ਮੁੰਬਈ (ਏਜੰਸੀ)- ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਹੈ ਕਿ ਸਿਰਫ ਸ਼ਰਦ ਪਵਾਰ ਤੇ ਸੁਨੇਤਰਾ ਪਵਾਰ ਹੀ ਸਪੱਸ਼ਟ ਕਰ ਸਕਦੇ ਹਨ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਦੋਵੇਂ ਧੜੇ ਆਪਸ ’ਚ ਰਲੇਵਾਂ ਕਰਨਗੇ ਜਾਂ ਨਹੀਂ। ਉਨ੍ਹਾਂ ’ਚੋਂ ਕਿਸੇ ਨੇ ਵੀ ਭਾਜਪਾ ਨੂੰ ਅਜਿਹੇ ਕਿਸੇ ਵੀ ਕਦਮ ਬਾਰੇ ਸੂਚਿਤ ਨਹੀਂ ਕੀਤਾ ਹੈ।
ਮੰਗਲਵਾਰ ਮੁੰਬਈ ’ਚ ਆਪਣੇ ਸਰਕਾਰੀ ਨਿਵਾਸ ‘ਵਰਸ਼ਾ’ ਵਿਖੇ ਦੀਵਾਲੀ ਦੇ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਨੇਤਰਾ ਪਵਾਰ ਦੀ ਅਗਵਾਈ ਦੀ ਤੁਲਨਾ ਉਨ੍ਹਾਂ ਦੇ ਮਰਹੂਮ ਪਤੀ ਅਜੀਤ ਪਵਾਰ ਨਾਲ ਕਰਨਾ ਗਲਤ ਹੋਵੇਗਾ। ਫੜਨਵੀਸ ਨੇ ਐੱਨ.ਸੀ.ਪੀ. ਦੇ ਦੋਵਾਂ ਧੜਿਆਂ ਦੇ ਰਲੇਵੇਂ ਬਾਰੇ ਚੱਲ ਰਹੀਆਂ ਅਟਕਲਾਂ ਬਾਰੇ ਸਵਾਲਾਂ ਦੇ ਜਵਾਬ ਦਿੱਤੇ।
ਉਨ੍ਹਾਂ ਕਿਹਾ ਕਿ ਜੇ ਸ਼ਰਦ ਤੇ ਸੁਨੇਤਰਾ ਆਪਸੀ ਰਲੇਵੇਂ ਦਾ ਫੈਸਲਾ ਕਰਦੇ ਹਨ ਤਾਂ ਉਹ ਆ ਕੇ ਸਾਨੂੰ ਦੱਸਣਗੇ ਕਿਉਂਕਿ ਸਾਡੇ ਬਿਨਾਂ ਰਲੇਵਾਂ ਨਹੀਂ ਹੋ ਸਕਦਾ। ਉਨ੍ਹਾਂ ’ਚੋਂ ਕਿਸੇ ਨੇ ਵੀ ਸਾਨੂੰ ਅਜੇ ਤੱਕ ਕੁਝ ਨਹੀਂ ਦੱਸਿਆ ਹੈ। ਰਲੇਵੇਂ ਦੀ ਗੱਲਬਾਤ ਨੂੰ ਪਿਛਲੇ ਹਫ਼ਤੇ ਉਦੋਂ ਤੇਜ਼ੀ ਮਿਲੀ ਜਦੋਂ ਸੁਨੇਤਰਾ ਦੀ ਅਗਵਾਈ ਵਾਲੀ ਐੱਨ.ਸੀ.ਪੀ. ਦੇ ਕਈ ਨੇਤਾ, ਜਿਨ੍ਹਾਂ ’ਚ ਪ੍ਰਫੁੱਲ ਪਟੇਲ ਤੇ ਪਾਰਥ ਪਵਾਰ ਸ਼ਾਮਲ ਸਨ, ਨੇ ਦੂਜੇ ਧੜੇ ਦੇ ਆਗੂ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਕ ਸਾਲ 'ਚ 36 ਫ਼ੀਸਦੀ ਮਹਿੰਗੀ ਹੋ ਗਈ ਖੰਡ, 4 ਗੁਣਾ ਉਤਪਾਦਨ ਵਧਣ ਦੇ ਬਾਵਜੂਦ ਨਹੀਂ ਘਟੇ ਭਾਅ
NEXT STORY