ਨੈਸ਼ਨਲ ਡੈਸਕ : ਭਾਰਤੀ ਰੱਖਿਆ ਖੇਤਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਅਹਿਮ ਕਦਮ ਚੁੱਕਦਿਆਂ, ਬੈਂਗਲੁਰੂ ਸਥਿਤ ਏਅਰ ਫੋਰਸ ਟੈਸਟ ਪਾਇਲਟ ਸਕੂਲ (AFTPS) ਤੋਂ 48ਵੇਂ ਫਲਾਈਟ ਟੈਸਟ ਕੋਰਸ ਦੇ 17 ਅਧਿਕਾਰੀ ਸਫਲਤਾਪੂਰਵਕ ਗ੍ਰੈਜੂਏਟ ਹੋ ਗਏ ਹਨ। ਇਸ ਵਿਸ਼ੇਸ਼ ਕੋਰਸ ਵਿੱਚ 11 ਟੈਸਟ ਪਾਇਲਟ ਅਤੇ 6 ਫਲਾਈਟ ਟੈਸਟ ਇੰਜੀਨੀਅਰ ਸ਼ਾਮਲ ਹਨ, ਜਿਨ੍ਹਾਂ ਨੇ 48 ਹਫ਼ਤਿਆਂ ਦੀ ਬੇਹੱਦ ਮੁਸ਼ਕਿਲ ਸਿਖਲਾਈ ਪੂਰੀ ਕੀਤੀ ਹੈ।
ਇਸ ਸਾਲ ਗ੍ਰੈਜੂਏਟ ਹੋਣ ਵਾਲੇ 17 ਅਧਿਕਾਰੀਆਂ ਵਿੱਚ ਭਾਰਤੀ ਹਵਾਈ ਫੌਜ ਦੇ 14, ਭਾਰਤੀ ਫੌਜ ਦਾ 1 ਅਤੇ ਭਾਰਤੀ ਜਲ ਸੈਨਾ ਦੇ 2 ਅਧਿਕਾਰੀ ਸ਼ਾਮਲ ਹਨ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਏਅਰ ਚੀਫ਼ ਮਾਰਸ਼ਲ ਏਪੀ ਸਿੰਘ ਨੇ ਸਾਰੇ ਅਧਿਕਾਰੀਆਂ ਨੂੰ ਸਰਟੀਫਿਕੇਟ ਦਿੱਤੇ ਅਤੇ ਹੋਣਹਾਰ ਅਧਿਕਾਰੀਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ। ਇਹ ਅਧਿਕਾਰੀ ਹੁਣ ਏਅਰਕ੍ਰਾਫਟ ਐਂਡ ਸਿਸਟਮਸ ਟੈਸਟਿੰਗ ਐਸਟੈਬਲਿਸ਼ਮੈਂਟ (ASTE) ਦੀ ਐਵੀਏਸ਼ਨ ਵਿੰਗ ਵਿੱਚ ਸ਼ਾਮਲ ਹੋਣਗੇ।
ਹੋਣਹਾਰ ਅਧਿਕਾਰੀਆਂ ਨੂੰ ਮਿਲੇ ਸਨਮਾਨ:
ਸਕੁਐਡਰਨ ਲੀਡਰ ਕੇਕੇ ਸਿੰਘ, VM: ਬੈਸਟ ਆਲ-ਰਾਊਂਡ ਸਟੂਡੈਂਟ ਟੈਸਟ ਪਾਇਲਟ ਲਈ 'ਸੁਰੰਜਨ ਦਾਸ ਟਰਾਫੀ'।
ਸਕੁਐਡਰਨ ਲੀਡਰ ਆਦਿਤਿਆ ਜਮਦਗਨੀ: ਫਲਾਈਟ ਇਵੈਲੂਏਸ਼ਨ ਵਿੱਚ ਬੈਸਟ ਸਟੂਡੈਂਟ ਲਈ 'ਚੀਫ਼ ਆਫ਼ ਦਾ ਏਅਰ ਸਟਾਫ਼ ਟਰਾਫੀ'।
ਵਿੰਗ ਕਮਾਂਡਰ ਅਭਿਨਵ ਕੁਮਾਰ: ਬੈਸਟ ਆਲ-ਰਾਊਂਡ ਸਟੂਡੈਂਟ ਫਲਾਈਟ ਟੈਸਟ ਇੰਜੀਨੀਅਰ ਲਈ 'ਮਹਾਰਾਜਾ ਹਨੂਮੰਤ ਸਿੰਘ ਸਵੋਰਡ'।
ਵਿੰਗ ਕਮਾਂਡਰ ਪ੍ਰਣਵ ਸ਼ਰਮਾ: ਫਲਾਈਟ ਇਵੈਲੂਏਸ਼ਨ ਲਈ 'ਡਨਲਪ ਟਰਾਫੀ' ਅਤੇ ਸਕੁਐਡਰਨ ਲੀਡਰ ਪਾਰਸ ਸ਼ਰਮਾ ਨੂੰ 'ਕਪਿਲ ਭਾਰਗਵ ਟਰਾਫੀ' ਮਿਲੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਏਅਰ ਚੀਫ਼ ਮਾਰਸ਼ਲ ਨੇ 'ਆਤਮਨਿਰਭਰਤਾ' ਨੂੰ ਦੇਸ਼ ਦੀ ਰੱਖਿਆ ਸਮਰੱਥਾ ਲਈ ਬੇਹੱਦ ਜ਼ਰੂਰੀ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੀ ਦੇਸ਼ ਦੇ ਸਵਦੇਸ਼ੀਕਰਨ ਅਭਿਆਨ ਅਤੇ ਐਰੋਸਪੇਸ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਹੋਵੇਗੀ। ਉਨ੍ਹਾਂ ਨੇ ਡਿਜ਼ਾਈਨ ਤੋਂ ਲੈ ਕੇ ਡਿਲੀਵਰੀ ਤੱਕ ਦੇ ਸਮੇਂ ਨੂੰ ਘਟਾਉਣ ਅਤੇ ਰੱਖਿਆ ਉਪਕਰਨਾਂ ਦੀ ਸੁਰੱਖਿਆ ਤੇ ਗੁਣਵੱਤਾ ਦੇ ਉੱਚੇ ਮਿਆਰ ਬਣਾਈ ਰੱਖਣ 'ਤੇ ਵੀ ਜ਼ੋਰ ਦਿੱਤਾ।
ਨਾਨਕੇ ਘਰ ਛੁੱਟੀਆਂ ਮਨਾਉਣ ਆਏ ਭੈਣ-ਭਰਾ ਨਾਲ ਵਾਪਰ ਗਿਆ ਭਾਣਾ ! ਦੋਵਾਂ ਦੀ ਹੋ ਗਈ ਦਰਦਨਾਕ ਮੌ.ਤ
NEXT STORY