ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਜਾਰਜੀਆ ਰਾਜ ਵਿੱਚ ਇੱਕ 56 ਸਾਲਾ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਭਾਰਤੀ ਅਮਰੀਕੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਮਗਰੋਂ ਅਤੇ ਆਪਣੇ ਪੁੱਤ 'ਤੇ ਵੀ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਥੇ ਹੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕਾ ਦੇ ਪਤੀ ਕਿਰਕ ਬੀ. ਰਿਜ਼ੇਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮੁਲਜ਼ਮ 'ਤੇ ਕਤਲ, ਹਮਲੇ ਅਤੇ ਹਥਿਆਰ ਰੱਖਣ ਵਰਗੇ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਉਹ ਇਸ ਸਮੇਂ ਕੋਬ ਕਾਊਂਟੀ ਅਡਲਟ ਡਿਟੈਂਸ਼ਨ ਸੈਂਟਰ ਵਿੱਚ ਬਿਨਾਂ ਜ਼ਮਾਨਤ ਬਾਂਡ ਤੋਂ ਬੰਦ ਹੈ।
ਇਹ ਵੀ ਪੜ੍ਹੋ: 48,000 ਤੋਂ ਵਧ ਗਾਣੇ ਗਾ ਚੁੱਕੀ ਦਿੱਗਜ ਪਲੇਬੈਕ ਗਾਇਕਾ ਦਾ ਦਿਹਾਂਤ, PM ਮੋਦੀ ਨੇ ਜਤਾਇਆ ਦੁੱਖ
ਇਹ ਘਟਨਾ ਐਟਲਾਂਟਾ ਦੇ ਨੇੜੇ ਸਥਿਤ ਕੋਬ ਕਾਊਂਟੀ ਦੇ ਸਮਿਰਨਾ ਸ਼ਹਿਰ ਵਿੱਚ ਲੌਰੇਲ ਕ੍ਰੀਕ ਟ੍ਰੇਲ 'ਤੇ ਸਥਿਤ ਇਕ ਘਰ ਵਿੱਚ ਵਾਪਰੀ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੂੰ 57 ਸਾਲਾ ਸ਼ੀਤਲ ਰਿਜ਼ੇਨ ਆਪਣੇ ਘਰ ਅੰਦਰੋਂ ਮ੍ਰਿਤਕ ਪਈ ਮਿਲੀ ਸੀ। ਉਸ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ। ਉਥੇ ਹੀ ਉਨ੍ਹਾਂ ਦਾ 23 ਸਾਲਾ ਪੁੱਤਰ, ਜੇਸਨ ਰਿਜ਼ੇਨ ਘਰ ਦੇ ਬਾਹਰ ਜ਼ਖਮੀ ਹਾਲਤ ਪਿਆ ਮਿਲਿਆ, ਜਿਸ ਨੂੰ ਐਮਰਜੈਂਸੀ ਟੀਮਾਂ ਦੁਆਰਾ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ
ਪੁਲਸ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਜੇ ਤੱਕ ਕਤਲ ਦੇ ਅਸਲ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਜਨਤਾ ਨੂੰ ਕੋਈ ਹੋਰ ਖ਼ਤਰਾ ਨਹੀਂ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੂੰ ਘਰੋਂ ਚੱਕ ਕੇ ਲੈ ਗਈ ਪੁਲਸ, 'ਪੰਡਯਾ ਸਟੋਰ' ਨਾਲ ਘਰ-ਘਰ 'ਚ ਹੋਇਆ ਸੀ ਮਸ਼ਹੂਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲਕਸਨ ਨੇ PM ਮੋਦੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਸਾਲ 2030 ਤੱਕ ਵਪਾਰ ਦੁੱਗਣਾ ਕਰਨ ਦਾ ਕੀਤਾ ਐਲਾਨ
NEXT STORY