ਸ਼੍ਰੀਕਾਕੁਲਮ (ਵਾਰਤਾ) : ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਜ਼ਿਲ੍ਹੇ ਦੇ ਕੋਟਾਬੋਮਾਲੀ ਪਿੰਡ 'ਚ ਐਤਵਾਰ ਨੂੰ ਇੱਕ ਵੈਨ ਦੇ ਖੜ੍ਹੀ ਲਾਰੀ ਨਾਲ ਟਕਰਾਉਣ ਕਾਰਨ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਤੇ ਛੇ ਜ਼ਖਮੀ ਹੋ ਗਏ।
ਪੁਲਸ ਨੇ ਦੱਸਿਆ ਕਿ ਮੱਧ ਪ੍ਰਦੇਸ਼ ਤੋਂ 10 ਲੋਕਾਂ ਦਾ ਇੱਕ ਸਮੂਹ ਤੀਰਥ ਯਾਤਰਾ 'ਤੇ ਸੀ। ਉਹ ਓਡੀਸ਼ਾ ਦੇ ਪੁਰੀ 'ਚ ਪ੍ਰਸਿੱਧ ਪੁਰੀ ਜਗਨਨਾਥ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਸ਼੍ਰੀਸੈਲਮ ਦੇ ਪਹਾੜੀ ਮੰਦਰ ਜਾ ਰਹੇ ਸਨ। ਵੈਨ ਦੇ ਖੜ੍ਹੀ ਲਾਰੀ ਨਾਲ ਟਕਰਾਉਣ ਨਾਲ ਵਿਜੇ ਸਿੰਘ ਤੋਮਰ (65), ਉਸੀਰ ਸਿੰਘ (62), ਸੰਤੋਸ਼ ਬਾਈ (62) ਅਤੇ ਬੋਰੋ ਸਿੰਘ ਪਵਾਰ (60) ਦੀ ਮੌਤ ਹੋ ਗਈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਕੋਟਾਬੋਮਾਲੀ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ ਨੂੰ ਨਰਸਰਾਓਪੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਕਿਹਾ ਕਿ ਹਾਦਸਾ ਵੈਨ ਡਰਾਈਵਰ ਦੇ ਸੌਣ ਕਾਰਨ ਹੋਇਆ।
ਮੰਗਲਵਾਰ ਨੂੰ ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਰਹੇਗਾ ਪਬਲਿਕ Holiday
NEXT STORY