ਬੈਂਗਲੁਰੂ - ਕਰਨਾਟਕ ਦੇ ਸ਼ਹਿਰੀ ਵਿਕਾਸ ਮੰਤਰੀ ਬਇਰਾਤੀ ਬਸਾਵਰਾਜ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਕੋਵਿਡ-19 ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ, ‘‘ਅੱਜ ਮੈਨੂੰ ਕੋਵਿਡ-19 ਹੋਣ ਦੀ ਪੁਸ਼ਟੀ ਹੋਈ। ਹਾਲਾਂਕਿ, ਕੋਈ ਸਿਹਤ ਸਮੱਸਿਆ ਨਹੀਂ ਹੈ। ਡਾਕਟਰਾਂ ਦੀ ਸਲਾਹ 'ਤੇ ਹਸਪਤਾਲ 'ਚ ਦਾਖਲ ਹੋਇਆ ਹਾਂ ਅਤੇ ਇਲਾਜ ਚੱਲ ਰਿਹਾ ਹੈ। ਬਸਾਵਰਾਜ ਨੇ ਕਿਹਾ ਕਿ ਸਾਰਿਆਂ ਦੇ ਅਸ਼ੀਰਵਾਦ ਅਤੇ ਸ਼ੁੱਭਕਾਮਨਾਵਾਂ ਨਾਲ ਉਹ ਛੇਤੀ ਠੀਕ ਹੋ ਜਾਣਗੇ।
ਜ਼ਿਕਰਯੋਗ ਹੈ ਕਿ ਬਸਾਵਰਾਜ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਮੰਤਰੀ ਮੰਡਲ 'ਚ ਕੋਵਿਡ-19 ਦੇ ਨਵੇਂ ਮਰੀਜ਼ ਹਨ। ਹਾਲ 'ਚ ਯੇਦੀਯੁਰੱਪਾ ਮੰਤਰੀ ਪ੍ਰਭੂ ਚਵਾਨ, ਕਿਰਤ ਮੰਤਰੀ ਏ. ਸ਼ਿਵਰਾਮ ਹੇੱਬਰ, ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਕੇ.ਐੱਸ. ਈਸ਼ਵਰੱਪਾ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਸ਼ਿਕਲਾ ਜੋਲੇ ਵੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਸਨ। ਪਿਛਲੇ ਮਹੀਨੇ ਯੇਦੀਯੁਰੱਪਾ, ਸਿਹਤ ਮੰਤਰੀ ਬੀ. ਸ਼੍ਰੀਰਾਮੁਲੁ, ਸੈਰ ਸਪਾਟਾ ਮੰਤਰੀ ਸੀ.ਟੀ. ਰਵੀ, ਖੇਤੀ ਬਾੜੀ ਮੰਤਰੀ ਬੀ.ਸੀ. ਪਾਟਿਲ, ਜੰਗਲਾਤ ਮੰਤਰੀ ਆਨੰਦ ਸਿੰਘ ਨੂੰ ਵੀ ਕੋਵਿਡ-19 ਹੋਣ ਦੀ ਪੁਸ਼ਟੀ ਹੋਈ ਸੀ।
ਲੱਦਾਖ ਦੇ ਭਾਜਪਾ ਸੰਸਦ ਮੈਂਬਰ ਕੋਰੋਨਾ ਵਾਇਰਸ ਤੋਂ ਪੀੜਤ
NEXT STORY