ਮਹਾਰਾਜਗੰਜ : ਮਹਾਰਾਜਗੰਜ ਵਿੱਚ ਇੱਕ ਕਾਰ 'ਚ ਸਵਾਰ ਨੌਜਵਾਨ ਨੂੰ ਉਸ ਸਮੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਜਦੋਂ ਗੂਗਲ ਮੈਪਸ ਨੇ ਉਸ ਨੂੰ ਗ਼ਲਤ ਰਾਸਤਾ ਦਿਖਾ ਦਿੱਤਾ। ਨੌਜਵਾਨ ਗੂਗਲ ਮੈਪਸ ਦੀ ਵਰਤੋਂ ਕਰਕੇ ਜਦੋਂ ਕਾਰ ਰਾਹੀਂ ਜਾ ਰਿਹਾ ਸੀ ਤਾਂ ਮੈਪ ਨੌਜਵਾਨ ਨੂੰ ਇੱਕ ਅੱਧੇ ਬਣੇ ਪੁਲ 'ਤੇ ਲੈ ਗਿਆ। ਹਨੇਰਾ ਹੋਣ ਕਾਰਨ ਨੌਜਵਾਨ ਨੂੰ ਕੁਝ ਸਮਝ ਨਹੀਂ ਆਇਆ। ਜਦੋਂ ਕਾਰ ਸਵਾਰ ਅੱਧੇ ਬਣੇ ਪੁਲ ਦੇ ਕੱਟ 'ਤੇ ਪਹੁੰਚਿਆ, ਤਾਂ ਉਸਨੇ ਹੈੱਡਲਾਈਟਾਂ ਜਗਾ ਕੇ ਦੇਖਿਆ ਕਿ ਅੱਗੇ ਕੋਈ ਰਸਤਾ ਨਹੀਂ ਸੀ। ਜਦੋਂ ਤੱਕ ਉਹ ਬ੍ਰੇਕ ਲਗਾਉਂਦਾ, ਕਾਰ ਫਿਸਲ ਗਈ ਅਤੇ ਪੁਲ ਦੇ ਹੇਠਾਂ ਲਟਕ ਗਈ। ਇਸ ਦੌਰਾਨ ਪੁਲ ਦੇ ਹੇਠਾਂ ਪੱਥਰ ਅਤੇ ਚਿੱਕੜ ਸੀ, ਜਿਸ ਵਿੱਚ ਕਾਰ ਫਸ ਗਈ ਅਤੇ ਹੇਠਾਂ ਨਹੀਂ ਡਿੱਗੀ। ਕਾਰ ਹਾਦਸੇ ਵਿੱਚ ਵਾਲ-ਵਾਲ ਬਚ ਗਈ ਅਤੇ ਨੌਜਵਾਨ ਸਹੀ ਸਲਾਮਤ ਰਿਹਾ।
ਇਹ ਵੀ ਪੜ੍ਹੋ : ਹਾਏ ਓ ਰੱਬਾ! ਮਾਂ ਵਰਗੀ ਸੱਸ 'ਤੇ ਆਇਆ ਜਵਾਈ ਦਾ ਦਿਲ, ਫਿਰ ਜੋ ਹੋਇਆ...

Google Map ਨੇ ਅੱਧੇ ਬਣੇ ਫਲਾਈਓਵਰ 'ਤੇ ਚੜ੍ਹਾਈ ਕਾਰ
ਦੱਸ ਦੇਈਏ ਕਿ ਇਹ ਘਟਨਾ ਗੋਰਖਪੁਰ-ਸੋਨੌਲੀ ਰਾਸ਼ਟਰੀ ਰਾਜਮਾਰਗ 'ਤੇ ਫਰੇਂਡਾ ਥਾਣਾ ਖੇਤਰ ਦੇ ਭਈਆ ਫਰੇਂਡਾ ਨੇੜੇ ਦੀ ਹੈ। ਲਖਨਊ ਦਾ ਰਹਿਣ ਵਾਲਾ ਇਹ ਨੌਜਵਾਨ ਕਾਰ ਰਾਹੀਂ ਗੋਰਖਪੁਰ ਰਾਹੀਂ ਨੇਪਾਲ ਵੱਲ ਜਾ ਰਿਹਾ ਸੀ। ਰਾਤ ਦੇ ਲਗਭਗ 1 ਵਜੇ ਫਰੇਂਡਾ ਨੇੜੇ, ਉਹ ਗੂਗਲ ਮੈਪਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਿੱਧਾ ਨਿਰਮਾਣ ਅਧੀਨ ਫਲਾਈਓਵਰ 'ਤੇ ਚੜ੍ਹ ਗਿਆ। ਇਸ ਦੌਰਾਨ ਜਦੋਂ ਉਸ ਨੇ ਬਰੇਕ ਲਾਈ ਤਾਂ ਕਾਰ ਅਚਾਨਕ ਪੁੱਲ ਦੇ ਵਿਚਕਾਰ ਲਟਕ ਗਈ। ਰਾਤ ਦੇ ਸਮੇਂ ਵਾਪਰੇ ਇਸ ਹਾਦਸੇ ਨੂੰ ਦੇਖ ਕੇ ਲੋਕ ਮੌਕੇ 'ਤੇ ਪਹੁੰਚ ਗਏ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਨੇ ਨੌਜਵਾਨ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਇਹ ਵੀ ਪੜ੍ਹੋ : AI ਤੋਂ ਪੁੱਛਿਆ ਤਰਬੂਜ਼ ਮਿੱਠਾ ਹੈ ਜਾਂ ਨਹੀਂ? ChatGPT ਨੇ ਦਿੱਤਾ ਅਜਿਹਾ ਜਵਾਬ, ਹੱਕਾ-ਬੱਕਾ ਰਹਿ ਗਿਆ ਨੌਜਵਾਨ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹਾਦਸੇ ਦੀ ਵੀਡੀਓ
ਇਸ ਮਾਮਲੇ ਦੇ ਸਬੰਧ ਵਿਚ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਉਸਾਰੀ ਏਜੰਸੀ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਇਸ ਦੌਰਾਨ ਫਲਾਈਓਵਰ 'ਤੇ ਨਾ ਤਾਂ ਕੋਈ ਬੈਰੀਕੇਡਿੰਗ ਸੀ, ਨਾ ਹੀ ਕੋਈ ਡਾਇਵਰਸ਼ਨ ਸਾਈਨ ਅਤੇ ਨਾ ਹੀ ਕੋਈ ਸਾਈਨ ਬੋਰਡ। ਅਜਿਹੀ ਸਥਿਤੀ ਵਿੱਚ ਕਈ ਲੋਕ ਗੂਗਲ ਮੈਪਸ ਦੀ ਮਦਦ ਨਾਲ ਤੇਜ਼ ਰਫ਼ਤਾਰ ਨਾਲ ਜਾ ਰਹੇ ਵਾਹਨ ਸਿੱਧੇ ਅਧੂਰੇ ਪੁਲ 'ਤੇ ਚੜ੍ਹ ਸਕਦੇ ਹਨ। ਇਸ ਜਗ੍ਹਾ 'ਤੇ ਪਹਿਲਾਂ ਵੀ ਹਾਦਸੇ ਵਾਪਰ ਚੁੱਕੇ ਹਨ। ਲੋਕਾਂ ਨੇ ਉਸਾਰੀ ਏਜੰਸੀ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ 'ਤੇ ਸਵਾਲ ਚੁੱਕੇ ਹਨ। ਦੱਸ ਦੇਈਏ ਕਿ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਕਾਰ ਦੇ ਹੇਠਾਂ ਡਿੱਗਣ ਦਾ ਦ੍ਰਿਸ਼ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : Rain Alert: 9,10,11,12 ਅਤੇ 13 ਜੂਨ ਨੂੰ ਤੇਜ਼ ਹਨ੍ਹੇਰੀ-ਤੂਫਾਨ, ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹਾਏ ਓ ਰੱਬਾ! ਮਾਂ ਵਰਗੀ ਸੱਸ 'ਤੇ ਆਇਆ ਜਵਾਈ ਦਾ ਦਿਲ, ਫਿਰ ਜੋ ਹੋਇਆ...
NEXT STORY