ਨੈਸ਼ਨਲ ਡੈਸਕ- ਲਵ ਲਾਈਫ਼ 'ਚ ਨਾਕਾਮੀ, ਕਰੀਅਰ ਦੀ ਟੈਂਸ਼ਨ ਅਤੇ ਪ੍ਰੀਖਿਆ ਦਾ ਪ੍ਰੈਸ਼ਰ ਅੱਜ ਦੀ Gen Z ਪੀੜ੍ਹੀ ਨੂੰ ਖ਼ੁਦਕੁਸ਼ੀ ਵਰਗੇ ਖ਼ੌਫ਼ਨਾਕ ਕਦਮ ਚੁੱਕਣ ਲਈ ਮਜਬੂਰ ਕਰ ਰਿਹਾ ਹੈ। 'ਆਤਮਹੱਤਿਆ ਰੋਕਥਾਮ ਦਿਵਸ' ਮੌਕੇ ਸਾਹਮਣੇ ਆਈ ਰਿਪੋਰਟ ਅਨੁਸਾਰ, ਦੇਸ਼ 'ਚ ਆਤਮਹੱਤਿਆ ਦੇ ਮਾਮਲਿਆਂ 'ਚ ਛੱਤੀਸਗੜ੍ਹ ਚੌਥੇ ਨੰਬਰ 'ਤੇ ਪਹੁੰਚ ਗਿਆ ਹੈ, ਜਿੱਥੇ ਪ੍ਰਤੀ ਇੱਕ ਲੱਖ ਦੀ ਆਬਾਦੀ 'ਚ 26 ਲੋਕ ਖ਼ੁਦਕੁਸ਼ੀ ਕਰ ਰਹੇ ਹਨ। ਇਹ 12.3 ਦੀ ਰਾਸ਼ਟਰੀ ਔਸਤ ਨਾਲੋਂ ਦੁੱਗਣੇ ਤੋਂ ਵੀ ਵੱਧ ਹੈ।
ਸਭ ਤੋਂ ਚਿੰਤਾ ਦੀ ਗੱਲ ਇਹ ਹੈ ਕਿ ਖ਼ੁਦਕੁਸ਼ੀਆਂ ਦੇ ਕੁੱਲ ਮਾਮਲਿਆਂ 'ਚੋਂ 34.6 ਫ਼ੀਸਦੀ 18 ਤੋਂ 30 ਸਾਲ ਦੇ ਨੌਜਵਾਨ ਹਨ। ਸਾਲ 2023 ਦੌਰਾਨ ਸੂਬੇ 'ਚ ਦਰਜ ਕੁੱਲ 7,868 ਖ਼ੁਦਕੁਸ਼ੀਆਂ ਦੇ ਮਾਮਲੇ 'ਚ ਸਭ ਤੋਂ ਵੱਡਾ ਅੰਕੜਾ ਇਸੇ ਉਮਰ ਦੇ ਲੋਕਾਂ ਦਾ ਸੀ।
ਇਹ ਵੀ ਪੜ੍ਹੋ- ਯੂਕ੍ਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਦੇ ਜਹਾਜ਼ 'ਤੇ ਹੋ ਗਿਆ ਹਮਲਾ ! ਨਾਰਵੇ ਦੇ PM ਨੇ ਕੀਤੀ ਪੁਸ਼ਟੀ
ਮਨੋਵਿਗਿਆਨੀਆਂ ਅਨੁਸਾਰ, ਸੋਸ਼ਲ ਮੀਡੀਆ 'ਤੇ ਖ਼ੁਦ ਨੂੰ 'ਪਰਫ਼ੈਕਟ' ਦਿਖਾਉਣ ਦੀ ਦੌੜ, ਪਰਫ਼ੈਕਟ ਲਾਈਫ਼ ਦੀ ਚਾਹਤ ਅਤੇ ਕਰੀਅਰ ਕੰਪੀਟੀਸ਼ਨ ਨੌਜਵਾਨਾਂ ਦੀ ਦਿਮਾਗ਼ੀ ਸਿਹਤ 'ਤੇ ਭਾਰੀ ਪੈ ਰਹੀ ਹੈ। ਏਮਸ ਰਾਏਪੁਰ ਦੇ ਮਨੋਰੋਗ ਵਿਭਾਗ ਮੁਤਾਬਕ, 'ਟੈਲੀ-ਮਾਨਸ' ਹੈਲਪਲਾਈਨ (14416) 'ਤੇ ਆਉਣ ਵਾਲੀਆਂ ਹਰ 10 ਵਿੱਚੋਂ 4 ਕਾਲਾਂ 18 ਤੋਂ 28 ਸਾਲ ਦੇ ਨੌਜਵਾਨਾਂ ਦੀਆਂ ਹੁੰਦੀਆਂ ਹਨ। ਇਨ੍ਹਾਂ ਨੌਜਵਾਨਾਂ ਦਾ ਸਭ ਤੋਂ ਵੱਡਾ ਦਰਦ ਇਹ ਹੁੰਦਾ ਹੈ ਕਿ ਉਨ੍ਹਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਲੋਕ ਭਾਰੀ ਤਣਾਅ ਦੇ ਬਾਵਜੂਦ ਵੀ ਮਨੋਵਿਗਿਆਨੀਆਂ ਕੋਲ ਜਾਣ ਤੋਂ ਝਿਜਕਦੇ ਹਨ, ਕਿਉਂਕਿ ਉਹ ਸੋਚਦੇ ਹਨ ਕਿ ਜੇਕਰ ਉਹ ਮਨੋਵਿਗਿਆਨੀਆਂ ਕੋਲ ਗਏ ਤਾਂ ਲੋਕ ਉਨ੍ਹਾਂ ਨੂੰ ਪਾਗਲ ਸਮਝਣ ਲੱਗਣਗੇ। ਮਾਹਿਰਾਂ ਮੁਤਾਬਕ ਖ਼ੁਦਕੁਸ਼ੀ ਨੂੰ ਅਪਰਾਧ ਜਾਂ ਕਮਜ਼ੋਰੀ ਮੰਨਣ ਦੀ ਬਜਾਏ ਇੱਕ ਠੀਕ ਕੀਤੀ ਜਾ ਸਕਣ ਵਾਲੀ ਮਾਨਸਿਕ ਸਿਹਤ ਸਮੱਸਿਆ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਕਿਸੇ ਨੌਜਵਾਨ ਨੂੰ ਡਰਪੋਕ ਕਹਿਣ ਦੀ ਬਜਾਏ ਉਸ ਦੇ ਮਾਨਸਿਕ ਦਰਦ ਨੂੰ ਸਮਝ ਕੇ ਹਮਦਰਦੀ ਅਤੇ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਹੀ ਨੌਜਵਾਨ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਕਰ ਸਕਣਗੇ ਤੇ ਅਜਿਹੇ ਖ਼ੌਫ਼ਨਾਕ ਕਦਮ ਚੁੱਕਣ ਤੋਂ ਗੁਰੇਜ਼ ਕਰਨਗੇ।
ਇਹ ਵੀ ਪੜ੍ਹੋ- 'ਸਾਨੂੰ ਜਿਤਾਓ, ਹਰੇਕ ਵੋਟਰ ਨੂੰ ਦੇਵਾਂਗੇ 5,000 ਡਾਲਰ..!', ਟਰੰਪ ਨੇ ਕਰ'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਾ ਚੋਣਾਂ, ਨਾ ਵੋਟਾਂ...ਫਿਰ ਵੀ 10,000 ਕਰੋੜ ਦੀ ਟੈਕਸ ਚੋਰੀ! ਕਾਂਗਰਸ ਨੇ ਖੋਲ੍ਹ 'ਤੀ ਪੋਲ
NEXT STORY