ਅਲਵਰ- ਵਿਆਹ ਸਮਾਰੋਹ 'ਚ ਕਿਰਾਏ 'ਤੇ ਲਿਆਂਦੀ ਗਈ 14 ਲੱਖ 50 ਹਜ਼ਾਰ ਰੁਪਏ ਦੇ ਨੋਟਾਂ ਦੀ ਮਾਲਾ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਰਾਜਸਥਾਨ 'ਚ ਖੈਰਥਲ ਤਿਜਾਰਾ ਜ਼ਿਲ੍ਹੇ ਦੇ ਭਿਵਾੜੀ ਚੋਪਾਨਕੀ ਥਾਣਾ ਖੇਤਰ 'ਚ ਚੂਹੜਪੁਰ ਪਿੰਡ 'ਚ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਸ਼ਾਦ ਨਾਮੀ ਨੌਜਵਾਨ ਨੇ ਬੁੱਧਵਾਰ ਨੂੰ ਮਾਮਲਾ ਦਰਜ ਕਰਵਾਇਆ ਕਿ ਚੂਹੜਪੁਰ ਪਿੰਡ 'ਚ ਇਕ ਜੂਨ ਨੂੰ ਵਿਆਹ 'ਚ ਸ਼ਮਸੁਦੀਨ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਇਆ ਸੀ। ਉਸ ਨੇ ਹਰਿਆਣਾ ਤੋਂ 14 ਲੱਖ 50 ਹਜ਼ਾਰ ਦੀ ਨੋਟਾਂ ਦੀ ਮਾਲਾ ਕਿਰਾਏ 'ਤੇ ਮੰਗਵਾਈ ਸੀ, ਜਿਸ ਨੂੰ ਲੈ ਕੇ ਉਹ ਚੂਹੜਪੁਰ ਪਿੰਡ ਗਿਆ ਸੀ।
ਇਹ ਵੀ ਪੜ੍ਹੋ : Blinkit ਤੋਂ ਆਰਡਰ ਕੀਤੇ ਆਂਡਿਆਂ 'ਚੋਂ ਆਉਣ ਲੱਗੀ ਬੱਦਬੂ, ਤੋੜ ਕੇ ਦੇਖਿਆ ਤਾਂ ਵਿਚੋਂ ਨਿਕਲਿਆ...
ਸਮਾਰੋਹ ਤੋਂ ਬਾਅਦ ਉਹ ਨੋਟਾਂ ਦੀ ਮਾਲਾ ਲੈ ਕੇ ਮੋਟਰਸਾਈਕਲ 'ਤੇ ਵਾਪਸ ਆ ਰਿਹਾ ਸੀ ਤਾਂ ਰਸਤੇ 'ਚ ਇਕ ਕਾਰ ਨੇ ਉਸ ਦੀ ਬਾਈਕ ਨੂੰ ਟੱਕਰ ਮਾਰੀ ਅਤੇ ਉਸ 'ਚ ਸਵਾਰ ਬਦਮਾਸ਼ ਹਥਿਆਰਾਂ ਨਾਲ ਡਰਾ ਕੇ ਉਸ ਤੋਂ ਨੋਟਾਂ ਦੀ ਮਾਲਾ ਖੋਹ ਕੇ ਫਰਾਰ ਹੋ ਗਏ। ਮਾਮਲਾ ਦਰਜ ਹੋਣ ਤੋਂ ਬਾਅਦ ਅੱਜ ਭਿਵਾੜੀ ਦੇ ਵਧੀਕ ਜ਼ਿਲ੍ਹਾ ਪੁਲਸ ਸੁਪਰਡੈਂਟ ਅਤੁਲ ਸਾਹੂ, ਪੁਲਸ ਡਿਪਟੀ ਸੁਪਰਡੈਂਟ ਕੈਲਾਸ਼ ਚੌਧਰੀ, ਤਿਜਾਰਾ ਪੁਲਸ ਡਿਪਟੀ ਸੁਪਰਡੈਂਟ ਸ਼ਿਵਰਾਜ ਸਿੰਘ ਪੁਲਸ ਫ਼ੋਰਸ ਨਾਲ ਘਟਨਾ ਵਾਲੀ ਜਗ੍ਹਾ ਪਹੁੰਚੇ ਅਤੇ ਬਾਰੀਕੀ ਨਾਲ ਜਾਂਚ ਕੀਤੀ। ਸ਼੍ਰੀ ਚੌਧਰੀ ਨੇ ਦੱਸਿਆ ਕਿ ਘਟਨਾ ਇਕ ਜੂਨ ਦੀ ਹੈ, ਜਿੱਥੇ ਚੂਹੜਪੁਰ ਪਿੰਡ 'ਚ ਹਰਿਆਣਾ ਤੋਂ ਕਰੀਬ 15 ਲੱਖ 50 ਹਜ਼ਾਰ ਦੀ ਮਾਲਾ ਕਿਰਾਏ 'ਤੇ ਲਿਆਂਦੀ ਗਈ ਸੀ। ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ, ਜਲਦ ਹੀ ਇਸ ਘਟਨਾ ਤੋਂ ਪਰਦਾ ਹਟ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਵ ਮੈਰਿਜ ਦਾ ਖੌਫ਼ਨਾਕ ਅੰਤ, ਪਤੀ ਨੇ ਪਤਨੀ ਨੂੰ ਦਿੱਤੀ ਰੂਹ ਕੰਬਾਊ ਮੌਤ
NEXT STORY