ਨੋਇਡਾ - ਜੇਵਰ ਥਾਣਾ ਖੇਤਰ ਦੇ ਦਯਾਨਤਪੁਰ ਪਿੰਡ 'ਚ ਬੀਤੀ ਰਾਤ ਲੀਕ ਹੋ ਰਹੇ LPG ਸਿਲੰਡਰ ਕਾਰਨ ਲੱਗੀ ਅੱਗ ਅਤੇ ਧਮਾਕੇ ਦੇ ਸਬੰਧ 'ਚ ਪੁਲਸ ਨੇ ਗੈਸ ਸਪਲਾਇਰ ਕੰਪਨੀ ਅਤੇ ਗੈਸ ਏਜੰਸੀ ਦੇ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਸ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ 'ਚ ਝੁਲਸ ਗਏ। ਡਿਪਟੀ ਕਮਿਸ਼ਨਰ ਆਫ਼ ਪੁਲਸ (ਜ਼ੋਨ III) ਸ਼ਰਵਣ ਕੁਮਾਰ ਸਿੰਘ ਨੇ ਦੱਸਿਆ ਕਿ ਦਯਾਨਤਪੁਰ ਪਿੰਡ ਦੇ ਵਸਨੀਕ ਕੁਸ਼ਲ ਪਾਲ ਸਿੰਘ ਨੇ ਮੰਗਲਵਾਰ ਨੂੰ ਇਕ ਰਿਪੋਰਟ ਦਰਜ ਕਰਵਾਈ ਜਿਸ 'ਚ ਕਿਹਾ ਗਿਆ ਹੈ ਕਿ 23 ਨਵੰਬਰ ਨੂੰ ਪਿੰਡ ਦੇ ਇਕ ਘਰ 'ਚ ਲੀਕ ਹੋਣ ਵਾਲੇ LPG ਸਿਲੰਡਰ ਕਾਰਨ ਅੱਗ ਲੱਗ ਗਈ ਅਤੇ ਫਟ ਗਿਆ।
ਇਸ ਘਟਨਾ 'ਚ ਵੀਰਪਾਲ ਸਿੰਘ (56) ਅਤੇ ਉਸਦੇ ਪੁੱਤਰ ਅਭਿਸ਼ੇਕ (24) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਅਭਿਸ਼ੇਕ ਦੀ ਪਤਨੀ ਕਾਜਲ ਅਤੇ ਉਸਦਾ ਦੋ ਸਾਲ ਦਾ ਪੁੱਤਰ ਗੰਭੀਰ ਰੂਪ 'ਚ ਸੜ ਗਏ। ਉਨ੍ਹਾਂ ਨੇ ਇਸ ਮਾਮਲੇ 'ਚ ਗੈਸ ਸਪਲਾਇਰ ਕੰਪਨੀ, ਸਬੰਧਤ ਗੈਸ ਏਜੰਸੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਦੀ ਮੰਗ ਕਰਦੇ ਹੋਏ ਇਕ ਕੇਸ ਦਰਜ ਕੀਤਾ ਹੈ।
ਇਸ ਦੌਰਾਨ ਸਿੰਘ ਨੇ ਦੱਸਿਆ ਕਿ ਆਈ.ਪੀ.ਸੀ. ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਡੀ.ਸੀ.ਪੀ. ਨੇ ਦੱਸਿਆ ਕਿ ਪੁਲਸ ਨੇ ਰਿਪੋਰਟ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਸ ਘਰ 'ਚ ਇਹ ਘਟਨਾ ਵਾਪਰੀ, ਉਸ ਘਰ ਦੇ ਮਾਲਕ ਕੁਸ਼ਲ ਪਾਲ ਦੇ ਅਨੁਸਾਰ, ਉਸਦੀ ਧੀ ਦਾ ਵਿਆਹ ਅੱਠ ਦਿਨਾਂ ਬਾਅਦ ਹੋਣਾ ਸੀ। ਵਿਆਹ ਲਈ ਘਰ 'ਚ 23 LPG ਸਿਲੰਡਰ ਰੱਖੇ ਗਏ ਸਨ।
'ਸਿਆਸਤ ਰੋਕਣਾ ਸਾਡਾ ਕੰਮ ਨਹੀਂ...', ਪਟੀਸ਼ਨ ’ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਦਾ ਬਿਆਨ
NEXT STORY