ਬਿਜ਼ਨੈਸ ਡੈਸਕ : ਜੇਕਰ ਤੁਸੀਂ ਸੋਮਵਾਰ (26 ਅਕਤੂਬਰ ) ਨੂੰ ਬੈਂਕ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਘਰ ਤੋਂ ਨਿਕਲਣ ਤੋਂ ਪਹਿਲਾ ਆਪਣੇ ਸੂਬੇ ਵਿਚ ਬੈਂਕ ਦੀਆਂ ਛੁੱਟੀਆਂ ਜਰੂਰ ਚੈੱਕ ਕਰ ਲਓ । ਅਜਿਹਾ ਨਾ ਹੋਵੇ ਕਿ ਤੁਸੀਂ ਜਰੂਰੀ ਕੰਮ ਲਈ ਬੈਂਕ ਪਹੁੰਚੋ ਤਾਂ ਉਹ ਬੰਦ ਮਿਲੇ । ਭਾਰਤੀ ਰਿਜ਼ਰਵ ਬੈਂਕ ਦੀਆਂ ਛੁੱਟੀਆਂ ਦੀ ਲਿਸਟ ਮੁਤਾਬਕ ਕੁਝ ਸੂਬਿਆਂ ਵਿਚ ਬੈਂਕ ਬੰਦ ਰਹਿਣਗੇ, ਜਦਕਿ ਕਈ ਥਾਵਾਂ 'ਤੇ ਆਮ ਦਿਨਾਂ ਦੀ ਤਰ੍ਹਾ ਕੰਮਕਾਜ਼ ਹੋਵੇਗਾ ।
ਇਸ ਦਾ ਮਤਲਬ ਹੈ ਕਿ ਕੱਲ੍ਹ ਪੂਰੇ ਦੇਸ਼ ਵਿਚ ਬੈਂਕਾਂ ਦੀਆਂ ਛੁੱਟੀਆਂ ਨਹੀਂ ਹਨ । ਬੈਂਕ ਬੰਦ ਰਹਿਣ ਦੇ ਕਾਰਨ ਵੱਖ-ਵੱਖ ਸੂਬਿਆਂ ਵਿਚ ਮਨਾਏ ਜਾਣ ਵਾਲੇ ਤਿਉਹਾਰ ਅਤੇ ਖਾਸ ਦਿਨ ਹਨ । ਅਜਿਹੇ ਵਿਚ ਜੇਕਰ ਤੁਸੀਂ ਪੈਸੇ ਜਮ੍ਹਾ ਕਰਨ, ਚੈੱਕ ਨਾਲ ਜੁੜੇ ਕੰਮ ਜਾ ਕਿਸੇ ਦੂਜੇ ਜਰੂਰੀ ਕੰਮ ਲਈ ਬ੍ਰਾਂਚ ਜਾਣਾ ਹੈ ਤਾਂ ਪਹਿਲਾ ਛੁੱਟੀਆਂ ਦੀ ਜਾਣਕਾਰੀ ਲੈਣਾ ਤੁਹਾਡੇ ਲਈ ਫਾਇਦੇਮੰਦ ਰਹੇਗਾ ।
ਕੱਲ੍ਹ ਕਿਸ ਸੂਬੇ 'ਚ ਬੰਦ ਰਹਿਣਗੇ ਬੈਂਕ
26 ਅਕਤੂਬਰ ਨੂੰ ਲਕਸ਼ਮੀ ਪੂਜਾ, ਐਕਸੇਸ਼ਨ ਡੇ ਅਤੇ ਮਹਾਰਿਸ਼ੀ ਵਾਲਮੀਕਿ ਜਯੰਤੀ ਦੇ ਮੌਕੇ 'ਤੇ ਕੁਝ ਸੂਬਿਆਂ ਵਿੱਚ ਬੈਂਕ ਬੰਦ ਰਹਿਣਗੇ । ਛੁੱਟੀਆਂ ਵਾਲੇ ਸੂਬਿਆਂ ਵਿਚ ਸਰਕਾਰੀ ਅਤੇ ਪ੍ਰਾਇਵੇਟ, ਦੋਵਾਂ ਤਰ੍ਹਾ ਦੇ ਬੈਂਕ ਸ਼ਾਮਲ ਹਨ ।
ਤ੍ਰਿਪੁਰਾ : ਲਕਸ਼ਮੀ ਪੂਜਾ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ ।
ਜੰਮੂ-ਕਸ਼ਮੀਰ : ਐਕਸੇਸ਼ਨ ਡੇ ਕਾਰਨ ਬੈਂਕ ਵਿਚ ਛੁੱਟੀ ਰਹੇਗੀ ।
ਚੰਡੀਗੜ੍ਹ : ਮਹਾਰਿਸ਼ੀ ਵਾਲਮੀਕਿ ਜਯੰਤੀ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ ।
ਹਿਮਾਚਲ ਪ੍ਰਦੇਸ਼, ਕਰਨਾਟਕ ਅਤੇ ਮੱਧ ਪ੍ਰਦੇਸ਼ : ਮਹਾਰਿਸ਼ੀ ਵਾਲਮੀਕਿ ਜਯੰਤੀ ਦੇ ਮੌਕੇ 'ਤੇ ਬੈਂਕ ਬੰਦ ਰਹਿਣ ਦੀ ਜਾਣਕਾਰੀ ਦਿੱਤੀ ਗਈ ਹੈ ।
ਇਸ ਵਿੱਚ SBI , ਪੰਜਾਬ ਨੈਸ਼ਨਲ ਬੈਂਕ, ਬੈਂਕ ਆਪ ਬੜੌਦਾ, ਕੇਨਰਾ ਬੈਂਕ, HDFC ਬੈਂਕ, ICICI ਬੈਂਕ ਅਤੇ ਐਕਸਿਸ ਬੈਂਕ ਵੀ ਸ਼ਾਮਲ ਹਨ, ਹਾਲਾਂਕਿ ਆਪਣੇ ਸ਼ਹਿਰ ਦੀ ਬ੍ਰਾਂਚ ਦੀਆਂ ਛੁੱਟੀਆਂ ਦੀ ਜਾਣਕਾਰੀ ਪਹਿਲਾ ਜਰੂਰ ਜਾਂਚ ਲਵੋ ।
ਦਿੱਲੀ, ਯੂ.ਪੀ ਅਤੇ ਬਿਹਾਰ ਵਿੱਚ ਕਿਓ ਬੈਂਕ ਰਹਿਣਗੇ ਖੁੱਲ੍ਹੇ ?
ਜੇਕਰ ਤੁਸੀਂ ਦਿੱਲੀ, UP, ਬਿਹਾਰ, ਮਹਾਰਾਸ਼ਟਰ ਜਾ ਰਾਜਸਥਾਨ ਵਿਚ ਰਹਿਦੇ ਹੋ ਤਾਂ ਤੁਹਾਡੇ ਲਈ ਰਾਹਤ ਦੀ ਗੱਲ ਹੈ । ਦਿੱਤੀਆਂ ਗਈਆਂ ਛੁੱਟੀਆਂ ਦੀ ਜਾਣਕਾਰੀ ਮੁਤਾਬਕ, ਇਸ ਸੂਬਿਆਂ ਵਿਚ ਸੋਮਵਾਰ ਨੂੰ ਬੈਂਕ ਆਮ ਦੀ ਤਰ੍ਹਾ ਖੁੱਲ੍ਹੇ ਰਹਿਣਗੇ । ਫਿਰ ਵੀ ਬ੍ਰਾਂਚ ਜਾਣ ਤੋਂ ਪਹਿਲਾ ਆਪਣੇ ਬੈਂਕ ਦੀਆਂ ਛੁੱਟੀਆਂ ਦੀ ਲਿਸਟ ਦੇਖ ਲੈਣਾ ਸਹੀ ਹੋਵੇਗਾ । ਇਸ ਨਾਲ ਤੁਹਾਡਾ ਸਮਾਂ ਬਚੇਗਾ ਅਤੇ ਜਰੂਰੀ ਕੰਮ ਵੀ ਨਹੀਂ ਰੁਕੇਗਾ ।
ਤੜਕੇ ਅਖ਼ਬਾਰ ਵੰਡਣ ਵਾਲੇ ਹਾਕਰ ਬਾਈਕਰਜ਼ ਗੈਂਗ ਦੇ ਨਿਸ਼ਾਨੇ ’ਤੇ, ਲੁੱਟ ਦੀਆਂ 4 ਵਾਰਦਾਤਾਂ
NEXT STORY