ਲੁਧਿਆਣਾ (ਅਸ਼ੋਕ): ਲੁਧਿਆਣਾ ਦੇ ਜੱਸੀਆਂ ਨੇੜੇ ਹਾਈਵੇਅ 'ਤੇ ਦੇਰ ਰਾਤ ਸਵਾਰੀਆਂ ਨਾਲ ਭਰੀ ਇਕ ਇਨੋਵਾ ਗੱਡੀ ਬੇਕਾਬੂ ਹੋ ਕੇ ਸਾਈਡ 'ਤੇ ਬਣੇ ਡਰੇਨੇਜ ਵਿਚ ਫਸ ਗਈ ਅਤੇ ਹਾਦਸਾਗ੍ਰਸਤ ਹੋ ਗਈ। ਗਨੀਮਤ ਇਹ ਰਹੀ ਕਿ ਹਾਦਸੇ ਵਿਚ ਸਵਾਰੀਆਂ ਅਤੇ ਡਰਾਈਵਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਪਰ ਗੱਡੀ ਦਾ ਕਾਫ਼ੀ ਨੁਕਸਾਨ ਹੋਇਆ। ਜਾਣਕਾਰੀ ਮੁਤਾਬਕ ਗੱਡੀ ਦਿੱਲੀ ਤੋਂ ਸਵਾਰੀਆਂ ਲੈ ਕੇ ਜਲੰਧਰ ਵੱਲ ਜਾ ਰਹੀ ਸੀ ਕਿ ਰਾਤ ਲਗਭਗ ਦੋ ਵਜੇ ਕਿਸੇ ਕਾਰਨ ਬੇਕਾਬੂ ਹੋ ਕੇ ਹਾਈਵੇਅ 'ਤੇ ਬੈਰੀਕੇਡ ਪਾਰ ਕਰ ਕੇ ਨਾਲੇ ਵਿਚ ਫੱਸ ਗਈ। ਗੱਡੀ ਦੇ ਡਰਾਈਵਰ ਨੇ ਰਾਤ ਨੂੰ ਸਵਾਰੀਆਂ ਨੂੰ ਦੂਜੀ ਗੱਡੀ ਵਿਚ ਬਠਾ ਕੇ ਜਲੰਧਰ ਭੇਜ ਦਿੱਤਾ। ਸਵੇਰੇ ਗੱਡੀ ਦਾ ਡਰਾਈਵਰ ਅਤੇ ਕੁਝ ਹੋਰ ਲੋਕ ਕ੍ਰੇਨ ਦੀ ਮਦਦ ਨਾਲ ਗੱਡੀ ਨੂੰ ਕੱਢ ਕੇ ਲੈ ਗਏ।
ਇਸ ਸਾਰੇ ਮਾਮਲੇ ਵਿਚ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਸਵਾਲ ਉੱਠਣਾ ਸੁਭਾਵਿਕ ਹੈ ਕਿ ਕਿਸ ਤਰ੍ਹਾਂ ਕੋਈ ਵੀ ਵਿਅਕਤੀ ਆਪਣੇ ਵਾਹਨ ਨਾਲ ਹਾਦਸਾ ਕਰਨ ਤੋਂ ਬਾਅਦ ਬਿਨਾਂ ਕਿਸੇ ਅਥਾਰਟੀ ਨੂੰ ਸੂਚਿਤ ਕੀਤੇ ਬਚ ਕੇ ਨਿਕਲ ਜਾਂਦਾ ਹੈ। ਰੱਬ ਨਾ ਕਰੇ ਜੇਕਰ ਇਸ ਤਰ੍ਹਾਂ ਦੀ ਲਾਪਰਵਾਹੀ ਕਾਰਨ ਹੋਏ ਹਾਦਸੇ ਵਿਚ ਸਵਾਰੀਆਂ ਦਾ ਕੋਈ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੁੰਦਾ? ਕੀ ਨੈਸ਼ਨਲ ਹਾਈਵੇਅ ਅਥਾਰਟੀ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਜਿਹੇ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਕਰੇਗਾ ਜਾਂ ਇਸੇ ਤਰ੍ਹਾਂ ਬੇਗੁਨਾਹ ਲੋਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਰਹੇਗਾ? ਗੱਡੀ ਦੀ ਨੰਬਰ ਪਲੇਟ ਉਤਾਰ ਦਿੱਤੀ ਗਈ ਤਾਂ ਜੋ ਕੋਈ ਵੀ ਵਿਅਕਤੀ ਇਸ ਗੱਡੀ ਦੀ ਫੋਟੋ ਜਾਂ ਵੀਡੀਓ ਬਣਾਵੇ ਤਾਂ ਇਸ ਦੀ ਪਛਾਣ ਨਾ ਹੋ ਸਕੇ।
ਪੁਲਸ ਚੌਕੀ 'ਤੇ ਗ੍ਰੇਨੇਡ ਹਮਲੇ ਦੇ ਮਾਮਲੇ 'ਚ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਰੱਦ
NEXT STORY