ਨੈਸ਼ਨਲ ਡੈਸਕ- ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਸਵਦੇਸ਼ੀ ਜੀ.ਪੀ.ਐੱਸ. ਸਿਸਟਮ NavIC (Navigation with Indian Constellation) ਨੂੰ ਹੋਰ ਬਿਹਤਰ ਅਤੇ ਮਜ਼ਬੂਤ ਬਣਾਉਣ ਲਈ ਨੈਕਸਟ ਜੈਨਰੇਸ਼ਨ ਨੈਵੀਗੇਸ਼ਨ ਸੈਟੇਲਾਈਟ NVS-03 ਨੂੰ ਸ਼ੁੱਕਰਵਾਰ ਰਾਤ ਸਫ਼ਲਤਾਪੂਰਵਕ ਲਾਂਚ ਕੀਤਾ। ਇਸ ਉਪਗ੍ਰਹਿ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ 'ਜੀ.ਐੱਸ.ਐੱਲ.ਵੀ.-ਐੱਫ18' ਰਾਕੇਟ ਰਾਹੀਂ ਰਾਤ 11:51 ਵਜੇ ਲਾਂਚ ਕੀਤਾ ਗਿਆ।
3-ਸਟੇਜ ਵਾਲੇ 50 ਮੀਟਰ ਉੱਚੇ GSLV-F18 ਰਾਕੇਟ ਨੇ 2,232 ਕਿੱਲੋਗ੍ਰਾਮ ਵਜ਼ਨੀ NVS-03 ਉਪਗ੍ਰਹਿ ਨੂੰ ਜੀਓਸਿੰਕ੍ਰੋਨਸ ਟ੍ਰਾਂਸਫਰ ਓਰਬਿਟ (GTO) 'ਚ ਸਫ਼ਲਤਾਪੂਰਵਕ ਸਥਾਪਿਤ ਕੀਤਾ। ਇੱਥੋਂ ਉਪਗ੍ਰਹਿ ਨੂੰ 32.5 ਡਿਗਰੀ ਈਸਟ ਸਲੌਟ 'ਚ ਸਟੇਬਲ ਕੀਤਾ ਜਾਵੇਗਾ।
NVS-03 ਸੈਕਿੰਡ ਜਨਰੇਸ਼ਨ ਸੀਰੀਜ਼ ਦਾ ਤੀਜਾ ਉਪਗ੍ਰਹਿ ਹੈ। ਇਸ 'ਚ ਭਾਰਤ ਦੁਆਰਾ ਖੁਦ ਤਿਆਰ ਕੀਤਾ ਗਿਆ 'ਸਵਦੇਸ਼ੀ ਐਟਾਮਿਕ ਕਲੌਕ' ਲਗਾਇਆ ਗਿਆ ਹੈ। ਇਸ ਤੋਂ ਇਲਾਵਾ, ਮੌਜੂਦਾ L5 ਅਤੇ S ਸਿਗਨਲਾਂ ਦੇ ਨਾਲ-ਨਾਲ ਇਸ ਵਿੱਚ L1 ਨੈਵੀਗੇਸ਼ਨ ਸਿਗਨਲ ਸ਼ਾਮਲ ਕੀਤਾ ਗਿਆ ਹੈ, ਜੋ ਫ਼ੋਨ ਆਦਿ ਰਾਹੀਂ ਆਮ ਨਾਗਰਿਕਾਂ ਦੀ ਵਰਤੋਂ ਲਈ ਨੈਵੀਗੇਸ਼ਨ ਨੂੰ ਹੋਰ ਵੀ ਸਹੀ ਅਤੇ ਸਟੀਕ ਬਣਾਏਗਾ।
ਜ਼ਿਕਰਯੋਗ ਹੈ ਕਿ NavIC ਭਾਰਤ ਦਾ ਆਪਣਾ ਰੀਜਨਲ ਨੈਵੀਗੇਸ਼ਨ ਸਿਸਟਮ ਹੈ, ਜੋ ਭਾਰਤੀ ਜ਼ਮੀਨ ਅਤੇ ਸਰਹੱਦਾਂ ਤੋਂ 1,500 ਕਿਲੋਮੀਟਰ ਤੱਕ ਦੇ ਖੇਤਰ 'ਚ ਸਟੀਕ ਪੋਜ਼ੀਸ਼ਨਿੰਗ ਸਰਵਿਸ ਪ੍ਰਦਾਨ ਕਰਦਾ ਹੈ। ਇਹ ਦੋ ਤਰ੍ਹਾਂ ਦੀਆਂ ਸੇਵਾਵਾਂ ਦਿੰਦਾ ਹੈ- ਆਮ ਨਾਗਰਿਕਾਂ ਲਈ 'ਸਟੈਂਡਰਡ ਪੋਜ਼ੀਸ਼ਨਿੰਗ ਸਰਵਿਸ' (SPS) ਅਤੇ ਫੌਜੀ ਜਾਂ ਅਧਿਕਾਰਤ ਵਰਤੋਂ ਲਈ ਐਨਕ੍ਰਿਪਟਡ 'ਰਿਸਟ੍ਰਿਕਟਿਡ ਸਰਵਿਸ' (RS)। ਇਸਰੋ ਨੇ NavIC ਸਿਸਟਮ ਨੂੰ ਨਿਰੰਤਰ ਅਤੇ ਬਿਹਤਰ ਬਣਾਉਣ ਲਈ ਦੂਜੀ ਪੀੜ੍ਹੀ ਦੇ ਕੁੱਲ 5 ਉਪਗ੍ਰਹਿ ਲਾਂਚ ਕਰਨ ਦਾ ਟੀਚਾ ਰੱਖਿਆ ਹੈ, ਜਿਨ੍ਹਾਂ 'ਚੋਂ NVS-03 ਅਹਿਮ ਮੀਲ ਦਾ ਪੱਥਰ ਹੈ।
ਜ਼ਮੀਨਾਂ ਖ਼ਰੀਦਣ ਦੀ ਲੱਗੀ ਦੌੜ , ਅਫ਼ਸਰ ਵੱਡੇ ਸ਼ਹਿਰਾਂ 'ਚ ਖ਼ਰੀਦ ਰਹੇ ਫਲੈਟ, Villa ਤੇ ਖੇਤੀਬਾੜੀ ਵਾਲੀ ਜ਼ਮੀਨ
NEXT STORY