ਮੁੰਬਈ (ਏਜੰਸੀ)- ਉੱਤਰਾਖੰਡ ਵਿੱਚ ਗਾਇਕ ਦਲੇਰ ਮਹਿੰਦੀ ਨਾਲ ਜੁੜੇ ਤਾਜ਼ਾ ਵਿਵਾਦ ਤੋਂ ਬਾਅਦ 'ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼' (FWICE) ਨੇ ਗਾਇਕ ਦਾ ਸਮਰਥਨ ਕੀਤਾ ਹੈ। FWICE ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨੇਤਾਵਾਂ ਨੂੰ ਕਲਾਕਾਰਾਂ ਨਾਲ ਸੰਵੇਦਨਸ਼ੀਲਤਾ ਅਤੇ ਇੱਜ਼ਤ ਨਾਲ ਪੇਸ਼ ਆਉਣ ਦੀ ਹਦਾਇਤ ਦਿੱਤੀ ਜਾਵੇ। ਇਸ ਨਾਲ ਹੀ FWICE ਨੇ ਸਪੱਸ਼ਟ ਕੀਤਾ ਕਿ ਦਲੇਰ ਮਹਿੰਦੀ ਸ਼ਰਾਬ ਨਹੀਂ ਪੀਂਦੇ, ਸਗੋਂ ਉਹ ਕੁੱਝ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਦੀ ਸਰਜਰੀ ਵੀ ਹੋਈ ਹੈ, ਜਿਸ ਤੋਂ ਉਹ ਉੱਭਰ ਰਹੇ ਹਨ।
ਇਹ ਵੀ ਪੜ੍ਹੋ: '35 ਲੱਖ ਰੁਪਏ ਕੈਸ਼ ਦਿੱਤੇ ਸੀ ਜਾਂ ਚੈੱਕ ?'; ਭਰਾ ਦਲੇਰ ਮਹਿੰਦੀ ਦੇ ਬਚਾਅ 'ਚ ਉੱਤਰੇ ਮੀਕਾ ਸਿੰਘ ਨੇ ਮੰਤਰੀ ਤੋਂ ਮੰਗਿਆ ਸਬੂਤ
ਉਨ੍ਹਾਂ ਲਿਖਿਆ, "ਜਨਤਕ ਸਮਾਗਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਜ਼ਰੂਰੀ ਹੈ, ਪਰ ਅਜਿਹੇ ਮੁੱਦਿਆਂ ਨੂੰ ਜਨਤਕ ਤੌਰ 'ਤੇ ਝਿੜਕਣ ਦੀ ਬਜਾਏ, ਸੰਵੇਦਨਸ਼ੀਲਤਾ ਅਤੇ ਸੂਝ-ਬੂਝ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਹਾਲਾਤਾਂ ਵਿੱਚ, ਕਿਸੇ ਕਲਾਕਾਰ ਦੀ ਸਥਿਤੀ ਬਾਰੇ ਕੋਈ ਸਿੱਟਾ ਕੱਢਣ ਤੋਂ ਪਹਿਲਾਂ ਸੰਜਮ ਵਰਤਣਾ ਬਹੁਤ ਜ਼ਰੂਰੀ ਹੈ।"
ਇਹ ਵੀ ਪੜ੍ਹੋ: ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਕਪਿਲ ਸ਼ਰਮਾ; ਟਰੋਲਰਾਂ ਨੂੰ ਦਿੱਤਾ ਠੋਕਵਾਂ ਜਵਾਬ
ਸੰਸਥਾ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ 'ਚ ਗਹਿਰੀ ਚਿੰਤਾ ਪ੍ਰਗਟਾਉਂਦਿਆਂ ਕਿਹਾ "ਦਲੇਰ ਮਹਿੰਦੀ ਭਾਰਤੀ ਸੰਗੀਤ ਜਗਤ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹਨ, ਜਿਨ੍ਹਾਂ ਦੇ ਗੀਤਾਂ ਅਤੇ ਪੇਸ਼ਕਾਰੀਆਂ ਨੇ ਪੀੜ੍ਹੀਆਂ ਤੱਕ ਉਨ੍ਹਾਂ ਨੂੰ ਬਹੁਤ ਮਕਬੂਲੀਅਤ ਦਿਵਾਈ ਹੈ। ਇੱਕ ਸੀਨੀਅਰ ਕਲਾਕਾਰ ਨੂੰ ਇਸ ਤਰ੍ਹਾਂ ਜਨਤਕ ਤੌਰ 'ਤੇ ਜ਼ਲੀਲ ਕੀਤੇ ਜਾਣ ਦੀ ਘਟਨਾ ਪੂਰੇ ਮਨੋਰੰਜਨ ਜਗਤ ਲਈ ਬਹੁਤ ਦੁਖਦਾਈ ਹੈ।"
ਇਹ ਵੀ ਪੜ੍ਹੋ: 'ਜੇ ਕੋਈ ਸਾਬਿਤ ਕਰ ਦੇਵੇ ਕਿ ਦਲੇਰ ਭਾਜੀ ਸ਼ਰਾਬ ਪੀਂਦੇ ਨੇ, ਤਾਂ ਮੈਂ ਗਾਇਕੀ ਛੱਡ ਦਿਆਂਗਾ' ; ਮੀਕਾ ਸਿੰਘ ਦਾ ਖੁੱਲ੍ਹਾ ਚੈਲੇਂਜ
FWICE ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਅਤੇ ਜਨਤਕ ਪ੍ਰਤੀਨਿਧੀਆਂ ਨੂੰ ਕਲਾਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਜ਼ਿਆਦਾ ਸੰਵੇਦਨਸ਼ੀਲਤਾ ਅਤੇ ਸਤਿਕਾਰ ਦਿਖਾਉਣਾ ਚਾਹੀਦਾ ਹੈ। ਪੱਤਰ ਦੇ ਅੰਤ ਵਿੱਚ ਕਿਹਾ ਗਿਆ ਹੈ ਕਿ FWICE ਹਮੇਸ਼ਾ ਤੋਂ ਹੀ ਕਲਾਕਾਰਾਂ ਅਤੇ ਕਾਮਿਆਂ ਦੀ ਭਲਾਈ, ਉਨ੍ਹਾਂ ਦੇ ਪੇਸ਼ੇਵਰ ਅਧਿਕਾਰਾਂ ਅਤੇ ਉਨ੍ਹਾਂ ਨਾਲ ਨਿਰਪੱਖ ਵਿਵਹਾਰ ਦੇ ਹੱਕ ਵਿੱਚ ਖੜ੍ਹਾ ਰਿਹਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਮਿਊਜ਼ਿਕ ਡਾਇਰੈਕਟਰ ਮਗਰੋਂ ਅਦਾਕਾਰ ਭਤੀਜੇ ਨੇ ਵੀ ਤੋੜਿਆ ਦਮ ! ਇੰਡਸਟਰੀ 'ਚ ਪਸਰਿਆ ਮਾਤਮ
ਦੱਸ ਦੇਈਏ ਕਿ ਐਤਵਾਰ ਨੂੰ ਉਤਰਾਖੰਡ ਦੇ ਨਵੀਂ ਟਿਹਰੀ ਵਿੱਚ 'ਸਿੱਧਪੀਠ ਮਾਂ ਕੁੰਜਾਪੁਰੀ ਸੈਰ-ਸਪਾਟਾ ਅਤੇ ਵਿਕਾਸ ਮੇਲੇ' ਵਿੱਚ ਜਦੋਂ ਦਲੇਰ ਮਹਿੰਦੀ ਪੇਸ਼ਕਾਰੀ ਦੇ ਰਹੇ ਸਨ ਤਾਂ ਉਦੋਂ ਉਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਨੇ ਉਨ੍ਹਾਂ ਨੂੰ ਵਿਚਕਾਰ ਹੀ ਟੋਕਿਆ ਅਤੇ ਦੋਸ਼ ਲਗਾਇਆ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਹਨ, ਜਿਸ ਤੋਂ ਬਾਅਦ ਇਹ ਵਿਵਾਦ ਖੜ੍ਹੋ ਹੋ ਗਿਆ।
ਇਹ ਵੀ ਪੜ੍ਹੋ: 'ਹੁਣ ਸਲਮਾਨ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ'; ਟਾਈਗਰ 'ਤੇ ਹਮਲੇ ਮਗਰੋਂ ਦਿੱਗਜ ਕਲਾਕਾਰ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਨਤਕ ਨਹੀਂ ਕੀਤਾ ਜਾ ਸਕਦਾ PM ਦੇ ਦੌਰਿਆਂ ਦਾ ਵੇਰਵਾ ; ਦਿੱਲੀ ਹਾਈ ਕੋਰਟ
NEXT STORY