ਨਵੀਂ ਦਿੱਲੀ- ਮਿਡਲ ਈਸਟ ਜੰਗ ਖ਼ਤਮ ਹੋਣ ਕਾਰਨ ਜਿੱਥੇ ਪੂਰੀ ਦੁਨੀਆ 'ਚ ਖ਼ੁਸ਼ੀ ਦਾ ਮਾਹੌਲ ਹੈ, ਉੱਥੇ ਹੀ ਭਾਰਤ ਅਤੇ ਬ੍ਰਿਟੇਨ ਵਿਚਾਲੇ ਚੱਲ ਰਹੀ ਇਤਿਹਾਸਕ ਵਪਾਰਕ ਗੱਲਬਾਤ ਦੀ ਦਿਸ਼ਾ 'ਚ ਵੀ ਵੱਡੀ ਸਫ਼ਲਤਾ ਮਿਲੀ ਹੈ। ਦੋਵਾਂ ਦੇਸ਼ਾਂ ਵਿਚਾਲੇ ਹੋਇਆ ਮੁਕਤ ਵਪਾਰ ਸਮਝੌਤਾ (FTA) 15 ਜੁਲਾਈ 2026 ਤੋਂ ਅਧਿਕਾਰਤ ਤੌਰ 'ਤੇ ਲਾਗੂ ਹੋਣ ਜਾ ਰਿਹਾ ਹੈ। ਵਿਸ਼ਵ ਪੱਧਰ 'ਤੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਤੇਜ਼ੀ ਨਾਲ ਲਾਗੂ ਹੋਣ ਵਾਲਾ ਵਪਾਰਕ ਸਮਝੌਤਾ ਮੰਨਿਆ ਜਾ ਰਿਹਾ ਹੈ।
ਫਰਾਂਸ ਦੇ ਇਵੀਅਨ ਸ਼ਹਿਰ ਵਿੱਚ ਜੀ-7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਵਿਚਾਲੇ ਹੋਈ ਉੱਚ-ਪੱਧਰੀ ਬੈਠਕ ਤੋਂ ਬਾਅਦ ਇਸ ਤਾਰੀਖ਼ 'ਤੇ ਅੰਤਿਮ ਮੋਹਰ ਲਗਾਈ ਗਈ ਹੈ। ਦੋਵਾਂ ਦੇਸ਼ਾਂ ਦੇ ਪ੍ਰਸ਼ਾਸਨ ਨੇ ਰਿਕਾਰਡ ਸਮੇਂ ਦੇ ਅੰਦਰ ਇਸ ਸਮਝੌਤੇ ਦੇ ਸਾਰੇ ਕਾਨੂੰਨੀ ਖਰੜਿਆਂ ਅਤੇ ਨਿਯਮਾਂ ਨੂੰ ਅੰਤਿਮ ਰੂਪ ਦਿੱਤਾ ਹੈ, ਜਿਸ ਕਾਰਨ ਇਹ 15 ਜੁਲਾਈ ਤੋਂ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ।
ਇਹ ਵੀ ਪੜ੍ਹੋ- ਇਰਾਨ ਦੇ ਹੱਥ ਲੱਗਾ ਪਰਮਾਣੂ ਬੰਬ ਤੋਂ ਵੀ 'ਵੱਡਾ ਹਥਿਆਰ' ! ਉਂਗਲਾਂ 'ਤੇ ਨਚਾ ਸਕਦੈ ਪੂਰੀ ਦੁਨੀਆ
ਇਸ ਸਮਝੌਤੇ (FTA) ਦੇ ਲਾਗੂ ਹੋਣ ਨਾਲ ਭਾਰਤ ਅਤੇ ਬ੍ਰਿਟੇਨ ਵਿਚਾਲੇ ਹੋਣ ਵਾਲੇ ਸਮਾਨ ਦੀ ਬਰਾਮਦ-ਦਰਾਮਦ 'ਤੇ ਲੱਗਣ ਵਾਲੀ ਕਸਟਮ ਡਿਊਟੀ ਜਾਂ ਤਾਂ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ ਜਾਂ ਬਹੁਤ ਘੱਟ ਹੋ ਜਾਵੇਗੀ। ਇਸ ਨਾਲ ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਅਤੇ ਵਪਾਰੀਆਂ ਨੂੰ ਅਰਬਾਂ ਡਾਲਰਾਂ ਦਾ ਫਾਇਦਾ ਹੋਵੇਗਾ।
ਇਹ ਫੈਸਲਾ ਭਾਰਤ-ਬ੍ਰਿਟੇਨ ਦੇ 'ਵਿਜ਼ਨ 2035' ਦੇ ਤਹਿਤ ਲਿਆ ਗਿਆ ਹੈ, ਜਿਸ ਦਾ ਮਕਸਦ ਆਉਣ ਵਾਲੇ ਸਾਲਾਂ ਵਿੱਚ ਦੋਵਾਂ ਦੇਸ਼ਾਂ ਦੇ ਆਰਥਿਕ ਵਿਕਾਸ, ਰੱਖਿਆ, ਸੁਰੱਖਿਆ, ਤਕਨਾਲੋਜੀ ਅਤੇ ਸਿੱਖਿਆ ਸਬੰਧੀ ਰਿਸ਼ਤਿਆਂ ਨੂੰ ਦੁਨੀਆ ਭਰ 'ਚ ਸਭ ਤੋਂ ਮਜ਼ਬੂਤ ਬਣਾਉਣਾ ਹੈ।
ਮਾਹਿਰਾਂ ਮੁਤਾਬਕ ਇਸ ਮੁਕਤ ਵਪਾਰ ਸਮਝੌਤੇ ਦੇ ਲਾਗੂ ਹੋਣ ਨਾਲ ਭਾਰਤ ਦੇ ਕੱਪੜਾ ਉਦਯੋਗ, ਚਮੜਾ ਉਦਯੋਗ, ਫਾਰਮਾਸਿਊਟੀਕਲ ਅਤੇ ਆਈ.ਟੀ. ਸੈਕਟਰ ਨੂੰ ਬ੍ਰਿਟੇਨ ਦੇ ਬਾਜ਼ਾਰਾਂ 'ਚ ਵੱਡੀ ਪਹੁੰਚ ਮਿਲੇਗੀ। ਇਸ ਦੇ ਨਾਲ ਹੀ ਭਾਰਤੀ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਲਈ ਬ੍ਰਿਟੇਨ 'ਚ ਕੰਮ ਕਰਨ ਅਤੇ ਪੜ੍ਹਾਈ ਦੇ ਨਵੇਂ ਅਤੇ ਆਸਾਨ ਮੌਕੇ ਪੈਦਾ ਹੋਣਗੇ।
ਇਹ ਵੀ ਪੜ੍ਹੋ- ਇਕ ਜੰਗ ਖ਼ਤਮ, ਦੂਜੀ ਤਿਆਰ ! ਹੁਣ ਚੀਨ ਨੇ ਖਿੱਚੀ ਤਿਆਰੀ, ਭੇਜ'ਤੇ ਜੰਗੀ ਜਹਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
CM ਵਿਜੇ ਦੇ ਜਨਮ ਦਿਨ ਮੌਕੇ ਚਿੜੀਆਘਰਾਂ 'ਚ 21 ਅਤੇ 22 ਜੂਨ ਨੂੰ ਮਿਲੇਗੀ ਮੁਫ਼ਤ ਐਂਟਰੀ
NEXT STORY