ਨੈਸ਼ਨਲ ਡੈਸਕ- ਬਿਹਾਰ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਸਮਸਤੀਪੁਰ ਜ਼ਿਲ੍ਹੇ ਦੇ ਉਜਿਆਰਪੁਰ ਥਾਣਾ ਇਲਾਕੇ ਦੇ ਇਕ ਖੇਤ 'ਚੋਂ ਸੋਮਵਾਰ ਨੂੰ ਪੁਲਸ ਨੇ ਇਕ 25 ਸਾਲਾ ਕੁੜੀ ਦੀ ਲਾਸ਼ ਬਰਾਮਦ ਕੀਤੀ ਹੈ। ਲਾਸ਼ ਮਿਲਣ ਦੀ ਖ਼ਬਰ ਮਿਲਣ ਮਗਰੋਂ ਇਲਾਕੇ ਦੇ ਲੋਕਾਂ 'ਚ ਡਰ ਦਾ ਮਾਹੌਲ ਛਾ ਗਿਆ ਹੈ।
ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਸੂਚਨਾ ਦੇ ਆਧਾਰ 'ਤੇ ਪੁਲਸ ਟੀਮ ਮੌਕੇ 'ਤੇ ਪੁੱਜੀ ਤੇ ਜਾ ਕੇ ਕੁੜੀ ਦੀ ਲਾਸ਼ ਬਰਾਮਦ ਕੀਤੀ। ਮ੍ਰਿਤਕਾ ਦੀ ਪਛਾਣ ਇਸੇ ਥਾਣਾ ਇਲਾਕੇ ਅਧੀਨ ਪੈਂਦੇ ਪਿੰਡ ਬਾਜਿਤਪੁਰ ਦੀ ਰਹਿਣ ਵਾਲੀ ਆਭਾ ਕੁਮਾਰੀ (25) ਪੁੱਤਰੀ ਸੁਰੇਂਦਰ ਦਾਸ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਹਵਸ 'ਚ ਅੰਨ੍ਹੇ ਨੇ ਪਹਿਲਾਂ ਕੁੜੀ ਨਾਲ ਕੀਤੀ ਗੰਦੀ ਕਰਤੂਤ, ਮਗਰੋਂ ਪੁਲਸ ਟੀਮ 'ਤੇ ਚਲਾ'ਤੀਆਂ ਗੋਲ਼ੀਆਂ
ਜਾਣਕਾਰੀ ਅਨੁਸਾਰ ਆਭਾ ਇਕ ਦਿਨ ਪਹਿਲਾਂ ਹੀ ਘਰੋਂ ਕਿਤੇ ਗਈ ਸੀ ਤੇ ਮੁੜ ਕੇ ਘਰ ਨਹੀਂ ਆਈ। ਇਸ ਮਗਰੋਂ ਅੱਜ ਜਦੋਂ ਪਿੰਡ ਵਾਸੀ ਖੇਤਾਂ ਵੱਲ ਗਏ ਤਾਂ ਉਨ੍ਹਾਂ ਨੇ ਉੱਥੇ ਆਭਾ ਦੀ ਲਾਸ਼ ਦੇਖੀ, ਜਿਸ ਮਗਰੋਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਟੀਮ ਮੌਕੇ 'ਤੇ ਪੁੱਜੀ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਮਸਤੀਪੁਰ ਸਦਰ ਹਸਪਤਾਲ ਭੇਜ ਦਿੱਤਾ ਹੈ। ਫਿਲਹਾਲ ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- CSR ਦੇ ਨਾਂ 'ਤੇ ਹਜ਼ਾਰਾਂ ਲੋਕਾਂ ਨਾਲ ਹੋ ਗਈ 281 ਕਰੋੜ ਦੀ ਠੱਗੀ, ਤੁਸੀਂ ਵੀ ਹੋ ਜਾਓ ਸਾਵਧਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਵੰਦੇ ਭਾਰਤ' ਬਰਿਆਨੀ ਵਾਂਗ ਹੈ, ਆਮ ਲੋਕਾਂ ਲਈ ਵੱਡੀ ਗੱਲ
NEXT STORY