 'ਚ ਕੱਟੀ। ਸੋਮਵਾਰ ਸਵੇਰੇ ਬਾਰਾਤ ਨਿਕਲਣ ਦਾ ਸਮਾਂ ਹੋਇਆ ਤਾਂ ਰਿਸ਼ਤੇਦਾਰਾਂ ਨੇ ਕੁਲਦੀਪ ਨੂੰ ਮੰਦਰ ਜਾਣ ਲਈ ਕਿਹਾ।

ਬੈਂਡ ਲੈ ਕੇ ਡੀਐੱਮ ਆਫ਼ਿਸ ਪਹੁੰਚ ਗਿਆ ਲਾੜਾ
ਕੁਲਦੀਪ ਨੇ ਮੰਦਰ ਜਾਣ ਤੋਂ ਮਨ੍ਹਾਂ ਕਰ ਦਿੱਤਾ। ਉਸ ਨੇ ਕਿਹਾ ਕਿ ਪਹਿਲਾਂ ਸਾਰੇ ਲੋਕ ਮੇਰੇ ਨਾਲ ਡੀਐੱਮ ਆਫ਼ਿਸ ਚਲੋ। ਸਵੇਰੇ ਕਰੀਬ 11 ਵਜੇ ਕੁਲਦੀਪ ਆਪਣੀ ਸ਼ੇਰਵਾਨੀ ਪਹਿਨੇ, ਹੱਥ 'ਚ ਪੂਜਾ ਦੀ ਥਾਲੀ ਲਏ ਬਾਰਾਤ ਅਤੇ ਬੈਂਡ ਲੈ ਕੇ ਡੀਐੱਮ ਆਫ਼ਿਸ ਪਹੁੰਚ ਗਿਆ। ਕਲੈਕਟਰੇਟ 'ਚ ਲਾੜੇ ਨੂੰ ਦੇਖ ਲੋਕਾਂ ਦੀ ਭੀੜ ਲੱਗ ਗਈ। ਬਾਰਾਤ 'ਚ ਸ਼ਾਮਲ ਸਾਰੇ ਲੋਕਾਂ ਪੋਸਟਰ ਫੜ੍ਹੇ ਹੋਏ ਸਨ ਨਾਅਰੇ ਲਗਾ ਰਹੇ ਸਨ। ਪੋਸਟਰ 'ਤੇ ਲਿਖਿਆ ਸੀ ਮੇਰਾ ਬਿਜਲੀ ਬਿੱਲ ਮੁਆਫ਼ ਕਰੋ, ਇਹੀ ਮੇਰਾ ਵਿਆਹ ਦਾ ਤੋਹਫਾ ਹੋਵੇਗਾ। ਲਾੜੀ ਨੂੰ ਘਰ ਲਿਆਉਣਾ ਹੈ, ਬਿਜਲੀ ਬਚਾਉਣਾ ਹੈ।
ਜਦੋਂ ਤੋਂ ਸਮਾਰਟ ਮੀਟਰ ਲੱਗਾ ਹੈ, ਉਦੋਂ ਤੋਂ ਬਿੱਲ ਚੁਕਾਉਣਾ ਹੋਇਆ ਮੁਸ਼ਕਲ
ਲਾੜੇ ਦੇ ਪ੍ਰਦਰਸ਼ਨ ਦੀ ਸੂਚਨਾ ਮਿਲਣ 'ਤੇ ਡੀਐੱਮ ਆਫ਼ਿਸ ਤੋਂ ਬਾਹਰ ਆਏ। ਉਨ੍ਹਾਂ ਨੇ ਲਾੜੇ ਨਾਲ ਇਸ ਮੁੱਦੇ 'ਤੇ ਗੱਲ ਕੀਤੀ। ਕੁਲਦੀਪ ਨੇ ਦੱਸਿਆ ਕਿ ਜਦੋਂ ਤੋਂ ਸਮਾਰਟ ਮੀਟਰ ਲੱਗਾ ਹੈ, ਉਦੋਂ ਤੋਂ ਬਿੱਲ ਚੁਕਾਉਣਾ ਮੁਸ਼ਕਲ ਹੋ ਗਿਆ ਹੈ। ਬਿੱਲ ਦੀ ਰਕਮ ਪਹਿਲਾਂ ਤੋਂ ਦੁੱਗਣੀ ਹੋ ਗਈ ਹੈ। ਉਸ ਨੇ ਕਿਹਾ ਕਿ ਇੰਨੀ ਭਿਆਨਕ ਗਰਮੀ 'ਚ ਜਦੋਂ ਘਰ ਰਿਸ਼ਤੇਦਾਰ ਆਏ ਹੋਏ ਸਨ, ਬਿਜਲੀ ਕੱਟ ਦਿੱਤੀ ਗਈ। ਕੁਲਦੀਪ ਨੇ ਕਿਹਾ ਕਿ ਮੈਂ ਬਿਨਾਂ ਬਿਜਲੀ ਦੇ ਆਪਣੀ ਲਾੜੀ ਨੂੰ ਘਰ ਕਿਵੇਂ ਲਿਆਵਾਂਗਾ? ਪਰਿਵਾਰ ਨੇ ਦੱਸਿਆ ਕਿ 15,000 ਰੁਪਏ ਦਾ ਬਿੱਲ ਆਇਆ ਸੀ, ਜਿਸ ਤੋਂ ਬਾਅਦ ਬਿਜਲੀ ਕੱਟ ਦਿੱਤੀ ਗਈ। ਡੀਐੱਮ ਨੇ ਉਨ੍ਹਾਂ ਦੀਆਂ ਮੰਗਾਂ ਸੁਣੀਆਂ। ਉਨ੍ਹਾਂ ਨੂੰ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਲਾੜਾ ਬਾਰਾਤ ਲੈ ਕੇ ਚਲਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਾਣੋ 500-200-100 ਰੁਪਏ ਦੇ ਨੋਟ ਦੀ ਛਪਾਈ ਲਈ ਕਿੰਨਾ ਆਉਂਦਾ ਹੈ ਖਰਚ਼, RBI ਨੇ ਦਿੱਤੀ ਜਾਣਕਾਰੀ
NEXT STORY