ਪਣਜੀ (ਭਾਸ਼ਾ) - ਗੋਆ ਦੇ ਪੋਰਵੋਰਿਮ 'ਚ ਪੰਜਾਬ ਦੇ ਇਕ ਸੈਲਾਨੀ ਤੋਂ ਪੈਸੇ ਵਸੂਲਣ ਦੇ ਦੋਸ਼ ਹੇਠ 2 ਔਰਤਾਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀ ਨੇ ਮੁਲਜ਼ਮਾਂ ਦੀ ਪਛਾਣ ਮੁੰਬਈ ਵਾਸੀ ਬਬੀਤਾ ਰਮੇਸ਼ ਉਪਾਧਿਆਏ, ਪੱਛਮੀ ਬੰਗਾਲ ਵਾਸੀ ਸੁਤਪਾ ਬੈਨਰਜੀ ਤੇ ਸਥਾਨਕ ਵਾਸੀ ਦੀਪਕ ਸਲਗਾਂਵਕਰ ਵਜੋਂ ਕੀਤੀ ਹੈ।
ਇਹ ਵੀ ਪੜ੍ਹੋ - ਲੁੱਟ ਦੀ ਕੋਸ਼ਿਸ਼ 'ਚ ਨੌਜਵਾਨ ਦਾ ਸ਼ਰੇਆਮ ਚਾਕੂ ਮਾਰ ਕਰ 'ਤਾ ਕਤਲ, ਫੈਲੀ ਸਨਸਨੀ
ਤਿੰਨਾਂ ਮੁਲਜ਼ਮਾਂ ਨੂੰ ਸਾਗਰ ਅੰਸਾਰੀ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੇ ਦੋਸ਼ ਲਾਇਆ ਸੀ ਕਿ ਉਸ 'ਤੇ ਉਸ ਦੇ ਦੋਸਤ ਨੂੰ 30 ਅਗਸਤ ਨੂੰ ਮੁਲਜ਼ਮਾਂ ਦੇ ਬੈਂਕ ਖਾਤਿਆਂ ’ਚ 20,000 ਰੁਪਏ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਅਸੀਂ ਕੈਲੰਗੁਟ ’ਚ ਸਲਗਾਂਵਕਰ ਵੱਲੋਂ ਵਰਤੀ ਗਈ ਕਾਰ ਦਾ ਪਿੱਛਾ ਕੀਤਾ ਤੇ ਬਾਅਦ 'ਚ ਅੰਜੁਨਾ ਤੋਂ 2 ਔਰਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ। ਦੋਵੇਂ ਔਰਤਾਂ ਅੰਸਾਰੀ ਨੂੰ ਦੇਹ ਵਪਾਰ ਦੇ ਧੰਦੇ ਦੇ ਮੈਂਬਰ ਵਜੋਂ ਮਿਲੀਆਂ ਤੇ ਫਿਰ ਜਬਰ-ਜ਼ਨਾਹ ਦਾ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਉਸ ਕੋਲੋਂ ਪੈਸੇ ਵਸੂਲੇ।
ਇਹ ਵੀ ਪੜ੍ਹੋ - ਮੋਬਾਇਲ 'ਤੇ ਗੇਮ ਖੇਡ ਰਹੇ ਬੱਚੇ ਤੋਂ ਮਾਂ ਨੇ ਖੋਹਿਆ ਫੋਨ, ਗੁੱਸੇ 'ਚ ਆ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਣੀਪੁਰ 'ਚ ਸ਼ੱਕੀ ਅੱਤਵਾਦੀਆਂ ਨੇ ਚਲਾਈਆਂ ਅਨ੍ਹੇਵਾਹ ਗੋਲੀਆਂ, ਔਰਤ ਦੀ ਮੌਤ, 4 ਜ਼ਖ਼ਮੀ
NEXT STORY