ਨੈਸ਼ਨਲ ਡੈਸਕ- ਜਿੱਥੇ ਦੇਸ਼ ਦੇ ਕਈ ਸੂਬੇ ਇਸ ਸਮੇਂ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਹਨ। ਉੱਥੇ ਹੀ ਕੁਝ ਹਿੱਸਿਆਂ ਵਿਚ ਬੇਮੌਸਮੀ ਮੀਂਹ ਆਫ਼ਤ ਬਣ ਕੇ ਵਰ੍ਹ ਰਹੀ ਹੈ। ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਲਗਾਤਾਰ ਹੋ ਰਹੀ ਮੋਹਲੇਧਾਰ ਮੀਂਹ ਦਾ ਕਹਿਰ ਵਰ੍ਹਾਇਆ ਹੈ, ਜਿਸ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ ਅਤੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਇਸ ਦਰਮਿਆਨ ਦਿੱਲੀ ਤੋਂ ਲੈ ਕੇ ਮਹਾਰਾਸ਼ਟਰ ਤੱਕ ਮੌਸਮ ਵਿਭਾਗ ਨੇ ਮੀਂਂਹ ਦਾ ਅਲਰਟ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ- 3 ਸਾਲ ਦੀ ਕੁੜੀ ਨੇ ਉਡਾਏ ਸਭ ਦੇ ਹੋਸ਼, ਜਦੋਂ ਪਿਓ ਦੀ ਗੋਦੀ 'ਚ ਸੰਭਾਲਿਆ ਮਾਈਕ ਤੇ...
ਮੌਸਮ ਵਿਭਾਗ ਮੁਤਾਬਕ 25 ਮਈ ਤੱਕ ਦੇਸ਼ ਦੇ ਕਈ ਹਿੱਸਿਆਂ ਵਿਚ ਮੋਹਲੇਧਾਰ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਵਿਭਾਗ ਨੇ ਹਨ੍ਹੇਰੀ, ਤੂਫ਼ਾਨ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਜਤਾਈ ਹੈ। ਅਜਿਹੇ ਵਿਚ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ।
➤ ਦਿੱਲੀ-NCR: ਮੌਸਮ ਵਿਭਾਗ ਮੁਤਾਬਕ ਦਿੱਲੀ-NCR ਵਿਚ 25 ਮਈ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਧੂੜ ਭਰੀ ਹਨ੍ਹੇਰੀ ਆ ਸਕਦੀ ਹੈ। ਕੁਝ ਥਾਵਾਂ 'ਤੇ ਗਰਜ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਦਿੱਲੀ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
➤ ਉੱਤਰ ਪ੍ਰਦੇਸ਼: IMD ਨੇ 25 ਮਈ ਤੱਕ ਯੂ.ਪੀ ਵਿਚ ਮੋਹਲੇਧਾਰ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਵਿਭਾਗ ਮੁਤਾਬਕ ਖਾਸ ਕਰਕੇ ਪੱਛਮੀ ਯੂ. ਪੀ. ਵਿਚ ਭਾਰੀ ਬਾਰਿਸ਼ ਹੋ ਸਕਦੀ ਹੈ। ਇਹ ਬਾਰਿਸ਼ ਘੱਟ ਦਬਾਅ ਵਾਲੇ ਖੇਤਰ ਅਤੇ ਅਰਬ ਸਾਗਰ ਵਿੱਚ ਚੱਕਰਵਾਤੀ ਤੂਫਾਨ ਬਣਨ ਕਾਰਨ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਆਖ਼ਰ ਕਿਸ ਨੇ ਕਤਲ ਕੀਤੇ ਮੁੰਡੇ! ਸੱਚ ਜਾਣ ਰਹਿ ਜਾਓਗੇ ਹੈਰਾਨ
➤ ਕਰਨਾਟਕ: ਬੈਂਗਲੁਰੂ ਲਈ ਆਰੇਂਜ ਅਲਰਟ ਅਤੇ ਕਰਨਾਟਕ ਦੇ ਕਈ ਹੋਰ ਖੇਤਰਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੀ ਹਫਤਾਵਾਰੀ ਭਵਿੱਖਬਾਣੀ ਵਿਚ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।
ਮਹਾਰਾਸ਼ਟਰ, ਗੋਆ ਅਤੇ ਕੋਂਕਣ: ਵਿਭਾਗ ਮੁਤਾਬਕ ਮੱਧ ਮਹਾਰਾਸ਼ਟਰ, ਗੋਆ ਅਤੇ ਕੋਂਕਣ ਵਿਚ 24 ਮਈ ਤੱਕ ਭਾਰੀ ਮੀਂਹ ਪੈ ਸਕਦਾ ਹੈ। IMD ਨੇ 21 ਤੋਂ 23 ਮਈ ਦੇ ਵਿਚਕਾਰ ਦੱਖਣੀ ਮੱਧ ਮਹਾਰਾਸ਼ਟਰ ਵਿੱਚ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
➤ ਉੱਤਰ-ਪੂਰਬੀ ਸੂਬਾ: ਮੌਸਮ ਵਿਭਾਗ ਮੁਤਾਬਕ ਝਾਰਖੰਡ ਅਤੇ ਬਿਹਾਰ ਸਮੇਤ ਉੱਤਰ-ਪੂਰਬੀ ਸੂਬਿਆਂ ਵਿਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਚ ਇਹ ਤਬਦੀਲੀ ਲੋਕਾਂ ਲਈ ਰਾਹਤ ਦੇ ਨਾਲ-ਨਾਲ ਕੁਝ ਚੁਣੌਤੀਆਂ ਵੀ ਲਿਆ ਸਕਦੀ ਹੈ। ਹਰ ਕਿਸੇ ਨੂੰ ਮੌਸਮ ਵਿਭਾਗ ਦੀ ਸਲਾਹ ਦੀ ਪਾਲਣਾ ਕਰਨ ਅਤੇ ਸੁਚੇਤ ਰਹਿਣ ਦੀ ਲੋੜ ਹੈ।
ਇਹ ਵੀ ਪੜ੍ਹੋ- ਜ਼ਬਰਦਸਤ ਧਮਾਕੇ ਨਾਲ ਕੰਬ ਗਿਆ ਇਲਾਕਾ ! ਘਰਾਂ 'ਚ ਆ ਗਈਆਂ ਤਰੇੜਾਂ, ਲੋਕਾਂ ਦੇ ਸੁੱਕੇ ਸਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਕੂਲਾਂ ਦਾ ਬਦਲਿਆ ਸਮਾਂ, ਹੁਣ ਇਹ ਰਹੇਗੀ Timing
NEXT STORY