ਨਵੀਂ ਦਿੱਲੀ (ਏਜੰਸੀ)- ਦੱਖਣੀ ਦਿੱਲੀ ਦੇ ਸੰਗਮ ਵਿਹਾਰ ਇਲਾਕੇ ’ਚ ਇਕ ਔਰਤ ਨੇ ਘਰੇਲੂ ਕਲੇਸ਼, ਆਰਥਿਕ ਤੰਗੀ ਅਤੇ ਕੁੱਟਮਾਰ ਤੋਂ ਤੰਗ ਆ ਕੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਮੁੰਨਾ ਲਾਲ (55) ਦਾ ਕਥਿਤ ਤੌਰ ’ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਇਸ ਕਤਲਕਾਂਡ ’ਚ ਸ਼ਮੂਲੀਅਤ ਦੇ ਦੋਸ਼ ਹੇਠ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਪਛਾਣ ਮੰਜੂ ਉਰਫ਼ ਨਾਜ਼ੀਆ (45), ਉਸ ਦੇ ਪ੍ਰੇਮੀ ਚਮਨ (20) ਅਤੇ ਕਿਸ਼ਨ (28) ਵਜੋਂ ਹੋਈ ਹੈ। ਕਿਸ਼ਨ ਨੇ ਚਮਨ ਨੂੰ ਅਪਰਾਧ ਤੋਂ ਬਾਅਦ ਪਨਾਹ ਦਿੱਤੀ ਸੀ।
ਦੱਖਣੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ (ਡੀ. ਸੀ. ਪੀ.) ਅਨੰਤ ਮਿੱਤਲ ਨੇ ਦੱਸਿਆ ਕਿ ਔਰਤ ਨੇ ਆਪਣੇ ਪਤੀ ਦੇ ਕਤਲ ਦੀ ਸਾਜ਼ਿਸ਼ ’ਚ ਮਦਦ ਕਰਨ ਲਈ ਆਪਣੇ ਪ੍ਰੇਮੀ ਨੂੰ 5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਉਸ ਨੂੰ ਬਾਅਦ ’ਚ 20 ਹਜ਼ਾਰ ਰੁਪਏ ਦਿੱਤੇ। ਜਾਂਚ ’ਚ ਸਾਹਮਣੇ ਆਇਆ ਕਿ ਔਰਤ ਨੇ ਚਮਨ ਵੱਲੋਂ ਦਿੱਤੀਆਂ ਨੀਂਦ ਦੀਆਂ ਗੋਲੀਆਂ ਪਾਣੀ ’ਚ ਮਿਲਾ ਕੇ ਮੁੰਨਾ ਨੂੰ ਦਿੱਤੀਆਂ, ਜਿਸ ਨਾਲ ਉਹ ਗੂੜ੍ਹੀ ਨੀਂਦ ’ਚ ਸੌਂ ਗਿਆ।
ਇਸ ਤੋਂ ਬਾਅਦ ਦੋਹਾਂ ਮੁਲਜ਼ਮਾਂ ਨੇ ਮੁੰਨਾ ਲਾਲ ਦਾ ਗਲਾ ਘੁੱਟਿਆ, ਬਿਜਲੀ ਦੇ ਝਟਕੇ ਦਿੱਤੇ ਅਤੇ ਉਸ ’ਤੇ ਲੱਕੜ ਦੇ ਡੰਡੇ ਨਾਲ ਵਾਰ ਕੀਤੇ। ਨਾਜ਼ੀਆ ਨੇ ਸ਼ੁਰੂ ’ਚ ਇਹ ਦਾਅਵਾ ਕਰ ਕੇ ਜਾਂਚਕਰਤਾਵਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਕਿ ਚੋਰ ਘਰ ’ਚ ਵੜ ਆਏ ਸਨ ਅਤੇ ਉਸ ਦਾ ਪਤੀ ਉਨ੍ਹਾਂ ਨਾਲ ਝੜਪ ਦੌਰਾਨ ਮਾਰਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਦਾਲਤ ਦੀ ਪ੍ਰਵਾਨਗੀ ਤੋਂ ਬਿਨਾਂ 24 ਹਫ਼ਤਿਆਂ ਤਕ ਦਾ ਗਰਭ ਡੇਗ ਸਕਦੀ ਹੈ ਰੇਪ ਪੀੜਤਾ : ਹਾਈ ਕੋਰਟ
NEXT STORY