ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦੇ ਐਲਾਨ ਨੂੰ ਲੈ ਕੇ ਉਡੀਕ ਹੁਣ ਖ਼ਤਮ ਹੋ ਗਈ ਹੈ। ਚੋਣ ਕਮਿਸ਼ਨ ਦੀ ਚੋਣਾਂ ਦੀਆਂ ਤਾਰੀਖ਼ਾਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ 18ਵੀਂ ਲੋਕ ਸਭਾ ਲਈ ਚੋਣ ਕਮਿਸ਼ਨ ਚੋਣਾਂ ਲਈ ਤਿਆਰ ਹੈ। 7 ਪੜਾਵਾਂ 'ਚ ਵੋਟਿੰਗ ਹੋਵੇਗੀ। 4 ਜੂਨ ਨੂੰ ਨਤੀਜੇ ਆਉਣਗੇ। ਚੋਣ ਕਮਿਸ਼ਨਰ ਮੁਤਾਬਕ 97 ਕਰੋੜ ਵੋਟਰ ਵੋਟਾਂ ਪਾਉਣਗੇ। 10.5 ਲੱੜ ਪੋਲਿੰਗ ਸਟੇਸ਼ਨ ਹੋਣਗੇ, ਜਦਕਿ 55 ਲੱਖ EVM ਦਾ ਇਸਤੇਮਾਲ ਕੀਤਾ ਜਾਵੇਗਾ।
ਚੋਣ ਕਮਿਸ਼ਨ ਮੁਤਾਬਕ 85 ਸਾਲ ਤੋਂ ਵੱਧ ਉਮਰ ਦੇ ਸਾਰੇ ਵੋਟਰ ਜਾਂ ਦਿਵਿਯਾਂਗ ਵੋਟਰ ਦੇ ਘਰ ਫਾਰਮ ਭੇਜੇ ਜਾਣਗੇ, ਤਾਂ ਕਿ ਉਹ ਘਰ ਤੋਂ ਵੋਟ ਪਾ ਸਕਣ। ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ 16 ਜੂਨ ਨੂੰ ਲੋਕ ਸਭਾ ਦਾ ਕਾਰਜਕਾਲ ਪੂਰਾ ਹੋਵੇਗਾ। ਸਾਡੀ ਹਰ ਚੋਣ ਚੁਣੌਤੀ ਅਤੇ ਪ੍ਰੀਖਿਆ ਹੁੰਦੀ ਹੈ। ਕਰੀਬ 50 ਕਰੋੜ ਪੁਰਸ਼ ਅਤੇ 47 ਕਰੋੜ ਤੋਂ ਵੱਧ ਔਰਤਾਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।
ਇਸ ਵਾਰ 97 ਕਰੋੜ ਵੋਟਰ ਬਣਨਗੇ ਲੋਕ ਸਭਾ ਚੋਣਾਂ 2024 ਦਾ ਹਿੱਸਾ, ਪੋਲਿੰਗ ਬੂਥ 'ਤੇ ਹੋਵੇਗੀ ਖ਼ਾਸ ਵਿਵਸਥਾ
NEXT STORY