ਹੈਦਰਾਬਾਦ (ਏਜੰਸੀ)- ਫਿਨਲੈਂਡ ਵਿੱਚ ਇਸ ਸਾਲ ਮਈ ਵਿੱਚ ਲਾਪਤਾ ਹੋਏ ਹੈਦਰਾਬਾਦ ਦੇ 18 ਸਾਲਾ ਵਿਦਿਆਰਥੀ ਦੀ ਲਾਸ਼ ਹੇਲਸਿੰਕੀ ਦੇ ਸਮੁੰਦਰ ਵਿੱਚੋਂ ਬਰਾਮਦ ਕਰ ਕੀਤੀ ਗਈ ਹੈ। ਫਿਨਲੈਂਡ ਵਿੱਚ ਭਾਰਤੀ ਦੂਤਘਰ ਨੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ ਹੈ। ਪਰਿਵਾਰ ਦੇ ਵਕੀਲ ਕੇ.ਐਲ.ਬੀ. ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਫਿਨਲੈਂਡ ਵਿੱਚ ਭਾਰਤੀ ਦੂਤਘਰ ਨੇ ਸ਼ੁੱਕਰਵਾਰ ਨੂੰ ਭੇਜੀ ਇੱਕ ਈਮੇਲ ਵਿੱਚ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਮਨੀਦੀਪ ਰੈਡੀ ਦੀ ਲਾਸ਼ ਹੇਲਸਿੰਕੀ ਦੇ ਸਮੁੰਦਰ ਵਿੱਚੋਂ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਮੂਲ ਦੀ ਮਹਿਲਾ ਦਾ ਗੋਲੀਆਂ ਮਾਰ ਕਤਲ, ਪਤੀ ਹੀ ਨਿਕਲਿਆ ਕਾਤਲ, ਪੁੱਤ ਨੂੰ ਵੀ ਨਾ ਬਖਸ਼ਿਆ
ਰੈਡੀ ਸਾਫਟਵੇਅਰ ਅਤੇ ਸਿਸਟਮ ਇੰਜੀਨੀਅਰਿੰਗ ਵਿੱਚ ਬੈਚਲਰ ਡਿਗਰੀ ਕਰਨ ਲਈ ਫਿਨਲੈਂਡ ਗਿਆ ਸੀ। ਉਹ ਲਾਹਟੀ ਦੇ ਰਿਤਾਨੀਮੇਨਕਾਟੂ ਵਿੱਚ ਰਹਿ ਰਿਹਾ ਸੀ। ਕੁਮਾਰ ਨੇ ਕਿਹਾ ਕਿ ਮਨੀਦੀਪ ਰੈਡੀ ਨੂੰ ਆਖਰੀ ਵਾਰ 5 ਮਈ ਨੂੰ ਹੇਲਸਿੰਕੀ ਦੇ ਇੱਕ ਮਾਲ ਵਿੱਚ ਦੇਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਮੌਤ ਨੂੰ ਇੱਕ ਸ਼ੱਕੀ ਮਾਮਲਾ ਮੰਨ ਰਿਹਾ ਹੈ। ਵਕੀਲ ਨੇ ਦਾਅਵਾ ਕੀਤਾ ਕਿ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਗਈ। ਕੁਮਾਰ ਨੇ ਕਿਹਾ, "ਸਾਡੇ ਮਨ ਵਿੱਚ ਬਹੁਤ ਸਾਰੇ ਸ਼ੱਕ ਹਨ। ਲਾਸ਼ 2 ਮਹੀਨਿਆਂ ਬਾਅਦ ਬਰਾਮਦ ਹੋਈ ਹੈ। ਸਾਨੂੰ ਲੱਗਦਾ ਹੈ ਕਿ ਮਾਮਲਾ ਸ਼ੱਕੀ ਹੈ।" ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਮਾਪਿਆਂ ਨੂੰ ਫਿਨਲੈਂਡ ਜਾਣ, ਉੱਥੇ ਪੁੱਛਗਿੱਛ ਕਰਨ ਅਤੇ ਲਾਸ਼ ਦੇਖਣ ਦੀ ਇਜਾਜ਼ਤ ਦਿੱਤੀ ਜਾਵੇ।
ਇਹ ਵੀ ਪੜ੍ਹੋ: 48,000 ਤੋਂ ਵਧ ਗਾਣੇ ਗਾ ਚੁੱਕੀ ਦਿੱਗਜ ਪਲੇਬੈਕ ਗਾਇਕਾ ਦਾ ਦਿਹਾਂਤ, PM ਮੋਦੀ ਨੇ ਜਤਾਇਆ ਦੁੱਖ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤੇਜ਼ ਰਫ਼ਤਾਰ ਸਕਾਰਪੀਓ ਕਾਰ ਨੇ ਸਕੂਟੀ ਨੂੰ ਮਾਰੀ ਟੱਕਰ, 4 ਨੌਜਵਾਨਾਂ ਦੀ ਮੌਤ
NEXT STORY