ਜੰਮੂ/ਸ਼੍ਰੀਨਗਰ (ਅਰੁਣ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਕਸ਼ਮੀਰੀ ਅੱਤਵਾਦੀ ਗਰੁੱਪਾਂ ਨਾਲ ਜੁੜਣ ਦੇ ਦੋਸ਼ ’ਚ ਦੱਖਣ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਤੋਂ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਮੁਸ਼ਾਇਬ ਫੈਯਾਜ ਬਾਬਾ ਉਰਫ ਸ਼ੋਏਬ (20) ਅਤੇ ਹਿਲਾਲ ਯਾਕੂਬ ਦੇਵਾ ਉਰਫ ਸੇਠੀ ਸੋਬ (35) ਦੇ ਰੂਪ ’ਚ ਹੋਈ ਹੈ। ਐੱਨ.ਆਈ.ਏ. ਅਧਿਕਾਰੀਆਂ ਅਨੁਸਾਰ ਦੱਖਣ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹਾ ਨਿਵਾਸੀ ਦੋਵੇਂ ਮੁਲਜ਼ਮ ਅੱਤਵਾਦੀ ਗਰੁੱਪ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਅਤੇ ਉਸ ਕੇ ਸ਼ੈਡੋ ਗਰੁੱਪ ਦਿ ਰਜਿਸਟੈਂਸ ਫਰੰਟ (ਟੀ.ਆਰ.ਐੱਫ.) ਦੇ ਪਾਕਿਸਤਾਨ ’ਚ ਬੈਠੇ ਆਪੇ ਬਣੇ ਕਮਾਂਡਰਾਂ ਅਤੇ ਸੰਚਾਲਕਾਂ ਲਈ ਕੰਮ ਕਰ ਰਹੇ ਸਨ।
ਹਾਲ ਦੇ ਦਿਨਾਂ ’ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ ਓਵਰ ਗਰਾਊਂਡ ਵਰਕਰਾਂ (ਓ.ਜੀ.ਡਬਲਿਊ.) ਸਮੇਤ ਉਨ੍ਹਾਂ ਦੀਆਂ ਨਵੀਂਆਂ ਪੈਦਾ ਹੋਈਆਂ ਸ਼ਾਖਾਵਾਂ ਅਤੇ ਸਹਿਯੋਗੀਆਂ ਦੇ ਰਿਹਾਇਸ਼ੀ ਟਿਕਾਣਿਆਂ ’ਤੇ ਐੱਨ.ਆਈ.ਏ. ਵੱਲੋਂ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਛਾਪੇਮਾਰੀਆਂ ਦੌਰਾਨ ਜ਼ਬਤ ਕੀਤੇ ਗਏ ਕਈ ਡਿਜੀਟਲ ਉਪਕਰਣਾਂ ਦੀ ਡੂੰਘਾਈ ਨਾਲ ਜਾਂਚ ਕਰਨ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਸੋਸ਼ਲ ਮੀਡੀਆ ਐਪਲੀਕੇਸ਼ਨ ਦੇ ਮਾਧਿਅਮ ਨਾਲ ਪਾਕਿਸਤਾਨ ਸਥਿਤ ਕਮਾਂਡਰਾਂ ਅਤੇ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ ਸਰਗਰਮ ਮੈਂਬਰਾਂ ਨਾਲ ਲਗਾਤਾਰ ਸੰਪਰਕ ’ਚ ਸਨ।
ਹੁਸ਼ਿਆਰਪੁਰ ਦੇ ਇਨ੍ਹਾਂ ਇਲਾਕਿਆਂ ਲਈ ਅਲਰਟ ਜਾਰੀ, ਅੱਜ ਪੌਂਗ ਡੈਮ 'ਚੋਂ ਛੱਡਿਆ ਜਾਵੇਗਾ ਪਾਣੀ
NEXT STORY