ਨੈਸ਼ਨਲ ਡੈਸਕ- ਤਿਉਹਾਰੀ ਸੀਜ਼ਨ 'ਚ ਆਨਲਾਈਨ ਸ਼ਾਪਿੰਗ ਵਿਚਾਲੇ ਗਾਹਕਾਂ ਨੂੰ ਠੱਗੀ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰ ਬੈਠੇ ਡਿਲਿਵਰੀ ਸਹੂਲਤਜਨਕ ਤਾਂ ਹੈ ਪਰ ਸੀਜਨ 'ਚ ਸਥਿਤੀ ਇਹ ਹੈ ਕਿ ਕਈ ਮਾਮਲਿਆਂ 'ਚ ਪੈਕੇਟ ਖਾਲੀ ਮਿਲ ਰਹੇ ਹਨ। ਸਭ ਤੋਂ ਜ਼ਿਆਦਾ ਸ਼ਿਕਾਇਤਾਂ ਸੋਸ਼ਲ ਮੀਡੀਆ 'ਚ ਰੀਲਜ਼ ਅਤੇ ਸ਼ਾਰਟਸ ਦੇਖਣ ਤੋਂ ਬਾਅਦ ਮਿਲੇ ਆਰਡਰ 'ਤੇ ਮਿਲ ਰਹੀਆਂ ਹਨ। ਘੱਟ ਕੀਮਤ ਦੇ 200 ਤੋਂ 300 ਰੁਪਏ ਵਾਲੇ ਆਰਡਰ 'ਚ ਧੋਖਾਧੜੀ ਜ਼ਿਆਦਾ ਦੇਖੀ ਜਾ ਰਹੀ ਹੈ।
ਪੀੜਤਾਂ ਨੂੰ ਕਸਟਮਰ ਕੇਅਰ ਤੋਂ ਵੀ ਰਿਸਪਾਂਸ ਨਹੀਂ ਮਿਲ ਰਿਹਾ ਹੈ। ਸ਼ੱਕ ਹੈ ਕਿ ਆਨਲਾਈਨ ਕੰਪਨੀਆਂ ਦੇ ਨਾਂ 'ਤੇ ਵੀ ਦੇਸ਼ 'ਚ ਕਈ ਫਰਾਡ ਫਰਮ ਸਰਗਰਮ ਹੋ ਚੁੱਕੀਆਂ ਹਨ। ਦੇਸ਼ 'ਚ ਸਾਲ 'ਚ 7 ਲੱਖ ਕਰੋੜ ਦਾ ਆਨਲਾਈਨ ਕਾਰੋਬਾਰ ਹੁੰਦਾ ਹੈ। ਇਸ ਦੇ ਬਾਵਜੂਦ ਇਸ ਦੇ ਕਸਟਮਰ ਸਰਵਿਸ ਅਤੇ ਰਿਸਪਾਂਸ ਟੀਮ ਉਪਭੋਗਤਾਂ ਦੀ ਮਦਦ ਨਹੀਂ ਕਰ ਪਾਉਂਦੀ ਹੈ। ਤਿਉਹਾਰਾਂ 'ਚ ਥਰਡ ਪਾਰਟੀ ਡਿਲਿਵਰੀ 'ਚ ਵੀ ਈ-ਕਾਮਰਸ ਕੰਪਨੀਆਂ ਦਾ ਅਕਸ ਖ਼ਰਾਬ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਫ ਦਿ ਰਿਕਾਰਡ ; ਰਾਹੁਲ ਗਾਂਧੀ ਚਾਹੁੰਦੇ ਹਨ ਕਿ ਹੋਰ ਪਾਰਟੀਆਂ ‘ਇੰਡੀਆ’ ਗੱਠਜੋੜ ’ਚ ਸ਼ਾਮਲ ਹੋਣ
NEXT STORY