ਪਟਨਾ - ਯੋਗਗੁਰੂ ਰਾਮਦੇਵ ਦੇ ਐਲੋਪੈਥੀ ਵਾਲੇ ਬਿਆਨ ਨੂੰ ਲੈ ਕੇ ਵਿਵਾਦ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ IMA ਨੇ ਯੋਗਗੁਰੂ ਰਾਮਦੇਵ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪਟਨਾ ਦੇ ਸੰਪਾਦਕ ਨਗਰ ਥਾਣੇ ਵਿੱਚ ਯੋਗਗੁਰੂ ਰਾਮਦੇਵ ਦੇ ਐਲੋਪੈਥੀ ਵਾਲੇ ਇਤਰਾਜ਼ਯੋਗ ਬਿਆਨ ਖ਼ਿਲਾਫ਼ ਮਾਮਲਾ ਦਰਜ ਕਰਾਇਆ ਗਿਆ ਹੈ। IMA ਦੇ ਆਨਰੇਰੀ ਸਟੇਟ ਸੈਕਰੇਟਰੀ ਡਾਕਟਰ ਸੁਨੀਲ ਕੁਮਾਰ ਨੇ ਇਸ ਦੌਰਾਨ ਸਰਕਾਰ ਤੋਂ ਰਾਮਦੇਵ 'ਤੇ ਕਾਰਵਾਈ ਦੀ ਮੰਗ ਵੀ ਕੀਤੀ ਹੈ।
ਇਹ ਵੀ ਪੜ੍ਹੋ- ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੂੰ ਸ਼ਖਸ ਨੇ ਸਰੇਆਮ ਮਾਰਿਆ ਥੱਪੜ, ਹਿਰਾਸਤ 'ਚ ਦੋ ਲੋਕ
ਸ਼ਿਕਾਇਤ ਵਿੱਚ ਲਿਖਿਆ ਹੈ ਕਿ ਵਰਤਮਾਨ ਕੋਵਿਡ ਸੰਸਾਰਿਕ ਮਹਾਮਾਰੀ ਵਿੱਚ ਬਿਹਾਰ ਭਰ ਦੇ ਆਧੁਨਿਕ ਚਿਕਿਤਸਾ ਪੱਧਤੀ ਦੇ ਸਰਕਾਰੀ ਅਤੇ ਗੈਰ ਸਰਕਾਰੀ ਡਾਕਟਰਾਂ ਨੇ ਕੋਵਿਡ-19 ਮਹਾਮਾਰੀ ਦੇ ਵਿਰੁੱਧ ਜਾਗਰੁਕਤਾ, ਰੋਕਥਾਮ, ਬੀਮਾਰੀ ਦੀ ਪਛਾਣ, ਇਲਾਜ, ਟੀਕਾਕਰਣ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਲਗਾਤਾਰ ਕੰਮ ਕਰਦੇ ਹੋਏ ਕੋਵਿਡ-19 ਵਰਗੀ ਖ਼ਤਰਨਾਕ ਬੀਮਾਰੀ ਨਾਲ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੁੰਹ ਤੋਂ ਬਚਾਇਆ ਹੈ।
ਇਹ ਵੀ ਪੜ੍ਹੋ- ਤੀਜੀ ਲਹਿਰ ਬੱਚਿਆਂ ਲਈ ਕਿੰਨੀ ਖ਼ਤਰਨਾਕ, ਇਸ 'ਤੇ ਕੋਈ ਡਾਟਾ ਨਹੀਂ: ਡਾ. ਗੁਲੇਰੀਆ
ਇਸ ਦੌਰਾਨ ਅਸੀਂ 151 ਤੋਂ ਜ਼ਿਆਦਾ ਡਾਕਟਰਾਂ ਨੂੰ ਵੀ ਕੋਵਿਡ-19 ਇਨਫੈਕਸ਼ਨ ਕਾਰਨ ਗੁਆਇਆ ਹੈ। ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੇ ਆਧੁਨਿਕ ਚਿਕਿਤਸਾ ਪੱਧਤੀ ਅਤੇ ਇਸ ਦੇ ਡਾਕਟਰਾਂ ਨੂੰ ਵਾਰ-ਵਾਰ ਸਨਮਾਨ ਕਰਦੇ ਹੋਏ ਧੰਨਵਾਦ ਕੀਤਾ ਹੈ। ਅਜਿਹੇ ਸਮੇਂ ਵਿੱਚ ਜਦੋਂ ਬਿਹਾਰ ਅਤੇ ਦੇਸ਼ ਕੋਵਿਡ 19 ਦੀ ਦੂਜੀ ਖ਼ਤਰਨਾਕ ਲਹਿਰ ਨਾਲ ਜੂਝ ਰਿਹਾ ਸੀ, ਯੋਗਗੁਰੂ ਰਾਮਦੇਵ ਅਤੇ ਉਨ੍ਹਾਂ ਦੇ ਅਣਜਾਣ ਸਾਥੀਆਂ ਨੇ ਆਧੁਨਿਕ ਚਿਕਿਤਸਾ ਵਿਗਿਆਨ ਦੇ ਡਾਕਟਰਾਂ ਅਤੇ ਮੈਡੀਕਲ ਸ਼ਹੀਦਾਂ ਦਾ ਮਜ਼ਾਕ ਉਡਾਉਂਦੇ ਹੋਏ ਸਾਡੇ ਆਧੁਨਿਕ ਚਿਕਿਤਸਾ ਪੱਧਤੀ ਦੇ ਪ੍ਰਤੀ ਆਮ ਲੋਕਾਂ ਦੇ ਮਨ ਵਿੱਚ ਅਵਿਸ਼ਵਾਸ ਅਤੇ ਗਲਤ ਦੋਸ਼ ਲਗਾਏ ਹਨ। ਇਸ ਨਾਲ ਸਾਡੇ ਡਾਕਟਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤੀਜੀ ਲਹਿਰ ਬੱਚਿਆਂ ਲਈ ਕਿੰਨੀ ਖ਼ਤਰਨਾਕ, ਇਸ 'ਤੇ ਕੋਈ ਡਾਟਾ ਨਹੀਂ: ਡਾ. ਗੁਲੇਰੀਆ
NEXT STORY