ਦੀਨਾਨਗਰ/ਦੋਰਾਂਗਲਾ/ਗੁਰਦਾਸਪੁਰ (ਕਪੂਰ, ਨੰਦਾ, ਵਿਨੋਦ)- ਗੁਰਦਾਸਪੁਰ ਜ਼ਿਲਾ ਪੁਲਸ ਨੇ ਮੁਸਤੈਦੀ ਦਿਖਾਉਂਦਿਆਂ ਵੱਖ-ਵੱਖ ਮਾਮਲਿਆਂ ’ਚ ਤਿੰਨ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਕੁੱਲ 1 ਕਿਲੋ 651 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐੱਸ. ਐੱਸ. ਪੀ. ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਦੀਨਾਨਗਰ ਰਾਜਿੰਦਰ ਸਿੰਘ ਮਿਨਹਾਸ ਨੇ ਥਾਣਾ ਦੀਨਾਨਗਰ ਦੇ ਥਾਣਾ ਮੁਖੀ ਸੁਰਿੰਦਰ ਪਾਲ ਸਿੰਘ ਅਤੇ ਦੋਰਾਂਗਲਾ ਦੇ ਥਾਣਾ ਮੁਖੀ ਰਮਨ ਕੁਮਾਰ ਦੀ ਮੌਜੂਦਗੀ ’ਚ ਦੱਸਿਆ ਕਿ ਪੁਲਸ ਦੀ ਵਿਸ਼ੇਸ਼ ਸ਼ਾਖਾ ਨੇ ਥਾਣਾ ਦੋਰਾਂਗਲਾ ਨਾਲ ਮਿਲ ਕੇ ਪਿੰਡ ਇਸਲਾਮਪੁਰ ਵਿਖੇ ਨਾਕਾਬੰਦੀ ਕੀਤੀ ਸੀ। ਸ਼ੱਕ ਦੇ ਆਧਾਰ ’ਤੇ ਰੋਕੇ ਗਏ ਨੌਜਵਾਨ ਮਨਪ੍ਰੀਤ ਸਿੰਘ ਉਰਫ਼ ਮੰਨਾ ਵਾਸੀ ਇਸਲਾਮਪੁਰ ਦੇ ਕਬਜ਼ੇ ’ਚੋਂ 1 ਕਿਲੋ 103 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲਿਆ ਕਿ ਉਸ ਨੇ ਇਹ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਦੇਖੇ ਗਏ ਸ਼ੱਕੀ ਡਰੋਨਾਂ ਨੂੰ ਲੈ ਕੇ ਵੱਡਾ ਖੁਲਾਸਾ
ਦੂਜੇ ਮਾਮਲੇ ’ਚ ਥਾਣਾ ਦੀਨਾਨਗਰ ਪੁਲਸ ਨੇ ਪਨਿਆਰ ਸ਼ੂਗਰ ਮਿੱਲ ਨੇੜੇ ਨਾਕੇਬੰਦੀ ਦੌਰਾਨ ਸਕੂਟਰੀ ਸਵਾਰ 2 ਨੌਜਵਾਨਾਂ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀਆਨ ਚੰਗਾਲੀ ਕਦੀਮ (ਜ਼ਿਲਾ ਫਿਰੋਜ਼ਪੁਰ) ਨੂੰ 548 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਪੁੱਛਗਿੱਛ ਦੌਰਾਨ ਸਮੱਗਲਰਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਹ ਹੈਰੋਇਨ ਦੀਨਾਨਗਰ ਦੇ ਇਕ ਵਿਅਕਤੀ ਤੋਂ ਖ਼ਰੀਦੀ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਸਵਾਈਲ ਫਲੂ ਦਾ ਵੱਧ ਰਿਹਾ ਕਹਿਰ, ਅੰਮ੍ਰਿਤਸਰ 'ਚ 15 ਮਾਮਲੇ ਪਾਜ਼ੇਟਿਵ, ਮਾਮੂਲੀ ਨਾ ਸਮਝੋ ਇਹ ਲੱਸ਼ਣ
ਡੀ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਹਰਪ੍ਰੀਤ ਸਿੰਘ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਜਬਰ-ਜ਼ਨਾਹ ਦਾ ਮਾਮਲਾ ਪਹਿਲਾਂ ਹੀ ਦਰਜ ਹੈ ਅਤੇ ਦੋਵੇਂ ਇਸ ਵੇਲੇ ਜ਼ਮਾਨਤ ’ਤੇ ਬਾਹਰ ਆ ਕੇ ਹੈਰੋਇਨ ਸਮੱਗਲਿੰਗ ਦਾ ਧੰਦਾ ਕਰ ਰਹੇ ਸਨ। ਪੁਲਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ: ਦੋ ਬੱਚਿਆਂ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ, ਇਕ ਦਿਨ ਪਹਿਲਾਂ ਵੱਡੇ ਭਰਾ ਨੂੰ ਵੀ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਪੰਜਾਬ ਸਣੇ ਇਨ੍ਹਾਂ ਸੂਬਿਆਂ ਨੂੰ ਕੇਂਦਰ ਸਰਕਾਰ ਦਾ 11,639 ਕਰੋੜ ਦਾ ਗੱਫ਼ਾ ! ਬਦਲ ਜਾਵੇਗੀ ਪਿੰਡਾਂ ਦੀ ਨੁਹਾਰ
NEXT STORY