ਨਵੀਂ ਦਿੱਲੀ- ਇੱਥੇ ਪਰਿਵਾਰ ਦੇ ਲੋਕਾਂ ਵੱਲੋਂ ਵਿਆਹ 'ਚ ਜਾਣ ਤੋਂ ਮਨ੍ਹਾ ਕਰਨ 'ਤੇ ਨਾਰਾਜ਼ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ। ਮਾਮਲਾ ਕਰਾਵਲ ਨਗਰ ਇਲਾਕੇ ਦਾ ਹੈ। ਮ੍ਰਿਤਕ ਵਿਦਿਆਰਥਣ ਦਾ ਨਾਂ ਨੇਹਾ ਹੈ, ਜਿਸ ਦੀ ਉਮਰ 18 ਸਾਲ ਸੀ। ਮ੍ਰਿਤਕ 12ਵੀਂ ਦੀ ਵਿਦਿਆਰਥਣ ਸੀ।
ਨੇਹਾ ਆਪਣੀ ਸਹੇਲੀ ਦੇ ਵਿਆਹ 'ਚ ਗਾਜ਼ੀਆਬਾਦ ਜਾਣਾ ਚਾਹੁੰਦੀ ਸੀ ਪਰ ਪਰਿਵਾਰ ਦੇ ਲੋਕਾਂ ਨੇ ਉਸ ਨੂੰ ਵਿਆਹ ਜਾਣ ਤੋਂ ਮਨ੍ਹਾ ਕਰ ਦਿੱਤਾ। ਵਿਆਹ 'ਚ ਨਾ ਜਾਣ ਸੱਕਣ ਤੋਂ ਨਾਰਾਜ਼ ਵਿਦਿਆਰਥਣ ਨੇ ਘਰ 'ਚ ਹੀ ਫਾਂਸੀ ਲੱਗਾ ਲਈ। ਨੇਹਾ ਦੀ ਮੌਤ ਤੋਂ ਬਾਅਦ ਪਰਿਵਾਰ 'ਚ ਮਾਤਮ ਪਸਰਿਆ ਹੈ।
...ਜਦੋਂ ਟ੍ਰੇਨ 'ਚ ਫਸੀ ਮਹਿਲਾ ਦੀ ਮਦਦ ਲਈ ਅੱਗੇ ਆਈ 'ਪ੍ਰਭੂ'
NEXT STORY