ਨੈਸ਼ਨਲ ਡੈਸਕ : ਬਿਹਾਰ ਦੇ ਕਈ ਹਿੱਸਿਆਂ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਹਾਲਾਂਕਿ ਅਜੇ ਤੱਕ ਭੂਚਾਲ ਕਾਰਨ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ। ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ, 24 ਨਵੰਬਰ, 2026 ਨੂੰ ਸਵੇਰੇ 7:02 ਵਜੇ ਨੇਪਾਲ ਦੇ ਕੋਸ਼ੀ ਸੂਬੇ ਵਿੱਚ ਆਏ 5.3 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ: ਸਾਲਿਆਂ ਦੇ ਵਿਆਹ 'ਤੇ ਜੀਜੇ ਨੇ ਪਾਏ 1-1 ਕਰੋੜ ਰੁਪਏ ਦੇ ਨੋਟਾਂ ਦੇ ਹਾਰ ! ਪਿਆਰ ਦੀ ਵੀਡੀਓ ਹੋਈ ਵਾਇਰਲ
ਦੱਸ ਦੇਈਏ ਕਿ ਇਸ ਭੂਚਾਲ ਦਾ ਕੇਂਦਰ ਨੇਪਾਲ ਦੇ ਕੋਸ਼ੀ ਸੂਬੇ ਵਿੱਚ ਲਗਭਗ 10 ਕਿਲੋਮੀਟਰ ਦੀ ਡੂੰਘਾਈ 'ਤੇ ਦੱਸਿਆ ਗਿਆ ਹੈ। ਰਿਪੋਰਟਾਂ ਮੁਤਾਬਕ ਪਟਨਾ, ਦਰਭੰਗਾ, ਮੁਜ਼ੱਫਰਪੁਰ, ਵੈਸ਼ਾਲੀ, ਸਮਸਤੀਪੁਰ, ਸ਼ਿਵਹਰ, ਸੁਪੌਲ, ਅਰਰੀਆ, ਸੀਵਾਨ ਅਤੇ ਮੁੰਗੇਰ ਸਮੇਤ ਕਈ ਇਲਾਕਿਆਂ 'ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਬਿਹਾਰ ਤੋਂ ਇਲਾਵਾ, ਝਾਰਖੰਡ, ਉੱਤਰੀ ਬੰਗਾਲ, ਸਿੱਕਮ ਅਤੇ ਉੱਤਰ-ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦੀਆਂ ਰਿਪੋਰਟਾਂ ਹਨ।
ਇਹ ਵੀ ਪੜ੍ਹੋ: ਬਦਲਣ ਵਾਲੀ ਹੈ ਇਨ੍ਹਾਂ ਮੂਲਾਂਕ ਵਾਲਿਆਂ ਦੀ ਕਿਸਮਤ! ਘਰ 'ਚ ਲੱਗਣਗੇ ਨੋਟਾਂ ਦੇ ਢੇਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Date Of Birth ਰਾਹੀਂ ਪਤਾ ਕਰੋ ਕਿਹੋ ਜਿਹਾ ਹੋਵੇਗਾ ਤੁਹਾਡਾ ‘ਜੀਵਨ ਸਾਥੀ’, ਕਿੰਨਾ ਕਰੇਗਾ ਤੁਹਾਨੂੰ ‘ਪਿਆਰ’
NEXT STORY