ਨਵੀਂ ਦਿੱਲੀ- ਦੱਖਣ-ਪੱਛਮੀ ਦਿੱਲੀ ਦੇ ਨਸੀਰਪੁਰ ਪਿੰਡ ’ਚ ਐਤਵਾਰ ਨੂੰ ਗੱਤਾ ਬਣਾਉਣ ਵਾਲੀ ਇਕ ਫੈਕਟਰੀ ’ਚ ਅੱਗ ਲੱਗ ਗਈ। ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਭੇਜੀਆਂ ਗਈਆਂ।
ਅੱਗ ਸਵੇਰੇ 9 ਵੱਜ ਕੇ 55 ਮਿੰਟ ’ਤੇ ਲੱਗੀ ਅਤੇ ਇਸ ’ਚ ਕਿਸੇ ਦੇ ਜ਼ਖਮੀ ਜਾਂ ਹਲਾਕ ਹੋਣ ਦੀ ਖਬਰ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਅੱਗ ’ਤੇ ਸਵੇਰੇ 11:50 ਵਜੇ ਤੱਕ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।
DRDO ਨੇ ਲੇਜ਼ਰ ਆਧਾਰਤ ਡਰੋਨ ਸੰਚਾਰ ਪ੍ਰਣਾਲੀ ਨੂੰ ਓਲੀ ਡੌਟ ਸਪੇਸ ਨੂੰ ਦਿੱਤਾ ਠੇਕਾ
NEXT STORY