ਕੋਲਕਾਤਾ, (ਏਜੰਸੀ)- ਪੱਛਮੀ ਬੰਗਾਲ ਪੁਲਸ ਨੇ ਸੋਮਵਾਰ ਨੂੰ ਬਾਂਗਾਓਂ ਵਿਧਾਨ ਸਭਾ ਖੇਤਰ ਤੋਂ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਵਿਧਾਇਕ ਬਿਸਵਜੀਤ ਦਾਸ ਨੂੰ ਨਾਜਾਇਜ਼ ਹਥਿਆਰ ਸਮੇਤ ਗ੍ਰਿਫਤਾਰ ਕੀਤਾ। ਉੱਤਰ 24 ਪਰਗਨਾ ਜ਼ਿਲੇ ਦੇ ਬਾਂਗਾਓਂ ਦੇ ਗੋਪਾਲਨਗਰ ਬਾਜ਼ਾਰ ਚੌਕ ’ਚ ਉਨ੍ਹਾਂ ਦੀ ਕਾਰ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਨ੍ਹਾਂ ਦੀ ਕਾਰ ਤੋਂ ਨਾਜਾਇਜ਼ ਹਥਿਆਰ ਬਰਾਮਦ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਾਸ ਦੇ ਕੋਲ ਹਥਿਆਰ ਹੈ। ਉਨ੍ਹਾਂ ਦੇ ਘਰ ਅਤੇ ਕਾਰ ਦੀ ਤਲਾਸ਼ੀ ਲਈ ਗਈ, ਜਿੱਥੋਂ ਇਕ ਹਥਿਆਰ ਬਰਾਮਦ ਹੋਇਆ। ਉਨ੍ਹਾਂ ਨੂੰ ਗੈਰ-ਕਾਨੂੰਨੀ ਤੌਰ ’ਤੇ ਹਥਿਆਰ ਰੱਖਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਪਾਰਟੀ ਨੇਤਾ ਮਮਤਾ ਬੈਨਰਜੀ ਦੇ ਕਰੀਬੀ ਮੰਨੇ ਜਾਣ ਵਾਲੇ ਦਾਸ ਤ੍ਰਿਣਮੂਲ ਦੇ ਬਾਂਗਾਓਂ ਸੰਗਠਨਾਤਮਕ ਖੇਤਰ ’ਚ ਪ੍ਰਭਾਵਸ਼ਾਲੀ ਸਨ।
ਬੰਬ ਵਾਂਗ ਫੱਟ ਗਿਆ ਸਿਲੰਡਰ ! ਢੇਹ-ਢੇਰੀ ਹੋ ਗਿਆ 2 ਮੰਜ਼ਿਲਾ ਘਰ, 4 ਲੋਕਾਂ ਦੀ ਗਈ ਜਾਨ
NEXT STORY