ਨੈਸ਼ਨਲ ਡੈਸਕ—ਜਰਮਨੀ ਦੀ ਵਿਦੇਸ਼ ਮੰਤਰੀ ਐਨਾਲੇਨਾ ਬੇਅਰਬਾਕ ਸੋਮਵਾਰ ਨੂੰ ਭਾਰਤ ਦੌਰੇ ’ਤੇ ਪਹੁੰਚੀ। ਉਨ੍ਹਾਂ ਨੇ ਨਵੀਂ ਦਿੱਲੀ ’ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭਾਰਤ ਅਤੇ ਜਰਮਨੀ ਵਿਚਾਲੇ ਦੁਵੱਲੇ ਸਬੰਧਾਂ ’ਤੇ ਚਰਚਾ ਹੋਈ। ਨਵੀਂ ਦਿੱਲੀ ਪਹੁੰਚਣ ਤੋਂ ਬਾਅਦ ਬੇਅਰਬਾਕ ਨੇ ਕਿਹਾ ਕਿ 21ਵੀਂ ਸਦੀ, ਖ਼ਾਸ ਤੌਰ ’ਤੇ ਹਿੰਦ ਪ੍ਰਸ਼ਾਂਤ ਖੇਤਰ ’ਚ ਵਿਸ਼ਵ ਵਿਵਸਥਾ ਨੂੰ ਰੂਪ ਦੇਣ ’ਚ ਭਾਰਤ ਦੀ ਫੈਸਲਾਕੁੰਨ ਭੂਮਿਕਾ ਹੋਵੇਗੀ ਤੇ ਭਾਰਤ ਦੀ ਯਾਤਰਾ ਕਰਨਾ ਦੁਨੀਆ ਦੇ ਛੇਵੇਂ ਹਿੱਸੇ ਦੀ ਯਾਤਰਾ ਕਰਨ ਦੇ ਬਰਾਬਰ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਆਸ਼ੀਰਵਾਦ ਯੋਜਨਾ ਦਾ 1 ਜਨਵਰੀ ਤੋਂ ਲਾਭਪਾਤਰੀ ਆਨਲਾਈਨ ਲੈ ਸਕਣਗੇ ਲਾਭ

ਜੈਸ਼ੰਕਰ ਨਾਲ ਦੁਵੱਲੀ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਬੇਅਰਬਾਕ ਨੇ ਦਿੱਲੀ ਦੀਆਂ ਗਲੀਆਂ ਦਾ ਦੌਰਾ ਕੀਤਾ। ਉਹ ਦਿੱਲੀ ਦੇ ਸੀਸਗੰਜ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇੱਥੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਰਸੋਈ ਬਾਰੇ ਜਾਣਕਾਰੀ ਲਈ ਅਤੇ ਔਰਤਾਂ ਨਾਲ ਬੈਠ ਕੇ ਲੰਗਰ ਬਣਾਇਆ।

ਉਨ੍ਹਾਂ ਨੇ ਰਸੋਈ ਦੇ ਦੂਜੇ ਹਿੱਸੇ ਬਣ ਰਹੇ ਲੰਗਰ, ਜਿਵੇਂ ਦਾਲ ਅਤੇ ਸਬਜ਼ੀ ਬਾਰੇ ਜਾਣਕਾਰੀ ਲਈ ਅਤੇ ਖੁਦ ਦਾਲ ਬਣਾਉਣ ’ਚ ਹੱਥ ਅਜ਼ਮਾਏ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ’ਚ ਸੇਵਾ ਵੀ ਕੀਤੀ। ਵਿਦੇਸ਼ ਮੰਤਰੀ ਬੀਅਰਬਾਕ ਨੇ ਵੀ ਪੁਰਾਣੀ ਦਿੱਲੀ ਦਾ ਵੀ ਦੌਰਾ ਕੀਤਾ। ਬੇਅਰਬਾਕ ਇਕ ਈ-ਰਿਕਸ਼ਾ ’ਚ ਸਵਾਰ ਹੋਈ ਅਤੇ ਪੁਰਾਣੀ ਦਿੱਲੀ ਦੀਆਂ ਗਲੀਆਂ ’ਚ ਘੁੰਮਦੀ ਨਜ਼ਰ ਆਈ।

ਉਨ੍ਹਾਂ ਨੇ ਪੁਰਾਣੀ ਦਿੱਲੀ ਦੇ ਸਭ ਤੋਂ ਭੀੜ ਭੜੱਕੇ ਵਾਲੇ ਬਜ਼ਾਰ ਚਾਂਦਨੀ ਚੌਕ ’ਚੋਂ ਸਮਾਨ ਦੀ ਖਰੀਦਦਾਰੀ ਵੀ ਕੀਤੀ। ਬੇਅਰਬਾਕ ਪੂਰੀ ਤਰ੍ਹਾਂ ਭਾਰਤ ਦੀ ਸੰਸਕ੍ਰਿਤੀ ’ਚ ਘੁਲ ਮਿਲ ਗਈ। ਜਰਮਨੀ ਦੀ ਵਿਦੇਸ਼ ਮੰਤਰੀ ਨੇ ਦਿੱਲੀ ਮੈਟਰੋ ਦੀ ਰਾਈਡ ਵੀ ਲਈ।


ਕਾਂਗਰਸ ਨੇ ਕੀਤੀਆਂ ਨਵੀਆਂ ਨਿਯੁਕਤੀਆਂ, ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ
NEXT STORY