ਪੁਣੇ (ਭਾਸ਼ਾ)- ਮਹਾਰਾਸ਼ਟਰ ਦੇ ਪੁਣੇ ਸ਼ਹਿਰ 'ਚ ਪੁਲਸ ਨੇ 19 ਸਾਲਾ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਭੋਜਨ ਪਹੁੰਚਾਉਣ ਦਾ ਕੰਮ ਕਰਨ ਵਾਲੇ ਇਕ 40 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਂਢਵਾ 'ਚ 17 ਸਤੰਬਰ ਨੂੰ ਇੰਜੀਨੀਅਰਿੰਗ ਦੀ ਇਕ ਵਿਦਿਆਰਥਣਾਂ ਨੇ ਆਨਲਾਈਨ ਐਪ ਰਾਹੀਂ ਇਕ ਰੈਸਟੋਰੈਂਟ ਤੋਂ ਖਾਣੇ ਦੇ ਆਰਡਰ ਦਿੱਤਾ ਸੀ, ਉਦੋਂ ਇਹ ਘਟਨਾ ਵਾਪਰੀ। ਕੋਂਢਵਾ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ,''ਦੋਸ਼ੀ ਰਈਸ ਸ਼ੇਖ ਨੇ ਸ਼ਨੀਵਾਰ ਰਾਤ ਕਰੀਬ 9 ਵਜੇ ਖਾਣੇ ਦਾ ਪਾਰਸਲ ਦੇਣ ਤੋਂ ਬਾਅਦ ਵਿਦਿਆਰਥਣ ਤੋਂ ਪੀਣ ਲਈ ਪਾਣੀ ਮੰਗਿਆ। ਪਾਣੀ ਪੀਂਦੇ ਸਮੇਂ ਉਸ ਨਾਲ ਵਿਦਿਆਰਥਣ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਅਤੇ ਉਸ ਤੋਂ ਉਸ ਦੇ ਸ਼ਹਿਰ ਅਤੇ ਕਾਲਜ ਦਾ ਨਾਮ ਪੁੱਛਿਆ।''
ਅਧਿਕਾਰੀ ਅਨੁਸਾਰ, ਦੋਸ਼ੀ ਨੇ ਵਿਦਿਆਰਥਣ ਨੂੰ ਕਿਹਾ ਕਿ ਜੇਕਰ ਉਸ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਉਹ ਉਸ ਨੂੰ ਕਹਿ ਸਕਦੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਵਿਦਿਆਰਥਣ ਨੂੰ ਫ਼ੋਨ 'ਤੇ ਸੰਦੇਸ਼ ਵੀ ਭੇਜਿਆ ਪਰ ਤੁਰੰਤ ਉਸ ਨੂੰ ਡਿਲੀਟ ਕਰ ਦਿੱਤਾ। ਅਧਿਕਾਰੀ ਨੇ ਕਿਹਾ,''ਇਸ ਤੋਂ ਬਾਅਦ ਦੋਸ਼ੀ ਨੇ ਇਕ ਹੋਰ ਪਾਣੀ ਦਾ ਗਿਲਾਸ ਮੰਗਿਆ ਅਤੇ ਜਦੋਂ ਵਿਦਿਆਰਥਣ ਉਸ ਨੂੰ ਗਿਲਾਸ ਫੜਾ ਰਹੀ ਸੀ ਤਾਂ ਉਸ ਨੇ ਉਸ ਦਾ ਹੱਥ ਫੜਨ ਅਤੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ।'' ਉਨ੍ਹਾਂ ਕਿਹਾ,''ਜਦੋਂ ਕੁੜੀ ਰੌਲਾ ਪਾਇਆ ਤਾਂ ਦੋਸ਼ੀ ਨੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਰਿਹਾਇਸ਼ੀ ਸੋਸਾਇਟੀ ਦੇ ਕੁਝ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਪੁਲਸ ਨੂੰ ਸੌਂਪ ਦਿੱਤਾ।'' ਬਾਅਦ 'ਚ ਵਿਦਿਆਰਥਣ ਪੁਲਸ ਕੋਲ ਗਈ ਅਤੇ ਉਸ ਨੇ ਸ਼ਿਕਾਇਤ ਦਰਜ ਕਰਵਾਈ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 354 (ਕਿਸੇ ਔਰਤ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ) ਅਤੇ 354-ਏ (ਜਿਨਸੀ ਸ਼ੋਸ਼ਣ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਬਾਅਦ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਅਦਾਲਤ 'ਚ ਕੀਤਾ ਆਤਮ ਸਮਰਪਣ
NEXT STORY