ਬਨਾਸਕਾਂਠਾ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਸਾਲਾਨਾ 8.5 ਕਰੋੜ ਰੁਪਏ ਦੀ ਕੀਮਤ ਦਾ ਦੁੱਧ ਦਾ ਉਤਪਾਦਨ ਕਰਦਾ ਹੈ, ਜੋ ਕਿ ਕਣਕ ਅਤੇ ਚੌਲ ਦੀ ਪੈਦਾਵਾਰ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨ ਡੇਅਰੀ ਖੇਤਰ ਦੇ ਸਭ ਤੋਂ ਵੱਡੇ ਲਾਭਪਾਤਰੀ ਹਨ।
ਪ੍ਰਧਾਨ ਮੰਤਰੀ ਨੇ ਬਨਾਸਕਾਂਠਾ ਜ਼ਿਲ੍ਹੇ ਦੇ ਦਿਯੋਦਰ ’ਚ ਬਨਾਸ ਡੇਅਰੀ ਦੇ ਨਵੇਂ ਡੇਅਰੀ ਕੰਪਲੈਕਸ ਅਤੇ ਆਲੂ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਭਾਰਤ, ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ। ਕਰੋੜਾਂ ਕਿਸਾਨਾਂ ਦੀ ਰੋਜ਼ੀ-ਰੋਟੀ ਦੁੱਧ ’ਤੇ ਨਿਰਭਰ ਕਰਦੀ ਹੈ। ਭਾਰਤ ਸਾਲਾਨਾ 8.5 ਲੱਖ ਕਰੋੜ ਰੁਪਏ ਮੁੱਲ ਦਾ ਦੁੱਧ ਉਤਪਾਦਨ ਕਰਦਾ ਹੈ, ਜਿਸ ’ਤੇ ਵੱਡੇ ਅਰਥਸ਼ਾਸਤਰੀਆਂ ਸਮੇਤ ਕਈ ਲੋਕ ਧਿਆਨ ਨਹੀਂ ਦਿੰਦੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਆਖਿਆ ਕਿ ਬਨਾਸ ਡੇਅਰੀ ਦੇ ਨਵੇਂ ਡੇਅਰੀ ਕੰਪਲੈਕਸ ਅਤੇ ਆਲੂ ਪ੍ਰੋਸੈਸਿੰਗ ਪਲਾਂਟ ਦਾ ਉਦੇਸ਼ ਸਥਾਨਕ ਕਿਸਾਨਾਂ ਨੂੰ ਸ਼ਕਤੀ ਪ੍ਰਦਾਨ ਕਰਨਾ ਅਤੇ ਖੇਤਰ ਵਿਚ ਪੇਂਡੂ ਆਰਥਿਕਤਾ ਨੂੰ ਹੁਲਾਰਾ ਦੇਣਾ ਹੈ। ਪ੍ਰਧਾਨ ਮੰਤਰੀ ਨੇ ਬਨਾਸ ਕਮਿਊਨਿਟੀ ਰੇਡੀਓ ਸਟੇਸ਼ਨ, ਪਾਲਨਪੁਰ ਵਿਖੇ ਪਨੀਰ ਉਤਪਾਦਾਂ ਅਤੇ ਵੇਅ ਪਾਊਡਰ ਦੇ ਉਤਪਾਦਨ ਲਈ ਵਿਸਥਾਰਪੂਰਵਕ ਸਹੂਲਤਾਂ ਅਤੇ ਦਾਮਾ ਵਿਖੇ ਸਥਾਪਤ ਜੈਵਿਕ ਖਾਦ ਅਤੇ ਬਾਇਓਗੈਸ ਪਲਾਂਟ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ।
ਦਿੱਲੀ ਪੁਲਸ ਨੇ ਜਹਾਂਗੀਰਪੁਰੀ ਹਿੰਸਾ ਮਾਮਲੇ 'ਚ ਗ੍ਰਹਿ ਮੰਤਰਾਲਾ ਨੂੰ ਸੌਂਪੀ ਰਿਪੋਰਟ
NEXT STORY