ਜਲੰਧਰ (ਖੁਰਾਣਾ)–ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮਾਰਚ 2022 ਵਿਚ ਸੱਤਾ ਵਿਚ ਆਉਣ ਦੇ ਬਾਅਦ ਤੋਂ ਜਲੰਧਰ ਨਗਰ ਨਿਗਮ ਵਿਚ ਕਮਿਸ਼ਨਰਾਂ ਦੇ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹਨ। ਸਾਢੇ 4 ਸਾਲਾਂ ਦੌਰਾਨ ਨਿਗਮ ਨੂੰ ਹੁਣ ਤਕ 10 ਕਮਿਸ਼ਨਰ ਮਿਲ ਚੁੱਕੇ ਹਨ। ਸੋਮਵਾਰ ਨੂੰ ਜਾਰੀ ਹੋਈ ਤਬਾਦਲਾ ਸੂਚੀ ਵਿਚ ਜਲੰਧਰ ਨਗਰ ਨਿਗਮ ਦੇ ਮੌਜੂਦਾ ਕਮਿਸ਼ਨਰ ਸੰਦੀਪ ਰਿਸ਼ੀ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਅੰਮ੍ਰਿਤਸਰ ਵਿਚ ਏ. ਡੀ. ਸੀ. ਰੂਰਲ ਡਿਵੈੱਲਪਮੈਂਟ ਦੇ ਅਹੁਦੇ ’ਤੇ ਤਾਇਨਾਤ ਪੀ. ਸੀ. ਐੱਸ. ਅਧਿਕਾਰੀ ਸੁਰਿੰਦਰ ਸਿੰਘ ਨੂੰ ਜਲੰਧਰ ਨਗਰ ਨਿਗਮ ਦਾ ਨਵਾਂ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।
ਨਵੇਂ ਕਮਿਸ਼ਨਰ ਸੁਰਿੰਦਰ ਸਿੰਘ ਅਗਲੇ 1-2 ਦਿਨਾਂ ਵਿਚ ਜਲੰਧਰ ਨਿਗਮ ਦਾ ਕਾਰਜਭਾਰ ਸੰਭਾਲ ਸਕਦੇ ਹਨ। ਖਾਸ ਗੱਲ ਇਹ ਹੈ ਕਿ ਲੋਕਲ ਬਾਡੀਜ਼ ਵਿਭਾਗ ਵਿਚ ਨਿਗਮ ਕਮਿਸ਼ਨਰ ਦੇ ਤੌਰ ’ਤੇ ਇਹ ਉਨ੍ਹਾਂ ਦੀ ਪਹਿਲੀ ਪੋਸਟਿੰਗ ਹੋਵੇਗੀ। ਲੰਮੇ ਸਮੇਂ ਬਾਅਦ ਜਲੰਧਰ ਨਗਰ ਨਿਗਮ ਦੀ ਕਮਾਨ ਕਿਸੇ ਪੀ. ਸੀ. ਐੱਸ. ਅਧਿਕਾਰੀ ਨੂੰ ਸੌਂਪੀ ਗਈ ਹੈ। ਆਮ ਤੌਰ ’ਤੇ ਜਲੰਧਰ ਵਰਗੇ ਵੱਡੇ ਨਗਰ ਨਿਗਮ ਵਿਚ ਆਈ. ਏ. ਐੱਸ. ਅਧਿਕਾਰੀਆਂ ਨੂੰ ਹੀ ਕਮਿਸ਼ਨਰ ਦੀ ਜ਼ਿੰਮਵਾਰੀ ਦਿੱਤੀ ਜਾਂਦੀ ਰਹੀ ਹੈ।
ਵਾਰ-ਵਾਰ ਤਬਾਦਲਿਆਂ ਨਾਲ ਨਿਗਮ ਦੀ ਕਾਰਜਪ੍ਰਣਾਲੀ ’ਤੇ ਅਸਰ
ਜਲੰਧਰ ਨਗਰ ਨਿਗਮ ਵਿਚ ਕਮਿਸ਼ਨਰਾਂ ਦੇ ਲਗਾਤਾਰ ਤਬਾਦਲੇ ਹੁਣ ਚਰਚਾ ਦਾ ਵਿਸ਼ਾ ਬਣ ਗਏ ਹਨ। ਸਾਢੇ 4 ਸਾਲਾਂ ਦੌਰਾਨ 10 ਕਮਿਸ਼ਨਰਾਂ ਦੇ ਤਬਾਦਲੇ ਨਾਲ ਜਿਥੇ ਨਿਗਮ ਦੇ ਪ੍ਰਸ਼ਾਸਨਿਕ ਕੰਮਕਾਜ ’ਤੇ ਅਸਰ ਪਿਆ ਹੈ, ਉਥੇ ਹੀ ਵੱਖ-ਵੱਖ ਵਿਕਾਸ ਕਾਰਜਾਂ ਅਤੇ ਪੈਂਡਿੰਗ ਮਾਮਲਿਆਂ ਦੀ ਰਫਤਾਰ ਵੀ ਪ੍ਰਭਾਵਿਤ ਹੁੰਦੀ ਰਹੀ ਹੈ। ਨਿਗਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਨਵੇਂ ਕਮਿਸ਼ਨਰ ਨੂੰ ਨਿਗਮ ਦੀ ਕਾਰਜਪ੍ਰਣਾਲੀ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਾਰਜਸ਼ੈਲੀ ਅਤੇ ਸ਼ਹਿਰ ਦੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਸਮਝਣ ਵਿਚ ਸਮਾਂ ਲੱਗਦਾ ਹੈ। ਇਸ ਦੇ ਇਲਾਵਾ ਸਥਾਨਕ ਸਿਆਸੀ ਆਗੂਆਂ ਅਤੇ ਹੋਰ ਪ੍ਰਭਾਵਸ਼ਾਲੀ ਲੋਕਾਂ ਦੇ ਨਾਲ ਪ੍ਰਸ਼ਾਸਨਿਕ ਤਾਲਮੇਲ ਬਣਾਉਣ ਵਿਚ ਵੀ ਕੁਝ ਸਮਾਂ ਲੱਗ ਜਾਂਦਾ ਹੈ। ਅਜਿਹੇ ਵਿਚ ਜੇਕਰ ਅਧਿਕਾਰੀ ਨੂੰ ਥੋੜ੍ਹੇ ਸਮੇਂ ਬਾਅਦ ਹੀ ਬਦਲ ਦਿੱਤਾ ਜਾਵੇ ਤਾਂ ਉਸ ਵੱਲੋਂ ਤਿਆਰ ਕੀਤੀਆਂ ਗਈਆਂ ਯੋਜਨਾਵਾਂ ਅਤੇ ਲਏ ਗਏ ਫੈਸਲਿਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਮੌਕਾ ਨਹੀਂ ਮਿਲ ਪਾਉਂਦਾ। ਉਥੇ ਹੀ, ਨਵੇਂ ਅਧਿਕਾਰੀ ਦੇ ਆਉਣ ਦੇ ਬਾਅਦ ਉਸ ਨੂੰ ਵੀ ਨਿਗਮ ਦੀ ਪੂਰੀ ਵਿਵਸਥਾ ਸਮਝਣ ਵਿਚ ਸ਼ੁਰੂਆਤੀ ਸਮਾਂ ਲੱਗ ਜਾਂਦਾ ਹੈ। ਇਸ ਦਾ ਸਿੱਧਾ ਅਸਰ ਨਗਰ ਨਿਗਮ ਦੀ ਰੋਜ਼ਮੱਰਾ ਦੀ ਕਾਰਜਪ੍ਰਣਾਲੀ ਅਤੇ ਸ਼ਹਿਰ ਨਾਲ ਜੁੜੇ ਵਿਕਾਸ ਕਾਰਜਾਂ ’ਤੇ ਪੈ ਸਕਦਾ ਹੈ।
ਇਹ ਵੀ ਪੜ੍ਹੋ : ਦਿੱਲੀ ਤੋਂ ਹਲਵਾਰਾ ਆਉਣ ਵਾਲੀ AIR INDIA ਦੀ ਫ਼ਲਾਈਟ ਰੱਦ
ਮਾਰਚ 2022 ਤੋਂ ਹੁਣ ਤੱਕ ਜਲੰਧਰ ਨਿਗਮ ਦੇ ਕਮਿਸ਼ਨਰਾਂ ਦਾ ਸਫ਼ਰ
-ਕਰਨੇਸ਼ ਸ਼ਰਮਾ : 16 ਮਾਰਚ 2022 ਤੋਂ 5 ਮਈ 2022 ਤਕ-50 ਦਿਨ
-ਦੀਪਸ਼ਿਖਾ ਸ਼ਰਮਾ : 5 ਮਈ 2022 ਤੋਂ 8 ਜੁਲਾਈ 2022 ਤਕ-64 ਦਿਨ
-ਦਵਿੰਦਰ ਸਿੰਘ : 8 ਜੁਲਾਈ 2022 ਤੋਂ 2 ਨਵੰਬਰ 2022 ਤਕ-117 ਦਿਨ
-ਅਭਿਜੀਤ ਕਪਲਿਸ਼ : 3 ਨਵੰਬਰ 2022 ਤੋਂ 11 ਅਗਸਤ 2023 ਤਕ-281 ਦਿਨ
-ਰਿਸ਼ੀਪਾਲ ਸਿੰਘ : 11 ਅਗਸਤ 2023 ਤੋਂ 17 ਨਵੰਬਰ 2023 ਤਕ-98 ਦਿਨ
-ਕਮਿਸ਼ਨਰ ਅਹੁਦਾ ਖਾਲੀ : 18 ਨਵੰਬਰ 2023 ਤੋਂ 10 ਦਸੰਬਰ 2023 ਤਕ-23 ਦਿਨ
-ਆਦਿੱਤਿਆ ਉੱਪਲ : 11 ਦਸੰਬਰ 2023 ਤੋਂ 31 ਜਨਵਰੀ 2024 ਤਕ-51 ਦਿਨ
-ਗੌਤਮ ਜੈਨ : 2 ਫਰਵਰੀ 2024 ਤੋਂ 22 ਅਗਸਤ 2025 ਤਕ-567 ਦਿਨ
-ਸੰਦੀਪ ਰਿਸ਼ੀ : 25 ਅਗਸਤ 2025 ਤੋਂ 9 ਜੁਲਾਈ 2026 ਤਕ-318 ਦਿਨ
-ਨਿਕਾਸ ਕੁਮਾਰ : 10 ਜੁਲਾਈ 2026 ਤੋਂ 11 ਅਗਸਤ 2026 ਤਕ-32 ਦਿਨ
-ਸੰਦੀਪ ਰਿਸ਼ੀ : 12 ਅਗਸਤ 2026 ਤੋਂ 7 ਸਤੰਬਰ 2026 ਤਕ-27 ਦਿਨ
ਇਹ ਵੀ ਪੜ੍ਹੋ : ਦਿੱਲੀ ਹੋਸਟਲ ਹਾਦਸੇ 'ਤੇ ਹਾਈ ਕੋਰਟ ਸਖ਼ਤ, ਸਾਰੇ ਹੋਸਟਲਾਂ ਦਾ ਸੁਰੱਖਿਆ ਆਡਿਟ ਕਰਨ ਦਾ ਹੁਕਮ
ਹੁਣ ਸ਼ਹਿਰ ਵਾਸੀਆਂ ਅਤੇ ਨਿਗਮ ਅਧਿਕਾਰੀਆਂ ਦੀ ਨਜ਼ਰ ਇਸ ਗੱਲ ’ਤੇ ਰਹੇਗੀ ਕਿ ਨਵੇਂ ਕਮਿਸ਼ਨਰ ਸੁਰਿੰਦਰ ਸਿੰਘ ਨਿਗਮ ਦੇ ਪੈਂਡਿੰਗ ਪ੍ਰਾਜੈਕਟਾਂ, ਸਫਾਈ ਵਿਵਸਥਾ, ਗੈਰਕਾਨੂੰਨੀ ਉਸਾਰੀ, ਟ੍ਰੈਫਿਕ ਅਤੇ ਪਾਰਕਿੰਗ ਸਮੇਤ ਸ਼ਹਿਰ ਦੀਆਂ ਹੋਰ ਪ੍ਰਮੁੱਖ ਸਮੱਸਿਆਵਾਂ ਨੂੰ ਕਿਸ ਤਰ੍ਹਾਂ ਪਹਿਲ ਦਿੰਦੇ ਹਨ ਅਤੇ ਕਿੰਨੇ ਸਮੇਂ ਤਕ ਨਿਗਮ ਦੀ ਕਮਾਨ ਸੰਭਾਲਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੁਸ਼ੀਲ ਰਿੰਕੂ ਨੇ ਕੈਨੇਡਾ ਦੌਰੇ ਦੌਰਾਨ ਸੰਸਦ ਮੈਂਬਰ ਸੁੱਖ ਧਾਲੀਵਾਲ ਨਾਲ ਕੀਤੀ ਮੁਲਾਕਾਤ
NEXT STORY