ਨਵੀਂ ਦਿੱਲੀ- 'ਦਿ ਲੈਂਸੇਟ ਇਨਫੈਕਸ਼ੀਅਸ ਡਿਸੀਜ਼ ਜਰਨਲ' 'ਚ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ, ਪਸ਼ੂਆਂ ਦੇ ਵੱਢਣ ਨਾਲ ਹਰ ਚਾਰ 'ਚੋਂ ਤਿੰਨ ਘਟਨਾਵਾਂ 'ਚ ਕੁੱਤੇ ਸ਼ਾਮਲ ਹੁੰਦੇ ਹਨ ਅਤੇ ਭਾਰਤ 'ਚ ਰੇਬੀਜ਼ ਕਾਰਨ ਹਰ ਸਾਲ 5,700 ਤੋਂ ਵੱਧ ਲੋਕਾਂ ਦੀ ਮੌਤ ਹੋਣ ਦਾ ਅਨੁਮਾਨ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਮਾਰਚ 2022 ਤੋਂ ਅਗਸਤ 2023 ਤੱਕ ਦੇਸ਼ ਭਰ ਦੇ 15 ਰਾਜਾਂ ਦੇ 60 ਜ਼ਿਲ੍ਹਿਆਂ 'ਚ ਇਕ ਸਰਵੇਖਣ ਕੀਤਾ। ਇਸ ਸਮੇਂ ਦੌਰਾਨ 78,800 ਤੋਂ ਵੱਧ ਪਰਿਵਾਰਾਂ 'ਚ 3,37,808 ਵਿਅਕਤੀਆਂ ਤੋਂ ਪਰਿਵਾਰ 'ਚ ਜਾਨਵਰਾਂ ਦੇ ਵੱਢਣ, ਐਂਟੀ-ਰੇਬੀਜ਼ ਟੀਕਾਕਰਨ ਅਤੇ ਜਾਨਵਰਾਂ ਦੇ ਵੱਢਣ ਨਾਲ ਹੋਣ ਵਾਲੀਆਂ ਮੌਤਾਂ ਬਾਰੇ ਪੁੱਛਿਆ ਗਿਆ।
ਆਈਸੀਐੱਮਆਰ-ਰਾਸ਼ਟਰੀ ਮਹਾਮਾਰੀ ਵਿਗਿਆਨ ਸੰਸਥਾ, ਚੇਨਈ ਦੇ ਸੋਧਕਰਤਾਵਾਂ ਸਮੇਤ ਵੱਖ-ਵੱਖ ਸੋਧਰਕਤਾਵਾਂ ਨੇ ਪਾਇਆ ਕਿ ਪਸ਼ੂਆਂ ਦੇ ਵੱਢਣ ਦੀਆਂ ਹਰ ਚਾਰ 'ਚੋਂ ਤਿੰਨ ਘਟਨਾਵਾਂ ਲਈ ਕੁੱਤੇ ਜ਼ਿੰਮੇਵਾਰ ਹਨ। ਸਰਵੇਖਣ 'ਚ ਸ਼ਾਮਲ 2 ਹਜ਼ਾਰ ਤੋਂ ਵੱਧ ਲੋਕਾਂ ਨੇ ਪਸ਼ੂਆਂ ਦੇ ਵੱਢਣ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ 'ਚੋਂ 76.8 ਫੀਸਦੀ (1,576) ਘਟਨਾਵਾਂ 'ਚ ਕੁੱਤਿਆਂ ਨੇ ਵੱਢਿਆ। ਇਸ ਤੋਂ ਇਲਾਵਾ ਸੋਧ ਦੇ ਲੇਖਕਾਂ ਨੇ ਕਿਹਾ ਕਿ ਪ੍ਰਤੀ ਹਜ਼ਾਰ ਲੋਕਾਂ 'ਚੋਂ 6 ਨੂੰ ਕਿਸੇ ਜਾਨਵਰ ਨੇ ਵੱਢਿਆ ਹੈ,''ਜਿਸ ਦਾ ਅਰਥ ਹੈ ਕਿ ਰਾਸ਼ਟਰੀ ਪੱਧਰ 'ਤੇ 91 ਲੱਖ ਲੋਕਾਂ ਨੂੰ ਜਾਨਵਰ ਵੱਢ ਚੁੱਕੇ ਹਨ।'' ਉਨ੍ਹਾਂ ਕਿਹਾ,''ਸਾਡਾ ਅਨੁਮਾਨ ਹੈ ਕਿ ਭਾਰਤ 'ਚ ਹਰ ਸਾਲ ਰੇਬੀਜ਼ ਤੋਂ 5,726 ਲੋਕਾਂ ਦੀ ਮੌਤ ਹੁੰਦੀ ਹੈ।'' ਸੋਧ ਲੇਖਕਾਂ ਨੇ ਕਿਹਾ ਕਿ ਇਨ੍ਹਾਂ ਅਨੁਮਾਨਾਂ ਤੋਂ ਇਹ ਸਮਝਣ 'ਚ ਮਦਦ ਮਿਲ ਸਕਦੀ ਹੈ ਕਿ ਦੇਸ਼ 2030 ਤੱਕ ਮਨੁੱਖਾਂ 'ਚ ਕੁੱਤਿਆਂ ਤੋਂ ਹੋਣ ਵਾਲੇ ਰੇਬੀਜ਼ ਦੇ ਮਾਮਲਿਆਂ ਨੂੰ ਖ਼ਤਮ ਕਰਨ ਦੇ ਗਲੋਬਲ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਅੱਗੇ ਵਧਾ ਰਿਹਾ ਹੈ ਜਾਂ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
YSRCP ਨੇਤਾ ਵਿਜੇਸਾਈ ਰੈੱਡੀ ਨੇ ਰਾਜ ਸਭਾ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ
NEXT STORY