ਨੈਸ਼ਨਲ ਡੈਸਕ - ਬੀਤੀ ਰਾਤ ਹਾਪੁੜ 'ਚ ਇਕ ਵੱਡਾ ਹਾਦਸਾ ਵਾਪਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸ਼ ਦਈਏ ਕਿ ਇਕ ਤੇਜ਼ ਰਾਫਤਾਰ ਟ੍ਰੈਵਲਰ ਬੱਸ NH-9 ਦਿੱਲੀ-ਲਖਨਊ ਹਾਈਵੇਅ 'ਤੇ ਪਲਟ ਗਈ। ਬੱਸ ਦਿੱਲੀ ਤੋਂ ਸ਼ਰਧਾਲੂਆਂ ਨੂੰ ਕੈਂਚੀ ਧਾਮ, ਨੈਨੀਤਾਲ ਲੈ ਜਾ ਰਹੀ ਸੀ। ਹਾਦਸੇ ਤੋਂ ਬਾਅਦ, ਬੱਸ ਦੇ ਅੰਦਰ ਕਈ ਸ਼ਰਧਾਲੂ ਫਸ ਗਏ, ਜਿਸ ਕਾਰਨ ਵਿਆਪਕ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਸੂਚਨਾ ਮਿਲਦੇ ਹੀ ਪੁਲਸ ਹਾਦਸੇ ਵੀ ਥਾਂ ਪੁੱਜੀ ਅਤੇ ਸ਼ਰਧਾਲੂਆਂ ਨੂੰ ਬੱਸ 'ਚੋਂ ਬਾਹਰ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ।
ਮਿਲੀ ਜਾਣਕਾਰੀ ਅਨੁਸਾਰ, ਇਸ ਹਾਦਸੇ 'ਚ ਕਈ ਸ਼ਰਧਾਲੂਆਂ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਅਤੇ ਫਿਲਹਾਲ ਉਨ੍ਹਾਂ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਪੁਲਸ ਨੇ ਵੀ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਹਾਦਸਾ ਹਾਫਿਜ਼ਪੁਰ ਥਾਣਾ ਖੇਤਰ 'ਚ ਹਾਈਵੇਅ 'ਤੇ ਵਾਪਰਿਆ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਇਹ ਹਾਦਸਾ ਜੈਤਪੁਰ ਪੁਲਸ ਸਟੇਸ਼ਨ ਖੇਤਰ 'ਚ ਐਕਸਪ੍ਰੈਸਵੇਅ ਦੇ 85 ਕਿਲੋਮੀਟਰ ਦੇ ਨੇੜੇ ਵਾਪਰਿਆ। ਵੋਲਵੋ ਬੱਸ ਦਿੱਲੀ ਤੋਂ ਦਰਭੰਗਾ ਜਾ ਰਹੀ ਸੀ। ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
NCERT ਦਾ ਵੱਡਾ ਬਦਲਾਅ: ਹੁਣ 9ਵੀਂ ਜਮਾਤ ਦੇ ਬੱਚੇ ਪੜ੍ਹਨਗੇ Income Tax, ਸਿੱਖਣਗੇ ਟੈਕਸ ਦੀ ਗਣਨਾ
NEXT STORY