ਧਰਮਸ਼ਾਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਬੁੱਧਵਾਰ ਨੂੰ ਧਰਮਸ਼ਾਲਾ 'ਚ ਲਗਭਗ 250 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰਾਜੈਕਟਾਂ 'ਚ ਧਰਮਸ਼ਾਲਾ-ਮੈਕਲਾਡਗੰਜ ਰੋਪਵੇਅ, ਧੌਲਾਧਾਰ ਕਨਵੇਂਸ਼ਨ ਸੈਂਟਰ, ਡੀ.ਸੀ. ਦਫ਼ਤਰ ਕੈਫੇਟੇਰੀਆ ਅਤੇ ਪਾਰਕਿੰਗ, ਅਘੰਜਰ ਮੰਦਰ ਕੰਪਲੈਕਸ, ਐੱਮ.ਸੀ. ਪਾਰਕਿੰਗ, ਧੌਲਾਧਾਰ ਗਾਰਡਨ, ਮਿਲਕਫੇਡ ਬਿਸਕੁਟ ਪਲਾਂਟ ਅਤੇ ਹੋਰ ਸ਼ਾਮਲ ਹਨ।
ਇਨ੍ਹਾਂ ਪ੍ਰਾਜੈਕਟਾਂ 'ਚ ਜ਼ਿਆਦਾਤਰ ਦੇ ਪਿਛਲੀ ਕਾਂਗਰਸ ਸਰਕਾਰ ਵਲੋਂ ਖੇਤਰ ਨੂੰ ਦਿੱਤਾ ਗਿਆ ਤੋਹਫ਼ੇ ਹੋਣ ਦੇ ਵਿਰੋਧੀ ਧਿਰ ਦੇ ਦਾਅਵੇ ਬਾਰੇ ਪੁੱਛੇ ਜਾਣ 'ਤੇ ਠਾਕੁਰ ਨੇ ਕਿਹਾ,''ਵਿਰੋਧੀ ਧਿਰ ਦਾ ਇਹ ਕਹਿਣਾ ਉਸ ਦੀ ਮਜ਼ਬੂਰੀ ਹੈ। ਸਾਡੀ ਸਰਕਾਰ ਜਨਤਾ ਲਈ ਕੰਮ ਕਰ ਰਹੀ ਹੈ ਅਤੇ ਜਦੋਂ ਸਾਡੇ ਕਾਰਜਕਾਲ 'ਚ ਕੁਝ ਪ੍ਰਾਜੈਕਟਾਂ ਪੂਰੀਆਂ ਹੋਈਆਂ ਹਨ ਤਾਂ ਉਨ੍ਹਾਂ ਦਾ ਉਦਘਾਟਨ ਕਰਨਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ।'' ਮੁੱਖ ਮੰਤਰੀ ਨੇ ਕਿਹਾ ਕਿ ਧਰਮਸ਼ਾਲਾ ਇਕ ਕੌਮਾਂਤਰੀ ਸੈਰ-ਸਪਾਟਾ ਸਥਾਨ ਹੈ, ਕਿਉਂਕਿ ਇੱਥੇ ਤਿੱਬਤੀ ਅਧਿਆਤਮਿਕ ਗੁਰੂ ਦਲਾਈ ਲਾਮਾ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇੱਥੇ ਬਰਫ਼ ਨਾਲ ਢਕੀ ਧੌਲਾਧਾਰ ਪਰਬਤਮਾਲਾ ਅਤੇ ਸੁੰਦਰ ਕਾਂਗੜਾ ਘਾਟੀ ਹੈ।
ਤ੍ਰਿਵੇਂਦਰ ਰਾਵਤ ਨੇ JP ਨੱਢਾ ਨੂੰ ਲਿਖੀ ਚਿੱਠੀ, ਵਿਧਾਨ ਸਭਾ ਚੋਣ ਲੜਨ ਤੋਂ ਕੀਤਾ ਇਨਕਾਰ
NEXT STORY