ਨੈਸ਼ਨਲ ਡੈਸਕ : ਕੇਦਾਰਨਾਥ ਧਾਮ ਵਿਚ ਸਰਦ ਰੁੱਤ ਦੀ ਬਰਫ਼ਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਬਰਫ਼ਬਾਰੀ ਹੋਣ ਕਾਰਨ ਮੰਦਰ ਕੰਪਲੈਕਸ ਅਤੇ ਆਲੇ-ਦੁਆਲੇ ਦੀਆਂ ਪਹਾੜੀਆਂ ਬਰਫ਼ ਦੀ ਚਿੱਟੀ ਚਾਦਰ ਨਾਲ ਢੱਕ ਗਈਆਂ ਹਨ, ਜਿਸ ਦਾ ਨਜ਼ਾਰਾ ਬਹੁਤ ਖ਼ੁਬਸੂਰਤ ਲੱਗ ਰਿਹਾ ਹੈ। ਦੱਸ ਦੇਈਏ ਕਿ ਅਕਤੂਬਰ ਮਹੀਨੇ ਦੇ ਆਖਰੀ ਦਿਨ ਸੀਜ਼ਨ ਦੀ ਪਹਿਲੀ ਭਾਰੀ ਬਰਫ਼ਬਾਰੀ ਹੋਣ ਤੋਂ ਬਾਅਦ ਧਾਮ ਦੇ ਤਾਪਮਾਨ ਵਿਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਕੜਾਕੇ ਦੀ ਠੰਢ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ: ਮੁੜ ਮਹਿੰਗਾ ਹੋਇਆ Gold-Silver, ਕੀਮਤਾਂ 'ਚ ਹੋਇਆ ਜ਼ਬਰਦਸਤ ਵਾਧਾ, ਚੈਕ ਕਰੋ ਨਵਾਂ ਰੇਟ
ਨਵੰਬਰ ਦੇ ਮਹੀਨੇ ਲਗਾਤਾਰ ਹੋਣ ਵਾਲੀ ਬਰਫ਼ਬਾਰੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਸ ਦਾ ਨਜ਼ਾਰਾ ਦੇਖਣ ਯੋਗ ਹੈ। ਬਰਫ਼ਬਾਰੀ ਹੋਣ ਕਾਰਨ ਕੇਦਾਰਨਾਥ ਧਾਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਦਰਸ਼ਨ ਕਰਨ ਲਈ ਆਉਂਦੇ ਹਨ। ਰੁਦਰਪ੍ਰਯਾਗ ਪੁਲਸ ਨੇ ਕੇਦਾਰਨਾਥ ਧਾਮ 'ਚ ਹੋਈ ਭਾਰੀ ਭਰਫ਼ਬਾਰੀ ਦੀਆਂ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਤਾਪਮਾਨ ਵਿੱਚ ਗਿਰਾਵਟ ਆਉਣ ਦੇ ਨਾਲ-ਨਾਲ ਸਰਦੀਆਂ ਦੇ ਬਰਫ਼ ਪੈਣ ਨਾਲ ਧਾਮ ਦਾ ਸੁੰਦਰ ਦ੍ਰਿਸ਼ ਦੇਖਣ ਵਾਲਾ ਹੈ।
ਇਹ ਵੀ ਪੜ੍ਹੋ: 3 ਲੱਖ ਤੋਂ ਪਾਰ ਹੋਵੇਗੀ ਸੋਨੇ ਦੀ ਕੀਮਤ! 2027 ਨੂੰ ਲੈ ਕੇ ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ
ਸ਼ਰਧਾਲੂਆਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ 11 ਨਵੰਬਰ, 2026 ਨੂੰ ਮੰਦਰ ਦੇ ਕਿਵਾੜ ਬੰਦ ਕਰ ਦਿੱਤੇ ਗਏ ਸਨ। ਕਿਵਾੜ ਬੰਦ ਹੋਣ ਤੋਂ ਬਾਅਦ ਵੀ ਸਰਦੀਆਂ ਦੇ ਸਮੇਂ ਭਾਰੀ ਬਰਫ਼ਬਾਰੀ ਦਾ ਦੌਰ ਬਣਿਆ ਰਹਿੰਦੀ ਹੈ। ਹਾਲਾਂਕਿ ਕੇਦਾਰਨਾਥ ਮੰਦਰ ਦੇ ਕਿਵਾੜ ਇਸ ਸਮੇਂ ਬੰਦ ਹਨ ਪਰ ਸਰਦੀਆਂ ਦੇ ਮੌਸਮ ਵਿੱਚ ਵੀ ਮੰਦਰ ਦੀ ਸੁਰੱਖਿਆ ਲਈ ਫੌਜ ਦੇ ਜਵਾਨ ਇੱਥੇ ਤਾਇਨਾਤ ਰਹਿੰਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਹੋਵੇਗਾ BLACKOUT, ਮੁੜ ਤੋਂ ਵੱਜਣਗੇ ਖ਼ਤਰੇ ਦੇ ਘੁੱਗੂ, ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
2 ਕਰੋੜ ਦੇ ਬੀਮੇ ਲਈ ਪਤੀ ਨੂੰ ਦੇ ਰਹੀ ਸੀ ਮੱਠਾ ਜ਼ਹਿਰ ! ਪੁਲਸ ਅੱਗੇ ਪਤਨੀ ਨੇ ਖੋਲ੍ਹੇ ਹੈਰਾਨ ਕਰਨ ਵਾਲੇ ਭੇਦ
NEXT STORY