ਨੈਸ਼ਨਲ ਡੈਸਕ : ਕੇਰਲ ਦੇ ਮਲੱਪਪੁਰਮ ਜ਼ਿਲ੍ਹੇ ਦੇ ਚੇਮਾਡ ਇਲਾਕੇ 'ਚ ਪੁਲਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਪਿਆਜ਼ਾਂ ਨਾਲ ਲੱਦੇ ਇੱਕ ਟਰੱਕ ਵਿੱਚੋਂ ਭਾਰੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਵਿੱਚੋਂ 10,500 ਤੋਂ ਵੱਧ ਜੈਲੇਟਿਨ ਸਟਿਕਸ, ਡੈਟੋਨੇਟਰ ਤੇ ਤਾਰਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮਾਮਲੇ ਦੇ ਸਬੰਧ 'ਚ ਪੁਲਸ ਨੇ ਟਰੱਕ ਦੀ ਮਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ।
ਪਿਆਜ਼ ਦੀਆਂ ਬੋਰੀਆਂ ਹੇਠਾਂ ਲੁਕਾ ਕੇ ਰੱਖੇ ਸਨ 245 ਬਕਸੇ
ਜਾਣਕਾਰੀ ਮੁਤਾਬਕ ਪਿਆਜ਼ਾਂ ਨਾਲ ਲੱਦਿਆ ਇਹ ਟਰੱਕ ਸ਼ੁੱਕਰਵਾਰ ਦੇਰ ਰਾਤ ਇੱਕ ਇੱਟਾਂ ਦੇ ਭੱਠੇ 'ਤੇ ਪਹੁੰਚਿਆ ਸੀ। ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਟਰੱਕ ਵਿੱਚੋਂ ਸਾਮਾਨ ਉਤਾਰ ਰਹੇ ਲੋਕ ਫ਼ਰਾਰ ਹੋ ਗਏ। ਸ਼ਨੀਵਾਰ ਸਵੇਰੇ ਜਦੋਂ ਪੁਲਸ ਨੇ ਸਾਮਾਨ ਉਤਾਰ ਕੇ ਤਲਾਸ਼ੀ ਲਈ ਤਾਂ ਪਿਆਜ਼ ਦੀਆਂ ਬੋਰੀਆਂ ਦੇ ਲੁਕਾ ਕੇ ਰੱਖੇ 245 ਬਕਸੇ ਮਿਲੇ, ਜਿਨ੍ਹਾਂ ਵਿੱਚੋਂ ਇਹ ਵਿਸਫੋਟਕ ਸਮੱਗਰੀ ਬਰਾਮਦ ਹੋਈ।
ਗੈਰ-ਕਾਨੂੰਨੀ ਮਾਈਨਿੰਗ ਲਈ ਵਰਤੋਂ ਦਾ ਸ਼ੱਕ
ਪੁਲਸ ਅਧਿਕਾਰੀਆਂ ਅਨੁਸਾਰ ਹਿਰਾਸਤ 'ਚ ਲਈ ਗਈ ਮਹਿਲਾ ਇੱਕ ਪੱਥਰ ਦੀ ਖੱਡ (stone quarry) ਚਲਾਉਂਦੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਵਿਸਫੋਟਕ ਅਤੇ ਜੈਲੇਟਿਨ ਸਟਿਕਸ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿੱਚ ਵਰਤੋਂ ਲਈ ਲਿਆਂਦੀਆਂ ਗਈਆਂ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਵਿਸਫੋਟਕ ਕੇਰਲ ਤੋਂ ਬਾਹਰੋਂ ਲਿਆਂਦੇ ਗਏ ਸਨ ਅਤੇ ਹੁਣ ਇਨ੍ਹਾਂ ਦੇ ਅਸਲ ਸਰੋਤ ਦਾ ਪਤਾ ਲਗਾਇਆ ਜਾ ਰਿਹਾ ਹੈ।
ਪਹਿਲਾਂ ਵੀ ਹੋ ਚੁੱਕੀ ਹੈ ਅਜਿਹੀ ਬਰਾਮਦਗੀ
ਜ਼ਿਕਰਯੋਗ ਹੈ ਕਿ ਕੇਰਲ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਵਿਸਫੋਟਕ ਬਰਾਮਦ ਹੋਣ ਦੀ ਇਹ ਦੂਜੀ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ 4 ਫਰਵਰੀ ਨੂੰ ਪੁਲਸ ਨੇ ਪਲੱਕੜ ਦੇ ਕਦਮਕੋਡ 'ਚ ਇੱਕ ਵਾਹਨ ਵਿੱਚੋਂ ਤਰਬੂਜ਼ਾਂ ਦੇ ਹੇਠਾਂ ਲੁਕਾ ਕੇ ਰੱਖੀਆਂ ਗਈਆਂ 18,000 ਜੈਲੇਟਿਨ ਸਟਿਕਸ ਅਤੇ 4,200 ਡੈਟੋਨੇਟਰ ਬਰਾਮਦ ਕੀਤੇ ਸਨ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
RBI 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖਾਹ
NEXT STORY