ਨਵੀਂ ਦਿੱਲੀ, (ਭਾਸ਼ਾ)- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬੀ.ਆਰ. ਗਵਈ ਦੇ ਵਿਚਾਰਾਂ ਨੂੰ ਦੁਹਰਾਉਂਦੇ ਹੋਏ ਸੋਮਵਾਰ ਕਿਹਾ ਕਿ ਪ੍ਰੋਟੋਕੋਲ ਦੀ ਪਾਲਣਾ ਕਰਨੀ ਜ਼ਰੂਰੀ ਹੈ।
ਚੀਫ਼ ਜਸਟਿਸ ਗਵਈ ਨੇ ਐਤਵਾਰ ਇਸ ਗੱਲ ’ਤੇ ਨਾਰਾਜ਼ਗੀ ਪ੍ਰਗਟਾਈ ਸੀ ਕਿ ਮਹਾਰਾਸ਼ਟਰ ਦੇ ਮੁੱਖ ਸਕੱਤਰ, ਪੁਲਸ ਮੁਖੀ ਜਾਂ ਮੁੰਬਈ ਦੇ ਪੁਲਸ ਕਮਿਸ਼ਨਰ ਉਨ੍ਹਾਂ ਦੇ ਸੂਬੇ ਦੇ ਪਹਿਲੇ ਦੌਰੇ ਦੌਰਾਨ ਸਵਾਗਤ ਲਈ ਮੌਜੂਦ ਨਹੀਂ ਸਨ।
ਗਵਈ, ਜਿਨ੍ਹਾਂ 14 ਮਈ ਨੂੰ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ ਸੀ, ਬਾਰ ਕੌਂਸਲ ਆਫ਼ ਮਹਾਰਾਸ਼ਟਰ ਐਂਡ ਗੋਆ ਵੱਲੋਂ ਆਯੋਜਿਤ ਇਕ ਸਨਮਾਨ ਸਮਾਰੋਹ ’ਚ ਸ਼ਾਮਲ ਹੋਣ ਲਈ ਮੁੰਬਈ ਗਏ ਸਨ।
ਇਨ੍ਹਾਂ ਟਿੱਪਣੀਆਂ ਤੋਂ ਕੁਝ ਘੰਟਿਆਂ ਬਾਅਦ ਜਦੋਂ ਚੀਫ਼ ਜਸਟਿਸ ਗਵਈ ਨੇ ਸਮਾਜ ਸੁਧਾਰਕ ਅਤੇ ਸੰਵਿਧਾਨ ਨਿਰਮਾਤਾ ਨੂੰ ਸ਼ਰਧਾਂਜਲੀ ਦੇਣ ਲਈ ਦਾਦਰ ’ਚ ਬੀ.ਆਰ. ਅੰਬੇਡਕਰ ਮਹਾਨਿਰਵਾਣ ਸਥਲ ਚੈਤਯਭੂਮੀ ਦਾ ਦੌਰਾ ਕੀਤਾ ਤਾਂ ਉਕਤ ਤਿੰਨੋਂ ਉੱਚ ਅਧਿਕਾਰੀ ਉਥੇ ਮੌਜੂਦ ਸਨ।
ਸੋਮਵਾਰ ਦਿੱਲੀ ’ਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਧਨਖੜ ਨੇ ਕਿਹਾ ਕਿ ਅੱਜ ਸਵੇਰੇ ਮੈਨੂੰ 'ਦੇਸ਼ ਬਾਰੇ ਇਕ ਅਹਿਮ ਗੱਲ ਯਾਦ ਆਈ। ਉਹ ਮੇਰੇ ਬਾਰੇ ਨਹੀਂ ਹੈ। ਸਾਨੂੰ ਪ੍ਰੋਟੋਕੋਲ ਦੀ ਪਾਲਣਾ ਕਰਨੀ ਚਾਹੀਦੀ ਹੈ।
ਧਨਖੜ ਨੇ ਇਕ ਕਿਤਾਬ ਨੂੰ ਰਿਲੀਜ਼ ਕਰਨ ਵਾਲੇ ਸਮਾਗਮ ’ਚ ਕਿਹਾ ਕਿ ਦੇਸ਼ ’ਚ ਚੀਫ਼ ਜਸਟਿਸ ਅਤੇ ਪ੍ਰੋਟੋਕੋਲ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਜਦੋਂ ਉਨ੍ਹਾਂ ਨੇ ਇਹ ਗੱਲ ਕਹੀ ਤਾਂ ਇਹ ਨਿੱਜੀ ਨਹੀਂ ਸੀ, ਇਹ ਉਨ੍ਹਾਂ ਦੇ ਅਹੁਦੇ ਲਈ ਸੀ। ਮੈਨੂੰ ਯਕੀਨ ਹੈ ਕਿ ਸਾਰਿਆਂ ਨੂੰ ਇਹ ਗੱਲ ਧਿਆਨ ’ਚ ਰੱਖਣੀ ਚਾਹੀਦੀ ਹੈ
ਸਹੁਰੇ ਨਾਲ ਭੱਜੀ ਨੂੰਹ... ਲੱਭਣ ਵਾਲੇ ਲਈ ਪਤੀ ਨੇ ਕੀਤਾ ਇਨਾਮ ਦਾ ਐਲਾਨ
NEXT STORY