ਕੋਲਕਾਤਾ (ਭਾਸ਼ਾ)- ਕੋਲਕਾਤਾ ਪੁਲਸ ਨੇ ਪਹਿਲਾਂ ਹਾਵੜਾ ਤੋਂ ਗ੍ਰਿਫ਼ਤਾਰ ਕੀਤੇ ਗਏ ਇਸਲਾਮਿਕ ਸਟੇਟ (ਆਈ.ਐੱਸ.) ਦੇ ਦੋ ਸ਼ੱਕੀ ਅੱਤਵਾਦੀਆਂ ਦੇ ਇਕ ਸਾਥੀ ਨੂੰ ਮੱਧ ਪ੍ਰਦੇਸ਼ ਤੋਂ ਫੜਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਦੀ ਟੀਮ ਨੇ ਸੋਮਵਾਰ ਦੇਰ ਰਾਤ ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੇ ਕੋਤਵਾਲੀ ਇਲਾਕੇ 'ਚ ਇਕ ਟਿਕਾਣੇ 'ਤੇ ਛਾਪਾ ਮਾਰਿਆ ਅਤੇ ਇਕ 33 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀ ਮੁਤਾਬਕ, ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਪਾਬੰਦੀਸ਼ੁਦਾ ਸੰਗਠਨ 'ਸਟੂਡੈਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ' (ਸਿਮੀ) ਦਾ ਸਾਬਕਾ ਕਾਰਕੁਨ ਹੈ ਅਤੇ ਫੜੇ ਗਏ ਆਈਐੱਸ ਅੱਤਵਾਦੀਆਂ ਨਾਲ ਉਸ ਦੇ ਸਬੰਧ ਹਨ।
ਅਧਿਕਾਰੀ ਨੇ ਕਿਹਾ,''ਗ੍ਰਿਫ਼ਤਾਰ ਕੀਤੇ ਗਏ 2 ਅੱਤਵਾਦੀਆਂ ਨਾਲ ਉਸ ਦਾ ਸਬੰਧ ਅੱਤਵਾਦੀ ਸੰਗਠਨ ਨਾਲ ਉਸ ਦੀ ਸ਼ਮੂਲੀਅਤ ਵੱਲ ਇਸ਼ਾਰਾ ਕਰਦਾ ਹੈ। ਉਸ ਦੇ ਪਹਿਲਾਂ ਵੀ ਕੱਟੜਪੰਥੀ ਜਥੇਬੰਦੀਆਂ ਨਾਲ ਜੁੜਾਵ ਰਿਹਾ ਹੈ। ਅਸੀਂ ਉਸ ਨੂੰ ਟਰਾਂਜ਼ਿਟ ਰਿਮਾਂਡ 'ਤੇ ਕੋਲਕਾਤਾ ਲਿਆਉਣ ਲਈ ਪ੍ਰਬੰਧ ਕਰ ਰਹੇ ਹਾਂ।'' ਕੇਂਦਰੀ ਏਜੰਸੀਆਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ 6 ਜਨਵਰੀ ਨੂੰ STF ਨੇ ਹਾਵੜਾ ਦੇ ਟਿਕਿਆਪਾਰਾ ਇਲਾਕੇ ਤੋਂ ਦੋ ਸ਼ੱਕੀ IS ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਦਾਅਵਾ ਕੀਤਾ ਕਿ ਦੋਵੇਂ ਪਾਕਿਸਤਾਨ ਅਤੇ ਪੱਛਮੀ ਏਸ਼ੀਆ 'ਚ ਆਪਣੇ ਹੈਂਡਲਰਾਂ ਦੇ ਸੰਪਰਕ 'ਚ ਸਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ 'ਚੋਂ ਇਕ ਐੱਮਟੇਕ ਇੰਜਨੀਅਰਿੰਗ ਦਾ ਵਿਦਿਆਰਥੀ ਹੈ।
ਮਿਡ-ਡੇ-ਮੀਲ 'ਚੋਂ ਮਿਲਿਆ ਸੱਪ, ਜ਼ਹਿਰੀਲਾ ਭੋਜਨ ਖਾਣ ਨਾਲ 16 ਬੱਚੇ ਹੋਏ ਬੀਮਾਰ
NEXT STORY