ਨੈਸ਼ਨਲ ਡੈਸਕ- ਬਿਹਾਰ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਾਰੀ ਬਾਰਿਸ਼ ਮਗਰੋਂ ਹੜ੍ਹਾਂ ਨੇ ਕਹਿਰ ਵਰ੍ਹਾਇਆ ਹੋਇਆ ਹੈ। ਇਸੇ ਦੌਰਾਨ ਹੜ੍ਹਾਂ ਦੀ ਮਾਰ ਝੱਲ ਰਹੇ ਸਾਰਣ ਜ਼ਿਲ੍ਹੇ 'ਚ ਹੈਲੀਕਾਪਟਰ ਰਾਹੀਂ ਸੁੱਟੀ ਗਈ ਰਾਹਤ ਸਮੱਗਰੀ ਦਾ ਪੈਕੇਟ ਵੱਜਣ ਕਾਰਨ ਇੱਕ 58 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਮਨੌਰ ਥਾਣਾ ਖੇਤਰ ਦੇ ਪਿੰਡ ਪਰਸ਼ੁਰਾਮਪੁਰ ਦੇ ਰਹਿਣ ਵਾਲੇ ਅਨਿਲ ਕੁਮਾਰ ਸਿੰਘ (58) ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਦੁਪਹਿਰ ਲਗਭਗ 3:30 ਵਜੇ ਪਰਸ਼ੁਰਾਮਪੁਰ ਪਿੰਡ 'ਚ ਬਣਾਏ ਗਏ ਰਾਹਤ ਕੈਂਪ ਨੇੜੇ ਵਾਪਰੀ ਸੀ। ਮੜ੍ਹੌਰਾ ਦੇ ਸਬ-ਡਿਵੀਜ਼ਨਲ ਪੁਲਸ ਅਧਿਕਾਰੀ (SDPO) ਸਵਿੰਦਰ ਕੁਮਾਰ ਦਾਸ ਅਨੁਸਾਰ, ਸ਼ੁਰੂਆਤੀ ਜਾਂਚ 'ਚ ਪਤਾ ਲੱਗਿਆ ਹੈ ਕਿ ਹੈਲੀਕਾਪਟਰ ਤੋਂ ਹੇਠਾਂ ਸੁੱਟਿਆ ਗਿਆ ਰਾਹਤ ਸਮੱਗਰੀ ਦਾ ਇੱਕ ਭਾਰੀ ਪੈਕੇਟ ਅਨਿਲ ਕੁਮਾਰ ਦੇ ਸਿਰ 'ਚ ਜਾ ਵੱਜਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- 'ਨਮਾਜ਼ ਪੜ੍ਹਨ ਦੇ ਬਹਾਨੇ ਉੱਠਿਆ ਤੇ..!' 174 ਲੋਕਾਂ ਦੀ ਜਾਨ ਬਚਾਉਣ ਵਾਲੇ ਸਮਿਤ ਮਛਾਰ ਨੇ ਕੀਤੇ ਸਨਸਨੀਖੇਜ਼ ਖੁਲਾਸੇ
ਅਮਨੌਰ ਥਾਣਾ ਇੰਚਾਰਜ ਵਿਮਲੇਸ਼ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਾਲਾਂਕਿ ਪਿੰਡ ਵਾਸੀਆਂ ਨੇ ਪੈਕੇਟ ਵੱਜਣ ਨਾਲ ਮੌਤ ਹੋਣ ਦਾ ਦੋਸ਼ ਲਗਾਇਆ ਹੈ, ਪਰ ਪੁਲਸ ਅਨੁਸਾਰ ਸਰੀਰ 'ਤੇ ਕੋਈ ਬਾਹਰੀ ਗੰਭੀਰ ਸੱਟ ਦਾ ਨਿਸ਼ਾਨ ਨਹੀਂ ਮਿਲਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।
ਇਹ ਵੀ ਪੜ੍ਹੋ- ਹਵਾ ਵਿਚਾਲੇ 'ਗ਼ਾਇਬ' ਹੋਏ ਜਹਾਜ਼ ਦਾ ਨੈਨਟਕੇਟ ਨੇੜੇ ਸਮੁੰਦਰ 'ਚੋਂ ਲੱਭਾ ਮਲਬਾ ! ਯਾਤਰੀਆਂ ਦਾ ਨਹੀਂ ਕੋਈ ਥਹੁ-ਪਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਾਗਪੁਰ 'ਚ ਦਰਦਨਾਕ ਹਾਦਸਾ: ਲੋਹੇ ਦਾ ਗੇਟ ਡਿੱਗਣ ਨਾਲ ਸੁਰੱਖਿਆ ਗਾਰਡ ਦੀ ਮੌਤ, 1 ਜ਼ਖ਼ਮੀ
NEXT STORY