ਬੈਂਗਲੁਰੂ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ 'ਯੋਗਤਾ ਟੈਸਟ ਪ੍ਰੋਗਰਾਮ' (ਕਵਾਲੀਫਿਕੇਸ਼ਨ ਟੈਸਟ ਪ੍ਰੋਗਰਾਮ) ਪੂਰਾ ਕਰਨ ਦੇ ਨਾਲ ਹੀ ਗਗਨਯਾਨ ਮਿਸ਼ਨ ਲਈ 'ਸਰਵਿਸਸ ਮਾਡਿਊਲ ਪ੍ਰੋਪਲਸ਼ਨ ਸਿਸਟਮ' (ਐੱਸਐੱਮਪੀਐੱਸ) ਨੂੰ ਸਫ਼ਲਤਾਪੂਰਵਕ ਵਿਕਸਿਤ ਕਰ ਲਿਆ ਹੈ। ਐੱਸਐੱਮਪੀਐੱਸ ਦੇ ਏਕੀਕ੍ਰਿਤ ਪ੍ਰਦਰਸ਼ਨ ਨੂੰ ਪ੍ਰਮਾਣਿਤ ਕਰਨ ਲਈ 350 ਸਕਿੰਟ ਲਈ ਐੱਸਐੱਮਪੀਐੱਸ ਦਾ ਪੂਰਨ ਮਿਆਦ ਦਾ 'ਹੌਟ ਪ੍ਰੀਖਣ' ਆਯੋਜਿਤ ਕੀਤਾ ਗਿਆ।
ਅਸਲ ਸਥਿਤੀ 'ਚ ਕੀਤਾ ਜਾਣ ਵਾਲਾ ਇਹ ਪ੍ਰੀਖਣ ਸ਼ੁੱਕਰਵਾਰ ਨੂੰ ਸਰਵਿਸਸ ਮਾਡਿਊਲ ਆਧਾਰਤ ਮਿਸ਼ਨ ਅਬੌਰਟ ਦੇ 'ਫਲਾਈਟ ਆਫ਼-ਨੋਮੀਨਲ ਮਿਸ਼ਨ ਪ੍ਰੋਫਾਈਲ' ਲਈ ਕੀਤਾ ਗਿਆ। 'ਫਲਾਈਟ ਆਫ-ਨੋਮੀਨਲ ਮਿਸ਼ਨ ਪ੍ਰੋਫਾਈਲ' ਦਾ ਸੰਬੰਧ ਕਿਸੇ ਜਹਾਜ਼ ਦੇ ਉਡਾਣ ਮਾਰਗ ਅਤੇ ਉਸ ਦੀਆਂ ਹੋਰ ਗਤੀਵਿਧੀਆਂ ਨਾਲ ਸੰਬੰਧਤ ਹੈ। ਗਗਨਯਾਨ ਮਿਸ਼ਨ ਭਾਰਤ ਦਾ ਪਹਿਲਾ ਮਨੁੱਖੀ ਪੁਲਾੜ ਉਡਾਣ ਮਿਸ਼ਨ ਹੈ। ਇਸਰੋ ਨੇ ਇਕ ਬਿਆਨ 'ਚ ਕਿਹਾ,''ਪ੍ਰੀਖਣ ਦੌਰਾਨ ਪ੍ਰੋਪਲਸ਼ਨ ਸਿਸਟਮ ਦਾ ਸਮੁੱਚਾ ਪ੍ਰਦਰਸ਼ਨ ਪ੍ਰੀ-ਟੈਸਟ ਭਵਿੱਖਬਾਣੀਆਂ ਅਨੁਸਾਰ ਆਮ ਸੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦ੍ਰੋਪਦੀ ਮੁਰਮੂ ਨੇ ਦੇਖੀ ਫਿਲਮ 'ਤਨਵੀ ਦਿ ਗ੍ਰੇਟ', ਅਨੁਪਮ ਖੇਰ ਨੇ ਕਿਹਾ- ਇਹ ਸਾਡੇ ਲਈ ਮਾਣ ਵਾਲੀ ਗੱਲ
NEXT STORY