ਨਵੀਂ ਦਿੱਲੀ- ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਅਨੁਸਾਰ, ਭਾਰਤ ਦੀ ਗੈਰ-ਜੀਵਾਸ਼ਮ (Non Fossil) ਊਰਜਾ ਅਧਾਰਤ ਬਿਜਲੀ ਉਤਪਾਦਨ ਸਮਰੱਥਾ 300 ਗੀਗਾਵਾਟ ਨੂੰ ਪਾਰ ਕਰ ਗਈ ਹੈ, ਜੋ 31 ਜੁਲਾਈ 2026 ਤੱਕ 300.50 ਗੀਗਾਵਾਟ ਤੱਕ ਪਹੁੰਚ ਗਈ ਹੈ। ਭਾਰਤ ਦੀ ਕੁੱਲ ਲਗਭਗ 552 ਗੀਗਾਵਾਟ ਬਿਜਲੀ ਉਤਪਾਦਨ ਸਮਰੱਥਾ 'ਚ ਗੈਰ-ਜੀਵਾਸ਼ਮ ਸਰੋਤਾਂ ਦੀ ਹਿੱਸੇਦਾਰੀ ਹੁਣ 54 ਫੀਸਦੀ ਤੋਂ ਵੱਧ ਹੈ।
ਇਸ 'ਚ ਸੋਲਰ ਪਾਵਰ ਦੀ ਹਿੱਸੇਦਾਰੀ ਸਭ ਤੋਂ ਜ਼ਿਆਦਾ 164.59 ਗੀਗਾਵਾਟ ਹੈ, ਇਸ ਤੋਂ ਬਾਅਦ ਵਿੰਡ ਪਾਵਰ 54.14 ਗੀਗਾਵਾਟ ਅਤੇ ਹਾਈਡ੍ਰੋ ਪਾਵਰ 57.24 ਗੀਗਾਵਾਟ ਹੈ। ਬਾਇਓ-ਪਾਵਰ ਸਮਰੱਥਾ 11.75 ਗੀਗਾਵਾਟ ਹੈ, ਜਦੋਂ ਕਿ ਨਿਊਕਲੀਅਰ ਪਾਵਰ ਦੀ ਸਮਰੱਥਾ 8.78 ਗੀਗਾਵਾਟ ਹੈ। ਸੋਲਰ ਸਮਰੱਥਾ 2014 'ਚ 2.8 ਗੀਗਾਵਾਟ ਤੋਂ ਵਧ ਕੇ ਲਗਭਗ 165 ਗੀਗਾਵਾਟ ਹੋ ਗਈ ਹੈ, ਜਦੋਂ ਕਿ ਇਸੇ ਸਮੇਂ ਦੌਰਾਨ ਵਿੰਡ ਸਮਰੱਥਾ 21 ਗੀਗਾਵਾਟ ਤੋਂ ਵਧ ਕੇ 58 ਗੀਗਾਵਾਟ ਤੋਂ ਵੱਧ ਹੋ ਗਈ ਹੈ। ਭਾਰਤ ਨੇ 2025-26 ਵਿੱਤੀ ਸਾਲ 'ਚ ਗੈਰ-ਜੀਵਾਸ਼ਮ ਫਿਊਲ ਅਧਾਰਤ ਬਿਜਲੀ ਸਮਰੱਥਾ 'ਚ ਰਿਕਾਰਡ 55.29 ਗੀਗਾਵਾਟ ਦਾ ਵਾਧਾ ਕੀਤਾ, ਜਿਸ 'ਚ 44.6 ਗੀਗਾਵਾਟ ਸੂਰਜੀ ਅਤੇ 6 ਗੀਗਾਵਾਟ ਹਵਾ ਸਮਰੱਥਾ ਸ਼ਾਮਲ ਹੈ।
ਨਵਿਆਉਣਯੋਗ ਊਰਜਾ ਉਤਪਾਦਨ 'ਚ ਵੀ ਵਾਧਾ ਹੋਇਆ ਹੈ, 2014-15 'ਚ 190.96 ਬਿਲੀਅਨ ਯੂਨਿਟ ਤੋਂ 2025-26 ਵਿੱਚ 477.79 ਬਿਲੀਅਨ ਯੂਨਿਟ ਹੋ ਗਿਆ ਹੈ। ਭਾਰਤ ਨੇ ਇੰਸਟਾਲੇਸ਼ਨ 'ਚ ਵਾਧੇ ਦਾ ਸਮਰਥਨ ਕਰਨ ਲਈ ਘਰੇਲੂ ਸੂਰਜੀ ਨਿਰਮਾਣ ਸਮਰੱਥਾ ਦਾ ਵੀ ਵਿਸਥਾਰ ਕੀਤਾ ਹੈ। ਸੋਲਰ ਪੀਵੀ ਮਾਡਿਊਲਾਂ ਲਈ ਮਾਡਲਾਂ ਅਤੇ ਨਿਰਮਾਤਾਵਾਂ ਦੀ ਪ੍ਰਵਾਨਿਤ ਸੂਚੀ (ALMM) ਦੇ ਅਧੀਨ ਸੂਚੀਬੱਧ ਸਮਰੱਥਾ 200 ਗੀਗਾਵਾਟ ਤੋਂ ਵੱਧ ਗਈ ਹੈ, ਜੋ ਕਿ 2014 'ਚ 2.3 ਗੀਗਾਵਾਟ ਸੀ। ਸਰਕਾਰ ਆਪਣੇ ਰਾਸ਼ਟਰੀ ਹਰੇ ਹਾਈਡ੍ਰੋਜਨ ਮਿਸ਼ਨ ਰਾਹੀਂ ਉਦਯੋਗਿਕ ਡੀਕਾਰਬੋਨਾਈਜ਼ੇਸ਼ਨ (ਉਦਯੋਗਾਂ ਤੋਂ ਕਾਰਬਨ ਨਿਕਾਸ ਘਟਾਉਣ) ਨੂੰ ਵੀ ਅੱਗੇ ਵਧਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੇਸ਼ ਦੇ ਲੋਕ ਦੇਖ ਰਹੇ ਹਨ ਕਿ ਸੰਸਦ 'ਚ ਹੋਣ ਵਾਲੀ ਚਰਚਾ ਤੋਂ ਕੌਣ ਭੱਜ ਰਿਹਾ: ਨਿਤਿਨ ਨਬੀਨ
NEXT STORY