ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲੇ ’ਚ ਅਣਪਛਾਤੇ ਬਦਮਾਸ਼ਾਂ ਨੇ ਮਹੂ ਫੌਜੀ ਛਾਉਣੀ ਦੇ ਨੇੜੇ ਇਕ ਨਿੱਜੀ ਫਰਮ ਦੇ ਧਮਾਕਾਖੇਜ਼ ਸਮੱਗਰੀ ਵਾਲੇ ਗੋਦਾਮ ’ਚੋਂ ਲੱਗਭਗ 300 ਕਿੱਲੋ ਜਿਲੇਟਿਨ ਦੀਆਂ ਛੜਾਂ ਅਤੇ ‘ਡੈਟੋਨੇਟਿੰਗ ਫਿਊਜ਼’ (ਧਮਾਕਾਖੇਜ਼ ਸਮੱਗਰੀ ਨਾਲ ਜੁੜੀ ਤਾਰ, ਜਿਸ ਦੀ ਵਰਤੋਂ ਦੂਰੋਂ ਧਮਾਕਾ ਕਰਨ ਲਈ ਕੀਤੀ ਜਾਂਦੀ ਹੈ) ਚੋਰੀ ਕਰ ਲਏ।
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਲਈ 15 ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਗਠਿਤ ਕੀਤੀ ਗਈ ਹੈ। ਪੁਲਸ ਦੇ ਡਿਪਟੀ ਸੁਪਰਡੈਂਟ (ਡੀ. ਐੱਸ. ਪੀ.) ਉਮਾਕਾਂਤ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਣਪਛਾਤੇ ਬਦਮਾਸ਼ਾਂ ਨੇ ਬੜਗੋਂਦਾ ਥਾਣਾ ਖੇਤਰ ’ਚ 6 ਅਤੇ 7 ਸਤੰਬਰ ਦੀ ਦਰਮਿਆਨੀ ਰਾਤ ਇਕ ਨਿੱਜੀ ਫਰਮ ਦੇ ਧਮਾਕਾਖੇਜ਼ ਸਮੱਗਰੀ ਵਾਲੇ ਗੋਦਾਮ ਦੀ ਖਿੜਕੀ ਦੀ ਜਾਲੀ ਤੋੜੀ ਅਤੇ ਜਿਲੇਟਿਨ ਦੀਆਂ ਛੜਾਂ ਅਤੇ ਡੈਟੋਨੇਟਿੰਗ ਫਿਊਜ਼ ਦਾ 375 ਮੀਟਰ ਲੰਬਾ ਇਕ ਰੋਲ ਚੋਰੀ ਕਰ ਲਿਆ।
ਲੈਂਡਿੰਗ ਦੀ ਇਜਾਜ਼ਤ ਨਾ ਮਿਲਣ ਕਾਰਨ ਸਪਾ ਮੁਖੀ ਦਾ ਬੁਲੰਦਸ਼ਹਿਰ ਦੌਰਾ ਰੱਦ, ਪਾਰਟੀ ਨੇ ਚੁੱਕੇ ਸਵਾਲ
NEXT STORY