ਏਕਤਾ ਨਗਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿੱਥੇ ਦੇਸ਼ ਵਿੱਚ ਨਕਸਲਵਾਦ ਨੂੰ ਕੁਚਲ ਦਿੱਤਾ ਗਿਆ ਹੈ, ਉੱਥੇ ਹੀ ਦਿਮਾਗੀ ਨਕਸਲੀਆਂ ਦਾ ਖ਼ਤਰਾ ਅਜੇ ਟਲਿਆ ਨਹੀਂ। ਵਿਰੋਧੀ ਧਿਰ ਰੁਕਾਵਟ ਪਾਉਣ ਵਾਲੀ ਤਾਕਤ ਬਣ ਗਈ ਹੈ ਅਤੇ ਦੇਸ਼ ਨੂੰ ਵੰਡਣਾ ਚਾਹੁੰਦੀ ਹੈ। ਸ਼ਨੀਵਾਰ ਸਰਦਾਰ ਵੱਲਭਭਾਈ ਪਟੇਲ ਦੇ 151ਵੇਂ ਜਨਮ ਦਿਨ ਤੇ ‘ਸਟੈਚੂ ਆਫ਼ ਯੂਨਿਟੀ’ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਤੋਂ ਬਿਨਾਂ ਅੱਜ ਦੇ ਭਾਰਤ ਦੀ ਕਲਪਨਾ ਕਰਨਾ ਮੁਸ਼ਕਲ ਹੈ। ਹਾਲਾਤ ਭਾਵੇਂ ਕਿੰਨੇ ਵੀ ਔਖੇ ਕਿਉਂ ਨਾ ਹੋਣ, ਸਾਨੂੰ ਦੇਸ਼ ਦੀ ਵਿਕਾਸ ਯਾਤਰਾ ਨੂੰ ਰੁਕਣ ਨਹੀਂ ਦੇਣਾ ਚਾਹੀਦਾ। ਸਾਨੂੰ ਘੁਸਪੈਠ ਕਾਰਨ ਹੋ ਰਹੀ ਆਬਾਦੀ ਦੀ ਤਬਦੀਲੀ ਨੂੰ ਰੋਕਣਾ ਚਾਹੀਦਾ ਹੈ। ਜਦੋਂ ਵੀ ਦੇਸ਼ ਵੱਡੇ ਫੈਸਲੇ ਲੈਂਦਾ ਹੈ, ਰੁਕਾਵਟਾਂ ਤੇ ਝਟਕੇ ਆਉਂਦੇ ਹਨ ਪਰ ਭਾਰਤ ਹੁਣ ਰੁਕੇਗਾ ਨਹੀਂ। ‘ਏਕ ਭਾਰਤ-ਸ੍ਰੇਸ਼ਠ ਭਾਰਤ’ ਦਾ ਮੰਤਰ ਤੇ ਵਿਕਸਤ ਭਾਰਤ ਦਾ ਟੀਚਾ ਸਾਡਾ ਅਟੱਲ ਸੰਕਲਪ ਬਣ ਗਿਆ ਹੈ।
ਗੁਜਰਾਤ ’ਚ 426.71 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਦੀ ਸ਼ੁਰੂਆਤ
ਪ੍ਰਧਾਨ ਮੰਤਰੀ ਨੇ ਸਟੈਚੂ ਆਫ਼ ਯੂਨਿਟੀ ਦਾ ਦੌਰਾ ਕੀਤਾ ਤੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ। ਨਾਲ ਹੀ ਉਨ੍ਹਾਂ ਸੈਰ-ਸਪਾਟਾ ਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਲਈ 307.83 ਕਰੋੜ ਰੁਪਏ ਦੇ 23 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ। ਪ੍ਰਧਾਨ ਮੰਤਰੀ ਨੇ 118.88 ਕਰੋੜ ਰੁਪਏ ਦੇ 8 ਹੋਰ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਸ ਦੇ ਨਾਲ ਇਨ੍ਹਾਂ 31 ਪ੍ਰਾਜੈਕਟਾਂ ਦੀ ਕੁੱਲ ਲਾਗਤ 426.71 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਉਨ੍ਹਾਂ ਰੇਨ ਫਾਰੈਸਟ ਅਤੇ ਵਾਮਨ ਵ੍ਰਿਕਸ਼ ਵਾਟਿਕਾ ਦਾ ਦੌਰਾ ਵੀ ਕੀਤਾ। ਨਵੇਂ ਲਾਂਚ ਕੀਤੇ ਗਏ ਪ੍ਰਾਜੈਕਟਾਂ ਦਾ ਮੰਤਵ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਦੇ ਆਲੇ-ਦੁਆਲੇ ਸੈਲਾਨੀ ਸਹੂਲਤਾਂ ਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣਾ ਹੈ। ਇਹ ਖੇਤਰ ਇਕ ਪ੍ਰਮੁੱਖ ਸੈਲਾਨੀ ਕੇਂਦਰ ਵਜੋਂ ਵਿਕਸਤ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਕੂਲ 'ਚ ਕੁੜੀ ਦੀ ਕੁੱਟਮਾਰ ਦੇ ਮਾਮਲੇ 'ਚ 2 ਅਧਿਆਪਕ ਸਸਪੈਂਡ ! ਪੁਲਸ ਨੇ ਮੈਨੇਜਮੈਂਟ ਖ਼ਿਲਾਫ਼ ਕੀਤੀ FIR
NEXT STORY