ਲਖਨਊ, (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਹਥਿਆਰਬੰਦ ਫੋਰਸਾਂ ’ਤੇ ਮਾਂ ਕਾਲੀ ਦਾ ਵਿਸ਼ੇਸ਼ ਆਸ਼ੀਰਵਾਦ ਹੈ। ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤੀ ਫੌਜ ਨੇ ਪਾਕਿਸਤਾਨ ਦੀ ਧਰਤੀ ’ਤੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਮਲੀਆਮੇਟ ਕਰ ਕੇ ਬੇਮਿਸਾਲ ਬਹਾਦਰੀ ਵਿਖਾਈ।
ਲਖਨਊ ਦੇ ਚੌਕ ਸਥਿਤ ਬੜੀ ਕਾਲੀਜੀ ਮੰਦਰ ’ਚ ਨਵੇਂ ਬਣੇ ਹਿੱਸੇ ਦੇ ਉਦਘਾਟਨ ਮੌਕੇ ਰੱਖਿਆ ਮੰਤਰੀ ਨੇ ਕਿਹਾ ਕਿ ਜਦੋਂ ਲਖਨਊ ਨਹੀਂ ਸੀ, ਉਦੋਂ ਵੀ ਇਹ ਮੰਦਰ ਸੀ ਅਤੇ ਅੱਜ ਵੀ ਇਹ ਸੱਭਿਆਚਾਰਕ ਚੇਤਨਾ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਮਾਂ ਕਾਲੀ ਨੇ ਉਨ੍ਹਾਂ ਨੂੰ ਵੀ ਅਪਨਾਇਆ ਹੈ ਅਤੇ ਉਹ ਸਾਰੀ ਜ਼ਿੰਦਗੀ ਲਖਨਊ ਦੀ ਸੇਵਾ ’ਚ ਸਮਰਪਿਤ ਰਹਿਣਗੇ। ਸਿੰਘ ਨੇ ਦੱਸਿਆ ਕਿ ਆਪ੍ਰੇਸ਼ਨ ਸਿੰਧੂਰ ’ਚ ਵੱਡੀ ਗਿਣਤੀ ’ਚ ਮਹਿਲਾ ਫੌਜੀਆਂ ਅਤੇ ਪਾਇਲਟਾਂ ਨੇ ਭਾਗ ਲਿਆ ਅਤੇ ਮਾਂ ਕਾਲੀ ਦੇ ਰੂਪ ਤੋਂ ਪ੍ਰੇਰਣਾ ਲੈ ਕੇ ਦੁਸ਼ਮਣ ਨੂੰ ਹਰਾਇਆ। ਉਨ੍ਹਾਂ ਕਿਹਾ ਕਿ ਗੋਰਖਾ ਰਾਈਫਲਜ਼ ਦਾ ਨਾਅਰਾ ‘ਜੈ ਮਹਾਕਾਲੀ, ਆਯੋ ਗੋਰਖਾਲੀ’ ਇਸ ਦੇਸ਼ ’ਚ ਬਹਾਦਰੀ ਦੀ ਪ੍ਰੇਰਨਾ ਦਾ ਪ੍ਰਤੀਕ ਹੈ।
ਉਨ੍ਹਾਂਨੇ ਕਿਹਾ ਕਿ ਇਸ ਸਾਲ ਕਾਰਗਿਲ ਵਿਜੇ ਦੀ 26ਵੀ ਵਰ੍ਹੇਗੰਢ ਹੈ, ਇਹ ਮੌਕਾ ਕੈਪਟਨ ਮਨੋਜ ਪਾਂਡੇ ਸਮੇਤ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਹੈ। ਉਨ੍ਹਾਂ ਕਿਹਾ ਕਿ ਗੁਲਾਮੀ ਦੇ ਸਮੇਂ ਭਾਰਤ ਨੂੰ ਕਮਜ਼ੋਰ ਕਰਨ ਲਈ ਸੱਭਿਆਚਾਰਕ ਪ੍ਰਤੀਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਹੁਣ ਉਨ੍ਹਾਂ ਦਾ ਮੁੜ-ਨਿਰਮਾਣ ਜ਼ਰੂਰੀ ਹੈ।
ਇਸ ਤੋਂ ਪਹਿਲਾਂ ਗਿਆਨ ਭਰਪੂਰ ਗੱਲਬਾਤ ’ਚ ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਧੂਰ 1971 ਤੋਂ ਬਾਅਦ ਪਾਕਿਸਤਾਨ ’ਤੇ ਸਭ ਤੋਂ ਸਟੀਕ ਕਾਰਵਾਈ ਹੈ, ਜੋ ਬਦਲਦੇ ਭਾਰਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਨਿਮਰ ਅਤੇ ਸੰਵੇਦਨਸ਼ੀਲ ਰਹਿਣ ਦੀ ਅਪੀਲ ਕੀਤੀ।
ਐੱਮਬੀਬੀਐੱਸ 'ਚ ਦਾਖ਼ਲੇ ਲਈ NEET UG ਕਾਊਂਸਲਿੰਗ ਦਾ ਸ਼ਡਿਊਲ ਜਾਰੀ, ਇਸ ਤਾਰੀਖ਼ ਤੋਂ ਕਰੋ ਰਜਿਸਟ੍ਰੇਸ਼ਨ
NEXT STORY