ਜੰਮੂ- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਐਤਵਾਰ ਨੂੰ ਜੰਮੂ ਸ਼ਹਿਰ ਦੇ ਬਾਹਰੀ ਇਲਾਕੇ 'ਚ ਕੋਲ ਕੰਡੋਲੀ ਮੰਦਰ ਤੋਂ 24ਵੀਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਪ੍ਰਾਚੀਨ ਮਾਰਗ ਪਵਿੱਤਰ ਛੜੀ ਯਾਤਰਾ ਨੂੰ ਰਵਾਨਾ ਕੀਤਾ। ਉੱਪ ਰਾਜਪਾਲ ਸਿਨਹਾ ਨੇ ਨਗਰੋਟਾ ਸਥਿਤ ਮੰਦਰ 'ਚ ਛੜੀ ਯਾਤਰਾ ਦੀ 'ਪ੍ਰਥਮ ਪੂਜਾ' 'ਚ ਹਿੱਸਾ ਲਿਆ।
ਇਹ ਪੂਜਾ ਅਧਿਆਤਮਿਕ ਯਾਤਰਾ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਸਿਨਹਾ ਨੇ ਮੰਦਰ 'ਚ ਮੱਥਾ ਟੇਕ ਅਤੇ ਸਾਰਿਆਂ ਦੀ ਸ਼ਾਂਤੀ, ਖੁਸ਼ਹਾਲੀ ਅਤੇ ਕਲਿਆਣ ਲਈ ਪ੍ਰਾਰਥਨਾ ਕੀਤੀ। ਉੱਪ ਰਾਜਪਾਲ ਨੇ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਅਤੇ ਇਸ ਸ਼ੁੱਭ ਮੌਕੇ 'ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਪਵਿੱਤਰ ਜੋਤ ਲੈ ਕੇ ਛੜੀ ਯਾਤਰਾ ਰਵਾਇਤੀ ਮਾਰਗ 'ਤੇ ਅੱਗੇ ਵਧੀ ਅਤੇ ਬਾਮਿਆਲ ਸਥਿਤ ਓਲੀ ਮਾਤਾ ਮੰਦਰ ਪਹੁੰਚੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਈਦ ਮਨਾਉਣ ਜਾ ਰਹੇ ਦੋਸਤਾਂ 'ਤੇ ਆ ਚੜ੍ਹੀ ਹਰਿਆਣਾ ਰੋਡਵੇਜ਼ ਦੀ ਬੱਸ ! 3 ਦੀ ਹੋਈ ਦਰਦਨਾਕ ਮੌਤ
NEXT STORY