ਨੈਸ਼ਨਲ ਡੈਸਕ- ਦੇਸ਼ ਦੇ ਅਹਿਮ ਮਨੁੱਖੀ ਪੁਲਾੜ ਮਿਸ਼ਨ ‘ਗਗਨਯਾਨ’ ਦੀ ਪਹਿਲੀ ਪ੍ਰੀਖਣ ਉਡਾਣ ਅਗਲੇ 2 ਮਹੀਨਿਆਂ ਅੰਦਰ ਹੋਵੇਗੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਡਾ. ਵੀ. ਨਾਰਾਇਣਨ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ।
ਇੱਥੇ ਸ਼੍ਰੀ ਰਾਮਚੰਦਰ ਸੈਂਟਰ ਫਾਰ ਹਾਇਰ ਐਜੂਕੇਸ਼ਨ ਐਂਡ ਰਿਸਰਚ ਵਿਖੇ ਕਨਵੋਕੇਸ਼ਨ ਸਮਾਰੋਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਐੱਚ. ਐੱਲ. ਐੱਮ. ਵੀ.-3 ਰਾਕੇਟ ਦੀ ਵਰਤੋਂ ਕਰਦੇ ਹੋਏ ਗਗਨਯਾਨ-1 ਲਈ ਪਹਿਲੀ ਮਨੁੱਖ ਰਹਿਤ ਪ੍ਰੀਖਣ ਉਡਾਣ 2 ਮਹੀਨਿਆਂ ਅੰਦਰ ਸ਼੍ਰੀਹਰੀਕੋਟਾ ਸਪੇਸ ਸੈਂਟਰ ਤੋਂ ਕੀਤੀ ਜਾਵੇਗੀ।
ਜੀ-1 ਉਡਾਣ ਇਕ ਮਨੁੱਖ ਰਹਿਤ ਟੈਸਟ ਮਿਸ਼ਨ ਹੈ ਜੋ ਅਰਧ-ਮਨੁੱਖੀ ਰੋਬੋਟ ‘ਵਯੋਮਮਿੱਤਰਾ’ ਨੂੰ ਧਰਤੀ ਦੇ ਹੇਠਲੇ ਪੰਧ ’ਚ ਲੈ ਕੇ ਜਾਵੇਗਾ। ਇਹ ਮਨੁੱਖੀ-ਦਰਜਾ ਪ੍ਰਾਪਤ ਐੱਚ. ਐੱਲ. ਐੱਮ. ਵੀ.- 3 ਰਾਕੇਟ ਤੇ ਇਕ ਸਵਦੇਸ਼ੀ ਪੱਖੋਂ ਵਿਕਸਤ ਕਰੂ ਮਾਡਿਊਲ ਦੀ ਵਰਤੋਂ ਕਰੇਗਾ। ਪੁਲਾੜ ਏਜੰਸੀ ਸਭ ਪ੍ਰਣਾਲੀਆਂ ਨੂੰ ਪ੍ਰਮਾਣਿਤ ਕਰਨ ਲਈ ਪਹਿਲੀ ਪ੍ਰੀਖਣ ਉਡਾਣ ਤੋਂ ਪਹਿਲਾਂ ਅਹਿਮ ਯੋਗਤਾ ਟੈਸਟ ਕਰ ਰਹੀ ਹੈ।
ਭਲਕੇ ਬੈਂਕ ਜਾਣ ਤੋਂ ਪਹਿਲਾ ਪੜ੍ਹ ਲਓ ਇਹ ਖਬਰ ! ਕੁਝ ਸੂਬਿਆਂ ਦੀਆਂ ਬੈਂਕਾਂ 'ਚ ਰਹੇਗੀ ਛੁੱਟੀ
NEXT STORY